ਗੁਰਬਾਣੀ `ਚ ਦੋ ਦੋ ਮਿਲਵੇਂ ਰਾਗ-
ਗੁਰਬਾਣੀ `ਚ ਦੋ ਦੋ ਮਿਲਵੇਂ ਰਾਗ ਵੀ ਹਨ ਜਿਵੇਂ- ਗਉੜੀ ਮਾਝ, (੨) ਆਸਾ ਕਾਫੀ, (੩) ਤਿਲੰਗ ਕਾਫੀ, (੪) ਸੂਹੀ ਕਾਫੀ, (੫) ਸੂਹੀ ਲਲਿਤ, (੬) ਬਿਲਾਵਲ ਗੌਂਡ, (੭) ਮਾਰੂ ਕਾਫੀ, (੮) ਬਸੰਤ ਹਿੰਡੋਲ, (੯) ਕਲਿਆਣ ਭੋਪਾਲੀ, (੧੦) ਪ੍ਰਭਾਤੀ ਬਿਭਾਸ, (੧੧) ਰਾਗ ਆਸਾ `ਚ ‘ਆਸਾਵਰੀ’ ਭੀ ਦਿੱਤਾ ਗਿਆ ਹੈ।
ਗੁਰਬਾਣੀ `ਚ ਹੀ ਛੇ ਹੋਰ ਰਾਗ- ਇਸ ਤਰ੍ਹਾਂ ੩੧ ਰਾਗਾਂ ਤੋਂ ਇਲਾਵਾ ਹੇਠ ਲਿਖੇ ੬ ਹੋਰ ਰਾਗ ਵੀ ਵਰਤੇ ਹਨ-ਲਲਿਤ, ਆਸਾਵਰੀ, ਹਿੰਡੋਲ, ਭੋਪਾਲੀ, ਬਿਭਾਸ ਤੇ ਕਾਫੀ।
‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਵਾਰਾਂ ਦਾ ਵੇਰਵਾ- ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਕੁਲ ੨੨ ਵਾਰਾਂ ਹਨ। ਜਿਨ੍ਹਾਂ `ਚੋਂ ਗੁਰੂ ਨਾਨਕ ਸਾਹਿਬ ਦੀਆਂ-ਮਾਝ, ਆਸਾ, ਮਲਾਰ ਰਾਗ `ਚ ਤਿੰਨ (੩) ਵਾਰਾਂ। ਗੁਰੂ ਅਮਰਦਾਸ ਜੀ ਦੀਆਂ-ਗੂਜਰੀ, ਸੂਹੀ, ਰਾਮਕਲੀ, ਮਾਰੂ ਰਾਗ `ਚ ਚਾਰ (੪) ਵਾਰਾਂ। ਗੁਰੂ ਰਾਮਦਾਸ ਜੀ ਦੀਆਂ-ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ, ਕਾਨੜਾ ਰਾਗ `ਚ ਅੱਠ (੮) ਵਾਰਾਂ। ਗੁਰੂ ਅਰਜਨ ਸਾਹਿਬ ਦੀਆਂ-ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤ `ਚ ਕੁਲ ਛੇ (੬) ਵਾਰਾਂ। ਸੱਤੇ ਬਲਵੰਡ ਦੀ-ਰਾਮਕਲੀ ਰਾਗ `ਚ ਇੱਕ (੧) ਵਾਰ-ਕੁਲ ਜੋੜ ੨੨ ਵਾਰਾਂ