Bala Pritam Sahib Sri Guru Harkrishan Sahib Ji – Part-6 – 8-8-26

ਦਿਲੀ ‘ਚ ਬੰਗਲਾ ਸਾਹਿਬ ‘ਤੇ ਚੁਬੱਚਾ ਸਾਹਿਬ-
ਦਿੱਲੀ ਪਹੰੁਚ ਕੇ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ‘ਚ ਤੇ ਜਿੱਥੇ ਅੱਜਕਲ ਗੁਰਦੁਆਰਾ ਬੰਗਲਾ ਸਾਹਿਬ-ਦਿੱਲ਼ੀ ਹੈ ਉਤਾਰਾ ਕਰਵਾਇਆ। ਕਮਾਲ ਦੀ ਜੁੱਰਤ ਤਾਂ ਇਹ ਹੈ ਕਿ ਦਿੱਲੀ ਪਹੰੁਚ ਕੇ ਵੀ ਗੁਰਦੇਵ ਨੇ ਬਾਦਸ਼ਾਹ ਨੂੰ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ। ਦਿੱਲੀ ਪੁੱਜਣ ਤੇ ਬੇਅੰਤ ਸੰਗਤਾਂ ਪਾਤਸ਼ਾਹ ਦੇ ਦਰਸ਼ਨਾਂ ਨੰੁ ਉਮੱਡ ਪਈਆਂ, ਅਨੇਕਾਂ ਨੇ ਪਾਹੁਲ ਲੈ ਕੇ ਸਿੱਖ ਧਰਮ ‘ਚ ਪ੍ਰਵੇਸ਼ ਕੀਤਾ। ਪ੍ਰਵੇਸ਼ ਕਰਨ ਵਾਲਿਆਂ ਦੀ ਭੀੜ ਇੰਨੀ ਜਿ਼ਆਦਾ ਸੀ ਕਿ ਗੁਰੂ ਜੀ ਨੇ ਇਕ ਚੁੱਬਚੇ ‘ਚ ਜਲ ਪੁਆ ਕੇ ਬਾਣੀ ਦਾ ਪਾਠ ਕੀਤਾ ਅਤੇ ਅਭਿਲਾਸ਼ੀਆਂ ਨੂੰ ਪਾਹੁਲ ਛੱਕਾਈ। ਚੇਤੇ ਰਹੇ! ਪਹਿਲੇ ਪਾਤਸ਼ਾਹ ਤੋਂ ਪਾਹੁਲ ਛੱਕਾੳੇਣ ਦਾ ਨੀਯਮ ‘ਖੰਡੇ ਦੀ ਪਾਹੁਲ’ ਨਹੀਂ ਬਲਕਿ ‘ਚਰਣ ਪਾਹੁਲ’ ਹੀ ਸੀ। ਮੱਤਲਬ ਉਹੀ ਸੀ ਜੋ ਅਜ ਹੈ ਭਾਵ ਅਭਿਲਾਸ਼ੀ ਬੀਬੀ ਜਾਂ ਵੀਰ ਨੂੰ ਬਾਣੀ ਦੇ ਚਰਣਾਂ ਨਾਲ ਜੋੜਣਾ। ਜਗਿਆਸੂ ਨੂੰ ਬਾਣੀ ਸਿਿਖਆ ‘ਚ ਅਪਣੇ ਜੀਵਨ ਨੂੰ ਸਮਰਪਣ ਦਾ ਆਦੇਸ਼ ਦੇਣਾ।

ਸੰਂਨ 1699 ਦੀ ਵਿਸਾਖੀ ਤੋਂ ਜਦੋਂ ਇਹ ਸੇਵਾ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਰੂਪ ‘ਚ ਦਸਮੇਸ਼ ਜੀ ਨੇ ਪੰਥ ਨੂੰ ਦੇ ਦਿੱਤੀ ਤਾਂ ਇਸਦਾ ਢੰਗ ਬਦਲ ਗਿਆ। ਖੰਡੇ ਬਾਟੇ ਨਾਲ ਤਿਆਰ ਹੋਣ ਕਾਰਨ ਇਸ ਦਾ ਨਾਂ “ਚਰਣਪਾਹੁਲ ਤੋਂ ਖੰਡੇ ਦੀ ਪਾਹੁਲ” ਹੋ ਗਿਆ। ਇਥੇ ਇਕ ਹੋਰ ਗਲ ਵਿਸ਼ੇਸ਼ ਧਿਆਨ ਮੰਗਦੀ ਹੈ, ਪੈਰ ਧੋ ਕੇ ਪਿਆਉਣ ਵਾਲਾ ਦੂਸ਼ਤ ਨੀਯਮ ਸਿੱਖ ਧਰਮ ‘ਚ ਕਦੇ ਵੀ ਨਹੀਂ ਸੀ ਇਥੇ ਚਰਣ ਪਾਹੁਲ ਦਾ ਇਕੋ ਹੀ ਮੱਤਲਬ ਸੀ ‘ਜਗਿਆਸੂ ਦੇ ਜੀਵਨ ਨੂੰ ਬਾਣੀ ਦੇ ਚਰਣਾਂ ਨਾਲ ਜੋੜਣਾ’। ਇਥੇ ਸਿੱਖ ਧਰਮ ਦਾ ਅਸਰ ਰਸੂਖ ਹੋਰ ਕਈ ਗੁਣਾ ਵੱਧ ਗਿਆ ਅਤੇ ਗੁਰਦੇਵ ਵਲੋਂ ਇਲਾਨੀ ਹਕੂਮਤ ਨਾਲ ਨਾ-ਮਿਲਵਰਤਨ ਲਹਿਰ ਵੀ ਉਸੇ ਤਰ੍ਹਾਂ ਹੀ ਕਾਇਮ ਰਹੀ। ‘ਬਾਲਕ ਗੁਰੂ’ ਦੇ ਭੁਲੇਖੇ ਗੁਰੂਦਰਬਾਰ ਦੇ ਜਿਸ ਪ੍ਰਭਾਵ ਨੂੰ ਖਤਮ ਕਰਨ ਲਈ ਔਰੰਗਜ਼ੇਬ ਸੁਪਨੇ ਲੈ ਰਿਹਾ ਸੀ, ਪਾਤਸ਼ਾਹ ਦੀ ਦਿੱਲੀ ਫੇਰੀ ਉਸਨੂੰ ਹੋਰ ਵੀ ਮਹਿੰਗੀ ਪਈ।

ਰਾਣੀ ਦੀ ਨਿਸ਼ਾ ਕਰਾਉਣੀ-
ਦਿੱਲੀ ਪੁੱਜਣ ਤੇ ਰਾਜਾ ਜੈ ਸਿੰਘ ਦੀ ਰਾਣੀ ਨੂੰ ਤੋਖਲਾ ਹੋਇਆ, ਇੰਨਾ ਛੋਟਾ ਬਾਲਕ, ਗੁਰੂ ਕਿਵੇਂ ਹੋ ਸਕਦਾ ਹੈ, ਇਸਨੂੰ ਅਜੇ ਕਾਹਦੀ ਸਮਝ? ਜੇ ਸਮਝ ਹੈ ਤਾਂ ਮੈਨੂੰ ਹੀ ਢੂੰਢ ਕੇ ਦੱਸ ਦੇਣ ਕਿ ਸੁਆਗਤ ਕਰਨ ਵਾਲਿਆਂ ਵਿਚ ਮੈਂ ਕਿੱਥੇ ਹਾਂ? ਅੰਤਰਜਾਮੀ ਸਤਿਗੁਰੂ ਕੇਵਲ ਰਾਣੀ ਦੀ ਹੀ ਨਹੀਂ ਬਲਕਿ ਲੋਕਾਈ ‘ਚੋਂ ਵੀ ਇਸ ਭੁਲੇਖੇ ਨੂੰ ਕੱਢਣਾ ਚਾਹੰੁਦੇ ਸਨ ਕਿ ਗੁਰੂ ਜੋਤ ਨੂੰ ਸਰੀਰ ਦੇ ਪਖੋਂ ਨਹੀਂ ਵਾਚਿਆ ਜਾ ਸਕਦਾ। ਗੁਰੂ ਪਾਤਸ਼ਾਹ, ਸਾਰੀਆਂ ਗੋਲੀਆਂ, ਸਹੇਲੀਆਂ ਅਤੇ ਬਨਾਵਟੀ ਬਣੀ ਹੋਈ ਰਾਣੀ ਨੂੰ ਛੱਡ ਕੇ- ਗੋਲੀ ਬਣੀ ਹੋਈ ਰਾਣੀ ਕੋਲ ਜਾ ਪੁੱਜੇ। ਇਸਤਰ੍ਹਾਂ ਅਨੇਕਾਂ ਦੇ ਭੁਲੇਖੇ ਦੂਰ ਕੀਤੇ ਅਤੇ ਗੁਰੂਦਰ ਦੀ ਵਾਹ ਵਾਹ ਹੋਈ।

ਰਾਮਰਾਇ ਨੂੰ ਦੂਨ ਅਤੇ ਸਰਕਾਰੀ ਮੱਦਦ- ਬਾਦਸ਼ਾਹ ਨੇ ਰਾਮਰਾਇ ਨੂੰ ਅਪਣਾ ਹੱਥ ਠੋਕਾ ਬਣਾਕੇ ਗੁਰੂਪਾਤਸ਼ਾਹ ਵਿਰੁਧ ਵਰਤਣ ਦਾ ਜੱਤਨ ਕੀਤਾ। ਉਸਨੂੰ ਹਰ ਤਰੀਕੇ ਚੁੱਕਿਆ, ਉਸਦੀ ਮਦਦ ਕੀਤੀ। ਜਿੱਥੇ ਅਜਕਲ ਡੇਹਰਾਦੂਨ ਹੈ, ਰਾਮਰਾਏ ਦੇ ‘ਡੇਰੇ’ ਭਾਵ ਟਿਕਾਅ ਵਾਸਤੇ ਉਸਨੂੰ ‘ਦੂਨ’ ਭਾਵ ਜਾਗੀਰ ਵੀ ਉਸਦੇ ਨਾਂ ਲਗਵਾ ਦਿੱਤੀ। ਇਸੇ ਕਾਰਨ ਇਲਾਕੇ ਨਾਂ ਹੀ ‘ਡੇਹਰਾਦੂਨ’ ਹੋ ਗਿਆ। ਇਸ ਸਾਰੇ ਦਾ ਗੁਰੂ ਪਾਤਸ਼ਾਹ ਜਾਂ ਸਿੱਖ ਸੰਗਤਾਂ ਤੇ ਉੱਕਾ ਹੀ ਕੋਈ ਅਸਰ ਨਹੀਂ ਸੀ। ਬਲਕਿ ਪਾਤਸ਼ਾਹ ਨੇ ਰਾਜਾ ਜੈ ਸਿੰਘ ਰਾਹੀਂ ਹਕੂਮਤ ਨੂੰ ਇਹ ਗਲ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਕਿ ਗੁਰਗੱਦੀ ਇਲਾਹੀ ਪ੍ਰੋਗਰਾਮ ਹੈ, ਇਸ ‘ਚ ਕੋਈ ਵੀ ਸੰਸਾਰਕ ਦਖਲ ਸੰਭਵ ਨਹੀਂ।

 

You may also like these