History of the days after Guru Gobind Singh Ji left Anandpur Sahib – 19-2-26

ਚਮਕੌਰ ਸਾਹਿਬ ਦੇ ਇਤਿਹਾਸਕ ਅਸਥਾਨ

੧) ਗੁਰਦੁਆਰਾ ਦਮਦਮਾ ਸਾਹਿਬ

ਦਸਮ ਪਿਤਾ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਗੁਰਦੁਆਰਾ ਪਰਿਵਾਰ ਵਿਛੋੜਾ, ਰੋਪੜ ਤੇ ਹੋਰ ਕਈ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ, ਚਮਕੌਰ ਸਾਹਿਬ ਦੇ ਬਾਹਰ ਇੱਕ ਬਾਗ ਵਿੱਚ ਬਿਰਾਜੇ ਸਨ।ਏਥੋਂ ਹੀ ਪਾਤਸ਼ਾਹ ਨੇ ਕੱਚੀ ਗੜ੍ਹੀ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਅਸਥਾਨ ਤੇ ਕਲਗੀਧਰ ਜੀ ਕੁਰੂਕਸ਼ੇਤਰ ਤੋਂ ਵਾਪਸੀ ਸਮੇਂ ਵੀ ਠਹਿਰੇ ਸਨ।

੨) ਗੁਰਦੁਆਰਾ ਗੜ੍ਹੀ ਸਾਹਿਬ

ਇਹ ਚੌਧਰੀ ਬੁੱਧੀ ਚੰਦ ਦੀ ਕੱਚੀ ਹਵੇਲੀ ਸੀ। ਬੁੱਧੀ ਚੰਦ ਗੁਰੂ ਜੀ ਨੂੰ ਬਾਗ ਵਿੱਚੋਂ ਹਵੇਲੀ ਵਿੱਚ ਲੈ ਆਇਆ। ਪਾਤਸ਼ਾਹ ਜੀ ਨੇ ਚਾਲੀ ਭੁੱਖਣ ਭਾਣੇ ਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਦਸ ਲੱਖ ਵੈਰੀ ਦਲ ਦਾ ਮੁਕਾਬਲਾ ਇਸ ਕੱਚੀ ਗੜ੍ਹੀ ਵਿੱਚੋਂ ਕੀਤਾ। ਦੁਨੀਆਂ ਦੇ ਇਤਿਹਾਸ ਵਿੱਚ ਇਹ ਅਨੋਖਾ ਯੁੱਧ ਹੋਇਆ।

੩) ਗੁਰਦੁਆਰਾ ਕਤਲ ਗੜ੍ਹ ਸਾਹਿਬ

ਇਸ ਅਸਥਾਨ ਤੇ ਕਲਗੀਧਰ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਚਾਲ੍ਹੀ ਸਿੰਘ ਸ਼ਹੀਦੀਆਂ ਪਾ ਗਏ। ਉਹਨਾਂ ਸੂਰਮਿਆਂ ਨੇ ਦਸਮ ਪਿਤਾ ਜੀ ਦੇ ਕਹੇ ਹੋਏ ਬੋਲ ਸੱਚ ਕਰ ਵਿਖਾਏ।
ਸਵਾ ਲਾਖ ਸੇ ਏਕ ਲੜਾਉਂ।
ਤਬੈ ਗੋਬਿੰਦ ਸਿੰਘ ਨਾਮ ਕਹਾਉਂ।
ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਚਾਲ੍ਹੀ ਸ਼ਹੀਦ ਸਿੰਘਾਂ ਦਾ ਸਸਕਾਰ ਵੀ ਏਸੇ ਥਾਂ ਰਾਤ ਦੇ ਹਨੇਰੇ ਵਿੱਚ ਭਾਈ ਰਾਮ ਸਿੰਘ ਜੀ, ਭਾਈ ਤ੍ਰਿਲੋਕ ਸਿੰਘ ਜੀ ਨੇ ਕੀਤਾ।

੪) ਗੁਰਦੁਆਰਾ ਤਾੜੀ ਸਾਹਿਬ

ਫਤਹਿਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਦੇ ਇਤਿਹਾਸਕ ਅਸਥਾਨ
ਚਮਕੌਰ ਦੀ ਗੜ੍ਹੀ ਨੂੰ ਛੱਡਣ ਸਮੇਂ ਦਸਮ ਪਿਤਾ ਜੀ ਨੇ ਇਸ ਥਾਂ ਹੱਥਾਂ ਨਾਲ ਤਾੜੀ ਵਜਾ ਕੇ ਕਿਹਾ ਸੀ ਕਿ ਹਿੰਦ ਦਾ ਪੀਰ ਜਾ ਰਿਹਾ ਏ, ਕਿਸੇ ਵਿੱਚ ਹਿੰਮਤ ਹੈ ਤਾਂ ਫੜ ਲਵੋ।

੫)ਗੁਰਦੁਆਰਾ ਰਣਜੀਤ ਗੜ੍ਹ ਸਾਹਿਬ

ਦਸਮ ਪਿਤਾ ਜੀ ਕੁਰੂਕਸ਼ੇਤਰ ਤੋਂ ਵਾਪਸ ਆਉਂਦੇ ਹੋਏ ਇਸ ਥਾਂ ਤੇ ਠਹਿਰੇ ਸਨ। ਇੱਥੇ ਪਹਾੜੀ ਰਾਜਿਆਂ ਨੇ ਸੱਯਦ ਬੇਗ ਤੇ ਅਲਫ਼ ਖਾਂ ਮੁਗਲ ਫ਼ੌਜੀ ਜਰਨੈਲਾਂ ਨੂੰ ਗੁਰੂ ਜੀ ਵਿਰੁੱਧ ਚੜ੍ਹਾ ਲਿਆਂਦਾ। ਗੁਰੂ ਪਾਤਸ਼ਾਹ ਜੀ ਨਾਲ ਜੰਗ ਵਿੱਚ ਸੱਯਦ ਬੇਗ ਪਾਤਸ਼ਾਹ ਜੀ ਦੀ ਸ਼ਰਨ ਆ ਗਿਆ ਤੇ ਅਲਫ਼ ਖਾਂ ਵਾਪਸ ਦੌੜ ਗਿਆ। ਰਣ ਜਿੱਤਣ ਕਰਕੇ ਇਸ ਅਸਥਾਨ ਦਾ ਨਾਂ ਰਣਜੀਤ ਗੜ੍ਹ ਰੱਖਿਆ ਗਿਆ।

ਅਗਲਾ ਭਾਗ……

You may also like these