Vaisakhi 1469 ton 1699 – Part – 38- 9-5-26

ਪੰਜਾਂ ਅਗੇ ਮੱਥਾ ਟੇਕਣਾ- ਇਥੇ ਵੀ ਅਸੀਂ ਕਹਿ ਕੀ ਰਹੇ ਹਾਂ? “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ” (ਪੰ: 966) ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਬਖਸ਼ੀ ਤਾਂ ਆਪ ਨੇ ਗੁਰੂ ਅੰਗਦ ਸਾਹਿਬ ਅੱਗੇ; ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਅੱਗੇ ਅਤੇ ਦਰਜਾ ਬਦਰਜਾ ਚਲਦੀ ਆ ਰਹੀ ਪ੍ਰੀਪਾਟੀ ਅਨੁਸਾਰ ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਗੁਰਬਾਣੀ ‘ਜੁਗਤ’ ਨੂੰ ਵਰਤਾਉਣ ਵਾਲੀ ਜ਼ਿਮੇਵਾਰੀ ਜਦੋਂ ‘ਪੰਜਾਂ ਪਿਆਰਿਆਂ’ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ (ਪੰਥ ਸਾਜਿਆ) ਤਾਂ ਆਪ ਨੇ ਵੀ ਪੰਜਾਂ ਅੱਗੇ (ਸਮੂਹਕ) ਮੱਥਾ ਟੇਕ ਦਿੱਤਾ। ਉਸ ਸਮੇਂ ਸੰਗਤਾਂ ਲਈ ਇਹ ਨਵੀਂ ਰੀਤ ਨਹੀਂ ਸੀ, ਜਿਵੇਂ ਕਿ ਅਸੀਂ ਅੱਜ ਪ੍ਰਚਾਰ ਰਹੇ ਹਾਂ।

You may also like these