Vaisakhi 1469 ton 1699 – Part – 25- 24-4-26

‘ਪਾਹੁਲ ਲਵੋ-ਸਿੱਖ ਸਜੋ’
ਇਸ ਦੇ ਲਈ ਅਸਲ ਲਫਜ਼ ਹੈ “ਪਾਹੁਲ ਲਵੋ-ਸਿੱਖ ਸਜੋ” ਜਾਂ “ਪਾਹੁਲ ਲੈ ਕੇ- ਸਿੱਖ ਸਜੋ” ਤਾ ਕਿ ਵਿਗੜੇ ਹਾਲਾਤ `ਚ ਵੀ ਹਰੇਕ ਨੂੰ ਚੇਤਾ ਹੋਵੇ ‘ਜੇਕਰ ਕਿਸੇ ਨੇ ਸਿੱਖ ਅਖਵਾਉਣਾ ਹੈ, ਗੁਰੂ ਨਾਨਕ-ਕਲਗੀਧਰ ਜੀ ਦਾ ਸਿੱਖ ਹੋਣਾ ਹੈ ਤਾਂ ਉਸ ਲਈ ਪਾਹੁਲ ਲੈਣੀ ਜ਼ਰੂਰੀ ਹੈ”। ਸਮਝਣਾ ਹੈ ਕਿ ‘ਅੰਮ੍ਰਿਤ ਛਕੋ-ਸਿੰਘ ਸਜੋ’ ਜਾਂ “ਅੰਮ੍ਰਿਤ ਛਕ ਕੇ-ਖਾਲਸੇ ਸਜੋ” “ਅੰਮ੍ਰਿਤ ਛਕ ਕੇ ਖਾਲਸਾ ਪੰਥ `ਚ ਸ਼ਾਮਲ ਹੋਵੋ” “ਅੰਮ੍ਰਿਤ ਛਕ ਕੇ-ਗੁਰੂ ਵਾਲੇ ਬਣੋ” ਵਰਗੇ ਨਾਰ੍ਹੇ ਹੀ ਸਾਡੀ ਤੱਬਾਹੀ ਲਈ ਸੱਦਾ ਬਣੇ ਹੋਏ ਹਨ। ਬਲਕਿ ਗੁਰਮੱਤ ਤੇ ਗੁਰਬਾਣੀ ਗਿਆਨ ਪਖੋਂ ਸਾਡੀ ਅਗਿਆਨਤਾ ਦਾ ਸਬੂਤ ਵੀ ਹਨ। ਸਿੱਖ ਨੇ ਵਿਚਾਰਵਾਣ ਬਨਣਾ ਹੈ, ਭੇਡਚਾਲ ਦਾ ਸ਼ਿਕਾਰ ਨਹੀਂ ਹੋਣਾ-ਤਾਂ ਤੇ ਅਸਲ ਲਫਜ਼ ਹੈ ‘ਪਾਹੁਲ ਲਵੋ-ਸਿੱਖ ਸਜੋ’।

You may also like these