Vaisakhi 1469 ton 1699 – Part – 2 – 28-3-26

ਵਿਸਾਖੀ 1469 ਹੀ ਕਿਉਂ?-

‘ਖਾਲਸਾ’ ਜਾਂ ‘ਸਿੰਘ’?-ਸਚਾਈ ਇਹ ਹੈ ਕਿ ਸਿੱਖ ਵਾਸਤੇ ਮੂਲ ਲਫਜ਼ ‘ਸਿੱਖ’ ਹੀ ਹੈ, ਅਤੇ ਸਾਡਾ ਧਰਮ ਹੈ-‘ਸਿੱਖ ਧਰਮ।’ ਖਾਲਸਾ ਤਾਂ ਇਸਦੀ ਖੂਬੀ ਹੈ ਜਿਹੜੀ ਗੁਰਦੇਵ ਨੇ ਇਸਦੇ ਜੀਵਨ ਵਿਚ ਉਜਾਗਰ ਕੀਤੀ। ਇਸੇਤਰ੍ਹਾਂ ‘ਸਿੰਘ’ ਲਫਜ਼ ਵੀ ਸਿੱਖਾਂ ਦੇ ਹੀ ਨਾਵਾਂ ਦੀ ਸੰਪੂਰਨਤਾ ਦਾ ਸੂਚਕ ਹੈ। ‘ਖਾਲਸਾ’ ਜਾਂ ‘ਸਿੰਘ’ ਦੋਵੇਂ ਲਫ਼ਜ਼ ਗੁਰੂ ਨਾਨਕ ਦੇ ਸਿੱਖ ਵਾਸਤੇ ਹੀ ਹਨ। ਨਾ ਕਿ ਜਿਵੇਂ ਅਜ ਪ੍ਰਚਾਰਿਆ ਜਾ ਰਿਹਾ ਹੈ ‘ਅੰਮ੍ਰਿਤ ਛਕੋ ਤੇ ਸਿੰਘ ਸਜੋ’ ਜਾਂ ਫਿਰ ‘ਕਲਗੀਧਰ ਜੀ ਨੇ ਸੰਨ 1699 ਦੀ ਵਿਸਾਖੀ ਨੂੰ ‘ਖਾਲਸਾ’ ਸਜਾਇਆ’ ਆਦਿ।

1469, 1699 ਅਤੇ 1999- ਇਸਦੇ ਬਾਵਜੂਦ ਵਿਸਾਖੀ ਸੰਨ 1699 ਦਾ ਸਿੱਖ ਇਤਿਹਾਸ ਵਿਚ ਅਪਣਾ ਹੀ ਮਹਤਵ ਹੈ ਪਰ ਗਲ ਦਾ ਅਰੰਭ ਹੋਣਾ ਹੈ ਵਿਸਾਖੀ ਸੰਨ 1469 ਤੋਂ ਨਾਕਿ ਵਿਸਾਖੀ ਸੰਨ 1699 ਤੋਂ। ਉਸਤੋਂ ਬਿਨਾਂ ਨਾ ਤਾਂ ਗਲ ਸਮਝ ਵਿਚ ਆ ਸਕਦੀ ਹੈ ਅਤੇ ਨਾ ਹੀ ਪਤਿੱਤਪੁਣੇ ਨੂੰ ਠੱਲ ਹੀ ਪਾਈ ਜਾ ਸਕਦੀ ਹੈ। ਫਿ਼ਰ ਭਾਵੇਂ ਅਸੀਂ ਜਿੱਤਨੇ ਵੀ ਵਿਸਾਖੀ 1999 ਜਾਂ ਫਿਰ 2099 ਮਨਾ ਲਈਏ ਅਤੇ ਨਾਰੇ ਵੀ ਲਗਦੇ ਰਹਿਨ ‘ਵਿਸਾਖੀ 1999-ਸਾਰੀ ਕੌਮ ਅੰਮ੍ਰਿਤਧਾਰੀ’। 1999 ਆਇਆ ਤੇ ਚਲਾ ਪਰ ਹਾਲਤ ਦਿਨੋਦਿਨ ਬਦ ਤੋਂ ਬਦਤੱਰ, ਕੌਮ ਥੱਲੇ ਤੋਂ ਥੱਲੇ।

ਆਂਕੜੇ ਇਕੱਠੇ ਕੀਤੇ ਜਾ ਸਕਦੇ ਹਨ, ਪਤਾ ਲਗ ਜਾਵੇਗਾ, ਅਸੀਂ ਖੜੇ ਕਿਥੇ ਹਾਂ? ਇਸ ਵਾਸਤੇ ਜ਼ਰੂਰੀ ਹੈ, ਗਲ ਦੀ ਤਹਿ ਤੀਕ ਪਹੰੁਚਣ ਦਾ ਜੱਤਨ ਕਰੀਏ, ਕਿੱਧਰੇ ਸਾਡੇ ਪ੍ਰਚਾਰ ਵਿਚ ਹੀ ਕੋਈ ਨੁਕਸ ਤਾਂ ਨਹੀਂ? ਕਿੱਧਰੇ ਅਸੀਂ ਆਪ ਹੀ ਅਗਿਆਨਤਾ ਨੂੰ ਪੱਠੇ ਤਾਂ ਨਹੀਂ ਪਾ ਰਹੇ? ਅਤੇ ਉਸ ਵਿਚੋਂ ਢੰੂਡ ਰਹੇੇ ਹਾਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੀ ਉਜਵਲ ਸਿੱਖੀ ਜੋ ਮਿਲ ਨਹੀਂ ਰਹੀ। ਦੋਸ਼ ਦੇ ਰਹੇ ਹਾਂ ਅਜ ਦੀ ਨੌਜੁਆਨ ਪੀੜ੍ਹੀ ਨੂੰ।

You may also like these