Sri Guru Granth Sahib Ji Di Gurta Gaddi – Part-8 – 5-10-26

ਰਾਗਾਂ ਦੀਆਂ ਵੱਖ-ਵੱਖ ਕਿਸਮਾਂ ਇਸ ਤਰ੍ਹਾਂ ਹਨ ਜਿਵੇਂ ਗਉੜੀ ਰਾਗ ਦੀਆਂ ਗੁਆਰੇਰੀ, ਚੇਤੀ, ਬੈਰਾਗਣਿ, ਪੂਰਬੀ, ਮਾਲਵਾ ਅਤੇ ਦੱਖਣੀ। ਇਸੇ ਤਰ੍ਹਾਂ ਰਾਗ ਵਡਹੰਸ ਦੱਖਣੀ, ਬਿਲਾਵਲ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ, ਰਾਮਕਲੀ ਦੱਖਣੀ। ਦੇਖਣ ਦੀ ਗੱਲ਼ ਹੈ ਕਿ ਰਾਗ ਗਉੜੀ, ਵਡਹੰਸ, ਬਿਲਾਵਲ, ਮਾਰੂ ਅਤੇ ਪ੍ਰਭਾਤੀ `ਚ ਤਾਂ ਸਿਰਫ ਕੁੱਝ ਸ਼ਬਦ, ਅਸ਼ਟਪਦੀਆਂ ਅਤੇ ਛੰਤ ਹੀ ਐਸੇ ਹਨ ਜਿਹੜੇ ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਪੂਰਬੀ, ਗਉੜੀ ਮਾਲਵਾ, ਵਡਹੰਸ ਦੱਖਣੀ, ਮਾਰੂ ਦੱਖਣੀ ਆਦਿ ਰਾਗਾਂ `ਚ ਮਿਲਦੇ ਹਨ।

ਪਰ ‘ਰਾਮਕਲੀ ਦੱਖਣੀ’ `ਚ ਇੱਕ ਲੰਮੀ ਬਾਣੀ ਵੀ ਹੈ ਜਿਸ ਦਾ ਨਾਮ ਹੈ ‘ਓਅੰਕਾਰੁ’। ਸਿੱਖ ਜਨਤਾ ਵਿਚਕਾਰ ਇਸ ਦਾ ਨਾਮ ‘ਦੱਖਣੀ ਓਅੰਕਾਰੁ’ ਕਰਕੇ ਪ੍ਰਸਿੱਧ ਹੋ ਚੁਕਾ ਹੈ। ਲਫ਼ਜ਼ ‘ਦੱਖਣੀ’ ਨੂੰ ‘ਰਾਮਕਲੀ’ ਨਾਲੋਂ ਹਟਾ ਕੇ ਲਫ਼ਜ਼ ‘ਓਅੰਕਾਰੁ’ ਨਾਲ ਵਰਤਿਆ ਜਾ ਰਿਹਾ ਹੈ ਜੋਕਿ ਗ਼ਲਤ ਹੈ ਤੇ ਜਿਵੇਂ ਅਸੀਂ ਅਜੇਹੇ ਬਾਕੀ ਸੰਬੰਧਤ ਰਾਗਾਂ `ਚ ਵੀ ਦੇਖ ਚੁਕੇ ਹਾਂ ਇਥੇ ਰਾਗ ਦਾ ਨਾਮ ਹੈ ‘ਰਾਮਕਲੀ ਦੱਖਣੀ’ ਅਤੇ ਬਾਣੀ ਦਾ ਨਾਮ ਹੈ ਕੇਵਲ ‘ਓਅੰਕਾਰੁ’ ਨਾ ਕਿ ‘ਦੱਖਣੀ ਓਅੰਕਾਰੁ’।

ਇਥੇ ਇਸ ਭੁਲੇਖੇ ਦਾ ਨਿਰਨਾ ਕਰਨ ਲਈ, ਦੇਖਣ ਦੀ ਲੋੜ ਹੈ ਠੀਕ ਇਨ੍ਹਾਂ ਹੀ ਲੀਹਾਂ `ਤੇ ਜਿਵੇਂ ਕਿ (1) ‘ਗਉੜੀ ਮਹਲਾ 1 ਦੱਖਣੀ’ -ਸ਼ਬਦ ਨੰ: 5, ਪੰਨਾ 152. ਜਿਵੇਂ ਰਾਗ ਗਉੜੀ ਦੀਆਂ ਹੀ ਹੋਰ ਕਿਸਮਾਂ `ਚ ਗਉੜੀ ਚੇਤੀ ਮ: 1, ਗਉੜੀ ਗੁਆਰੇਰੀ ਮ: 3, ਗਉੜੀ ਮ: 3 ਗੁਆਰੇਰੀ, ਮ: 3 ਗਉੜੀ ਬੈਰਾਗਣਿ ਜਾਂ (੍ਹ੍ਹ2) ਵਡਹੰਸ ਮਹਲਾ 1 ਦੱਖਣੀ (ਅਲਾਹਣੀਆਂ ਨੰ: 3 ਪੰਨਾ 580) (3) ਬਿਲਾਵਲ ਮਹਲਾ 1 ਛੰਤ ਦੱਖਣੀ-ਛੰਤ ਨੰ: 1, ਪੰਨਾ 843, (੪) ਮਾਰੂ ਮ: ੧ ਦੱਖਣੀ-ਸੋਲਹੇ ਨੰ: ੧੩, ਪੰਨਾ ੧੦੩੩, (੫) ਪ੍ਰਭਾਤੀ ਮ: ੧ ਦੱਖਣੀ-ਅਸ਼ਟਪਦੀ ਨੰ: ੪, ਪੰਨਾ ੧੩੪੩, (੬) ਰਾਮਕਲੀ ਮ: ੧ ਦੱਖਣੀ-ਓਅੰਕਾਰੁ, ਪੰਨਾ ੯੨੯

You may also like these