Chaar Sahibzade – 14-12-25

ਚਾਰ ਸਾਹਿਬਜ਼ਾਦੇ

ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਨੇ 1676 ਈ. ਦੀ ਵਿਸਾਖੀ ਵਾਲੇ ਦਿਨ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਕੌਮ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਇਲਾਵਾ, ਆਪ ਜੀ ਨੇ ਸਰੀਰਕ ਹੁਨਰ ਅਤੇ ਸਾਹਿਤਕ ਕਾਰਜਾਂ ਵੱਲ ਵੀ ਖ਼ਾਸ ਧਿਆਨ ਦਿੱਤਾ। ਆਪ ਜੀ ਦਾ ਕਾਵਿ ਰਚਨਾ ਵੱਲ ਕਾਫੀ ਰੂਝਾਨ ਸੀ ਅਤੇ ਆਪ ਜੀ ਦੇ ਜੀਵਨ ਦੇ ਸ਼ੁਰੂਆਤੀ ਵਰ੍ਹੇ ਇਸੇ ਕਾਰਜ ਨੂੰ ਪੂਰਾ ਕਰਨ ਵਿੱਚ ਬਤੀਤ ਹੋਏ। ਆਪ ਜੀ ਦੀ ਬਹੁਤਾਤ ਸਾਹਿਤਕ ਰਚਨਾ ਪਾਉਂਟਾ ਸਾਹਿਬ ਦੇ ਸਥਾਨ 'ਤੇ ਹੋਈ ਜੋ ਕਿ ਆਪ ਜੀ ਨੇ ਜਮੁਨਾ ਨਦੀ ਦੇ ਕੰਢੇ 'ਤੇ ਵਸਾਇਆ। ਇਥੇ ਆਪ ਅਪ੍ਰੈਲ 1685 ਵਿੱਚ ਥੋੜ੍ਹੇ ਸਮੇਂ ਲਈ ਜਾ ਕੇ ਵੱਸ ਗਏ।

You may also like these