Sri Guru Granth Sahib Ji Di Sarab Uchtta- Part-15 – 25-9-26

ਇਸੇ ਤਰ੍ਹਾਂ ਨਿਰਗੁਣ-ਸਰਗੁਣ ਵਾਲਾ ਬਖੇੜਾ ਚਲਦਾ ਆ ਰਿਹਾ ਸੀ ਜਿਸ ਤੋਂ ਸੰਸਾਰ ਦੋ ਵਰਗਾਂ `ਚ ਵੰਡਿਆ ਪਿਆ ਸੀ, ਉਸਨੂੰ ਮੁਕਾਇਆ *** ਵਰਣ ਵੰਡ, ੲਸਤ੍ਰੀ -ਪੁਰਖ ਜਾਂ ਕਾਲੇ-ਗੋਰਿਆਂ ਵਿਚਾਲੇ ਕੀਤੇ ਜਾ ਰਹੇ ਵਿੱਤਕਰਿਆਂ ਨੂੰ ਵੰਗਾਰਿਆ *** ਵਿਧਵਾ ਪ੍ਰਥਾ, ਸਤੀ ਪ੍ਰਥਾ, ਦਹੇਜ ਪ੍ਰਥਾ, ਰਾਮ ਜ਼ਨੀ, ਦੇਵਦਾਸੀ ਪ੍ਰਥਾ ਨੂੰ ਸਮਾਜਿਕ ਕੋੜ੍ਹ ਦਸਿਆ *** ਜਨਮ ਸਮੇਂ ਬੱਚੀ -ਬੱਚੇ ਵਿਚਾਲੇ ਕੀਤੇ ਜਾ ਰਹੇ ਫ਼ਰਕ ਨੂੰ ਕੇਵਲ ਨਕਾਰਿਆ ਹੀ ਨਹੀਂ ਬਲਕਿ ਕੁੜੀ ਮਾਰ ਦਾ ਨਿਸ਼ੇਧ ਵੀ ਕੀਤਾ *** ਦਾਨ-ਪੁੰਨ, ਜਪ-ਤਪ, ਤੀਰਥ ਰਟਣ ਤੇ ਤੀਰਥਾਂ ਦੇ ਇਸ਼ਨਾਨਾਂ ਤੋਂ ਵਰਜਿਆ *** ਸਮਾਜ ਦਾ ਕੋੜ੍ਹ ਸ਼ਰਾਬ, ਵਿਭਚਾਰ ਅਤੇ ਹਰੇਕ ਨਸ਼ੇ ਦਾ ਡੱਟ ਕੇ ਵਿਰੋਧ ਕੀਤਾ *** ਕੋੜ੍ਹ ਦੇ ਰੋਗ ਬਾਰੇ ਸਮਾਜ ਨੂੰ ਪਹਿਲੀ ਵਾਰੀ ਪਤਾ ਲਗਾ ਕਿ ਕੋੜ੍ਹ ਛੂਤ ਦੀ ਬਿਮਾਰੀ ਨਹੀਂ, ਮਰੀਜ਼ ਨੂੰ ਹਮਦਰਦੀ ਪਿਆਰ ਦੀ ਲੋੜ ਹੈ ***ਸਭ ਤੋਂ ਪਹਿਲਾਂ ਗੁਰਬਾਣੀ ਹੀ ਸਪਸ਼ਟ ਕਰ ਪਾਈ ਕਿ ਸੀਤਲਾ (ਚੀਚਕ) ਦੇਵੀ ਜਾਂ ਮਾਤਾ ਨਹੀਂ ਬਲਕਿ ਮੌਸਮੀ ਬਿਮਾਰੀ ਹੈ ਤੇ ਇਲਾਜ ਦੀ ਲੋੜ ਹੈ *** “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: 97) ਵਰਗੇ ਸਿਧਾਂਤ ਕੇਵਲ ਪੇਸ਼ ਹੀ ਨਹੀਂ ਕੀਤੇ ਬਲਕਿ ਸਾਂਝੀ ਸੰਗਤ-ਪੰਗਤ-ਸਰੋਵਰ ਦੇ ਨਿਯਮ ਵੀ ਦ੍ਰਿੜ ਕਰਵਾਏ *** ਨਾਮ ਜਪੋ, ਕਿਰਤ ਕਰੋ, ਵੰਡ ਛਕੋ ਵਰਗੀਆਂ ਬੇਜੋੜ ਸਮਾਜਿਕ ਨਿਯਮ ਗੁਰਬਾਣੀ ਸਿਖਿਆ ਉਪਰ ਹੀ ਆਧਾਰਤ ਸਨ *** ਇਸੇ ਤਰ੍ਹਾਂ ਹੋਰ ਹਜ਼ਾਰਾਂ ਜੀਵਨ ਸੇਧਾਂ ਜਿਨ੍ਹਾਂ ਦਾ ਆਧਾਰ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਤੋਂ ਪਹਿਲਾਂ ਕਿਧਰੇ ਨਹੀਂ ਮਿਲਦਾ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਦੇਣ ਹੀ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬਉੱਚਤਾ ਦੀਆਂ ਹੀ ਲਖਾਇਕ ਹਨ।

You may also like these