Uddam Karo Vadhbhagiyo – Part – 3 – 30-7-26

“ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ॥
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ”

 

ਜਦਕਿ ਗੁਰਬਾਣੀ ਅਨੁਸਾਰ ਮੂਲ ਰੂਪ `ਚ ਮਨੁੱਖ ਦਾ ਉੱਦਮ ਕੇਵਲ ਉਹੀ ਕਰਣੀ ਤੇ ਸੋਚਣੀ ਹੁੰਦੀ ਹੈ ਜਿਸ ਉੱਦਮ ਦਾ ਸਿੱਧਾ ਸੰਬੰਧ ਮਨੁੱਖਾ-ਜਨਮ ਦੇ “ਪ੍ਰਭੂ ਮਿਲਾਪ, ਪ੍ਰਾਪਤੀ ਤੇ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ” ਇਕੋ-ਇਕ ਮਕਸਦ ਨਾਲ ਹੋਵੇ।

ਤਾਂ ਤੇ ਚਲਦੇ ਵਿਸ਼ੇ ਵੱਲ ਹੋਰ ਅੱਗੇ ਵਧਣ ਤੋਂ ਪਹਿਲਾ ਅਸਾਂ ਦ੍ਰਿੜ ਕਰਕੇ ਸਮਝਣਾ ਹੈ ਕਿ ਸਾਡੇ ਇਸ ਹੱਥਲੇ ਪਾਠ (Self Learning Gurmat Lesson No,R-508-“Uddam karo Wadbhgio..”) “ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ. .” ਵਾਲੇ ਵਿਸੇ ਦੀ ਪ੍ਰੌੜਤਾ `ਚ ਅੱਗੇ ਵਰਤੇ ਜਾ ਰਹੇ ਸਮੂਹ ਗੁਰਮੱਤ ਫ਼ੁਰਮਾਨਾ ਵਿੱਚਲੇ ਲਫ਼ਜ਼ ਉੱਦਮ ਦਾ ਅਰਥ ਕੇਵਲ ਤੇ ਕੇਵਲ “ਪ੍ਰਾਪਤ ਮਨੁੱਖਾ ਜਨਮ ਦੇ ਇਕੋ-ਇਕ ਪ੍ਰਭੂ ਮਿਲਾਪ, ਪ੍ਰਾਪਤੀ ਤੇ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ ਮਕਸਦ ਨਾਲ ਹੀ ਸੰਬੰਧਤ ਹੈ, ਉਸ ਤੋਂ ਵੱਖਰਾ ਜਾਂ ਭਿੰਨ ਨਹੀਂ।

ਇਸ ਲਈ ਇਨ੍ਹਾਂ ਸਮ੍ਹੂਹ ਗੁਰਮੱਤ ਫ਼ੁਰਮਾਣਾਂ ਵਿਚਾਲੇ ਵਰਤੇ ਗਏ ਲਫ਼ਜ਼ ਉਦਮੁ ਨੂੰ ਉਸੇ ਇਕੋ-ਇਕ ਪ੍ਰਭੂ ਮਿਲਾਪ, ਪ੍ਰਭੂ ਪ੍ਰਾਪਤੀ ਤੇ ਵਾਲੇ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ ਇਕ-ਇਕੋ, ਨਵੇਕਲੇ ਤੇ ਵਿਸ਼ੇਸ਼ ਅਰਥ `ਚ ਹੀ ਲੈਣਾ ਹੈ, ਨਾ ਕਿ ਉਸਦੇ ਪ੍ਰਚਲਤ ਧੰਦੇ ਆਦਿ ਦੇ ਅਰਥਾਂ `ਚ। ਤਾਂ ਤੇ ਵਿਸ਼ੇ ਨਾਲ ਸ਼ੰਬੰਧਤ ਕੁੱਝ ਗੁਰਬਾਣੀ ਫ਼ੁਰਮਾਨ:-

() “ਸਗਲ ਉਦਮ ਮਹਿ ਉਦਮੁ ਭਲਾ॥ ਹਰਿ ਕਾ ਨਾਮੁ ਜਪਹੁ ਜੀਅ ਸਦਾ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ” (ਪੰ: ੨੬੬)

() “ਉਦਮੁ ਸੋਈ ਕਰਾਇ ਪ੍ਰਭ, ਮਿਲਿ ਸਾਧੂ ਗੁਣ ਗਾਉ” (ਪੰ: ੧੩੭)

() “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ” (ਪੰ: ੫੨੨)

() “ਉਦਮੁ ਕਰਿ ਹਰਿ ਜਾਪਣਾ, ਵਡਭਾਗੀ ਧਨੁ ਖਾਟਿ॥ ਸੰਤਸੰਗਿ ਹਰਿ ਸਿਮਰਣਾ, ਮਲੁ ਜਨਮ ਜਨਮ ਕੀ ਕਾਟਿ (ਪੰ: ੪੮)

() ਉਦਮੁ ਸੋਈ ਕਰਾਇ ਪ੍ਰਭ, ਮਿਲਿ ਸਾਧੂ ਗੁਣ ਗਾਉ (ਪੰ: ੧੩੭)

You may also like these