ਪੰਜਾਂ ਤੋਂ ‘ਪਾਹੁਲ’ ਲਈ – ਪਾਤਸ਼ਾਹ ਨੇ `ਚਰਣ ਪਾਹੁਲ’ ਨੂੰ ਜਦੋਂ ‘ਖੰਡੇ ਦੀ ਪਾਹੁਲ’ `ਚ ਬਦਲਿਆ ਤਾਂ ਸਾਰੀ ਕੌਮ ਨੂੰ ਨਵੇਂ ਸਿਰਿਓਂ ‘ਖੰਡੇ ਦੀ ਪਾਹੁਲ’ ਲੈਣ ਵਾਲਾ ਹੁਕਮ ਕੀਤਾ। ਇਸਦੇ ਨਾਲ ਹੀ ਪੰਥ ਨੂੰ ਪ੍ਰਵਾਰਕ ਰੂਪ ਵੀ ਦਿੱਤਾ, ਇਸ ਤਰ੍ਹਾਂ ਪੰਥ ਨੂੰ ਜਾਤਾਂ-ਗੋਤਾਂ ਦੇ ਕੋੜ੍ਹ `ਚੋਂ ਕਢਣ ਲਈ, ਨਾਵਾਂ ਨਾਲ ‘ਸਿੰਘ ਤੇ ਕੌਰ’ ਵੀ ਪੱਕਾ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਦੋਨਾਂ ਤਬਦੀਲੀਆਂ ਦਾ ਆਰੰਭ ਵੀ ਕਲਗੀਧਰ ਜੀ ਨੇ ਆਪਣੇ ਆਪ ਤੋਂ ਹੀ ਕੀਤਾ। ਉਨ੍ਹਾਂ ਨੇ ਪੰਜਾਂ ਤੋਂ ‘ਖੰਡੇ ਦੀ ਪਾਹੁਲ’ ਵੀ ਲਈ ਤੇ ਨਾਮ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਦਲਿਆ। ਉਹ ਇਸ ਲਈ ਨਹੀਂ ਕਿ ਆਪ ਪਹਿਲਾਂ ਤੋਂ ਪਾਹੁਲਧਾਰੀ (ਅਮ੍ਰਿਤਧਾਰੀ) ਨਹੀਂ ਸਨ ਜਿਵੇਂ ਕਿ ਅੱਜ ਪ੍ਰਚਾਰਿਆ ਜਾ ਰਿਹਾ ਹੈ। ਇਹ ਵੀ ਚੇਤੇ ਰਹੇ! ਕਿ ਇਸਤੋਂ ਪਹਿਲਾਂ `ਚਰਨ ਪਾਹੁਲ’ ਦਾ ਮਤਲਬ ਵੀ ਬਾਣੀ ਦੇ ਚਰਨਾਂ ਨਾਲ ਜੋੜਣਾ ਹੀ ਸੀ, ਨਾ ਕਿ ਕਿਸੇ ਨੂੰ ਪੈਰ ਧੋ ਕੇ ਪਿਆਉਣੇ।