History of the days after Guru Gobind Singh Ji left Anandpur Sahib – 10-2-26

ਪਾਪੀਆਂ ਦੀ ਮੌਤ
ਭਾਗ 2

ਏਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਾਹਿਬਜ਼ਾਦਿਆਂ ਨੂੰ ਤਲਵਾਰ ਨਾਲ ਸ਼ਹੀਦ ਕਰਨ ਵਾਲੇ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਰਹਿਣ ਵਾਲੇ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੁਦੀਨ ਵੀ ਸਮਾਣੇ ਦਾ ਹੀ ਸੀ। ਸਮਾਣੇ ਦੇ ਹਾਕਮ ਵੀ ਨਿੱਕੀਆਂ ਜਿੰਦਾਂ ਨੂੰ ਸ਼ਹੀਦ ਕਰਨ ਵਿੱਚ ਪੂਰੇ-ਪੂਰੇ ਦੋਸ਼ੀ ਸੀ। ਇੱਸ ਨੂੰ ਬੰਦਾ ਸਿੰਘ ਬਹਾਦਰ ਨੇ ਬਹੁਤ ਗੁੱਸੇ ਵਿੱਚ ਸੋਧਿਆ। ਸਿੰਘਾਂ ਨੂੰ ਏਥੋਂ ਦਾ ਹਰ ਬੰਦਾ ਸਾਹਿਬਜ਼ਾਦਿਆਂ ਤੇ ਗੁਰੂ ਤੇਗ ਬਹਾਦਰ ਜੀ ਦਾ ਕਾਤਿਲ ਹੀ ਦਿਸਿਆ। ਇਹਨਾਂ ਜ਼ਲਾਦਾਂ ਸਮੇਤ ਖਾਲਸੇ ਨੇ ਮੂਹਰੇ ਅੜਨ ਵਾਲੇ ਦਸ ਹਜ਼ਾਰ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਘਰ ਨਾਲ ਵੈਰ ਕਮਾਉਣ ਵਾਲਾ ਕੋਈ ਵੀ ਖਾਲਸੇ ਹੱਥੋਂ ਬਚ ਨਾ ਸਕਿਆ। ਸਭ ਪਾਪੀਆਂ ਦੀ ਮੌਤ ਹੋ ਗਈ।


ਅਗਲਾ ਭਾਗ…….

You may also like these