Sri Guru Granth Sahib Ji Di Gurta Gaddi – Part-7 – 4-10-26

ਸੂਹੀ ਰਾਗ `ਚ- (੧) ਕੁਚਜੀ ਮ: ੧ (ਪੰ: ੭੬੨) (੨) ਸੁਚਜੀ ਮ: ੧ (ਪੰ: ੭੬੨) (੩) ਗੁਣਵੰਤੀ ਮ: ੫ (ਪੰ: ੭੬੩) ਨੋਟ-ਇਹ ਤਿੰਨੇ ਬਾਣੀਆਂ ਅਸ਼ਟਪਦੀਆਂ ਤੇ ਛੰਤਾਂ ਦੇ ਵਿਚਕਾਰ ਹਨ। ਬਿਲਾਵਲ ਰਾਗ `ਚ- (੧) ਥਿਤੀ ਮ: ੧ (ਪੰ: ੮੩੮) (੨) ਵਾਰ ਸਤ ਮ: ੩ (ਪੰ: ੮੪੧) ਅਸ਼ਟਪਦੀਆਂ ਤੋਂ ਪਿਛੋਂ। ਰਾਮਕਲੀ ਰਾਗ `ਚ- (੧) ਅਨੰਦ ਮ: ੩ (ਪੰ: ੯੧੭) ੪੦ ਪਉੜੀਆਂ (੨) ‘ਸਦੁ’ ਬਾਬਾ ਸੁੰਦਰ ਜੀ (ਪੰ: ੯੨੩) (੩) ਓਅੰਕਾਰੁ ਮ: ੧ (ਪੰ: ੯੨੯) ੫੪ ਪਉੜੀਆਂ (੪) ਸਿਧ ਗੋਸਟਿ ਮ: ੧ (ਪੰ: ੯੩੮) ੭੩ ਪਉੜੀਆਂ ਰਾਗ ਮਾਰੂ `ਚ- (੧) ਅੰਜੁਲੀਆ ਮ: ੫ (ਪੰ: ੧੦੧੯) (੨) ਸੋਲਹੇ ਮ: ੧ (ਪੰ: ੧੦੨੦) (੨੨) ਸੋਲਹੇ ਮ: ੩ (ਪੰ: ੧੦੪੩) (੨੪) ਸੋਲਹੇ ਮ: ੪ (ਪੰ: ੧੦੬੯) (੨) ਸੋਲਹੇ ਮ: ੫ (ਪੰ: ੧੦੭੧) (੧੪) ਤੁਖਾਰੀ ਰਾਗ `ਚ- ਬਾਰਹ ਮਾਹ ਮ: ੧ (ਪੰ: ੧੧੦੭) ਨੋਟ-ਇਹ ਬਾਣੀ ‘ਛੰਤਾਂ’ `ਚ ਹੀ ਗਿਣੀ ਗਈ ਹੈ।

ਗੁਰਬਾਣੀ `ਚ ਮਿਲਵੇਂ ਰਾਗ- ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਚ ਕੁੱਲ ੩੧ ਰਾਗਾਂ `ਚ ਬਾਣੀ ਦਰਜ ਹੈ। ਫ਼ਿਰ ਵੀ ਕਈ ਰਾਗਾਂ `ਚ ਕੁੱਝ ਅਜੇਹੇ ਸ਼ਬਦ ਹਨ, ਜੋ ਦੋ ਦੋ ਮਿਲਵੇਂ ਰਾਗਾਂ `ਚ ਗਾਏ ਹਨ। ਇਸ ਤੋਂ ਇਲਾਵਾ ਕਈ ਰਾਗਾਂ ਦੀਆਂ ਅਗੇ ਹੋਰ-ਹੋਰ ਕਿਸਮਾਂ ਵੀ ਦਿੱਤੀਆਂ ਹੋਈਆਂ ਹਨ। ਇਸ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਚ ਦਿੱਤੇ ਰਾਗਾਂ ਸੰਬੰਧੀ ਇਹ ਦੋਵੇਂ ਗੱਲਾਂ ਜਾਣਨੀਆਂ ਜ਼ਰੂਰੀ ਹਨ।

You may also like these