Vaisakhi 1469 ton 1699 – Part – 3 – 30-3-26

ਵਿਸਾਖੀ 1469 ਹੀ ਕਿਉਂ?
ਸਮਝਣ ਦਾ ਵਿਸ਼ਾ ਹੈ ਜਿੱਤਨੀਆਂ ਪ੍ਰਾਪਤੀਆਂ ਅਜ ਅਸਾਂ ਵਿਸਾਖੀ 1699 ਨਾਲ ਜੋੜੀਆਂ ਹਨ-ਅਸਲ ਵਿਚ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸੰਬੰਧ ਵਿਸਾਖੀ 1469 ਭਾਵ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਨਾਲ ਹੈ; ਆE ਵੀਚਾਰੀਏ!

(ੳ) ਪਾਹੁਲ ਲੈ ਕੇ ਸਿੱਖ ਧਰਮ ਵਿਚ ਪ੍ਰਵੇਸ਼ ਦਾ ਨੀਯਮ ਪਹਲੇ ਜਾਮੇਂ ਤੋਂ ਸੀ। ਉਸ ਸਮੇਂ ਵੀ ਇਸ ਦਾ ਇਹੀ ਮਤਲਬ ਸੀ-ਪ੍ਰਭੂ ਬਖਸ਼ੇ ਸੰਪੂਰਨ ਕੇਸਾਧਾਰੀ ਸਰੂਪ ਵਿਚ ਕਾਇਮ ਰਹਿਂਦੇ ਹੋਏ ਗੁਰਬਾਣੀ ਸਿਿਖਆ ਵਿਚ ਜੀਵਨ ਜੀਉਣ ਦਾ ਪ੍ਰਣ।

(ਅ) ਸਿੱਖ ਕੇਸਾਧਾਰੀ ਵੀ ਪਹਿਲੇ ਜਾਮੇਂ ਤੋਂ ਹੀ ਸੀ। ਜੇ ਕੇਸਾਧਾਰੀ ਸੀ ਤਾਂ ਸਿੱਖ ਦਾ ਕੰਘਾ ਧਾਰੀ ਵੀ ਪਹਿਲੇ ਪਾਤਸ਼ਾਹ ਤੋਂ ਹੀ ਹੋ ਜਾਣਾ ਸੁਭਾਵਕ ਹੈ।

(ੲ) ਸਿੱਖ ਵਾਸਤੇ ਗੁਰਬਾਣੀ ਗੁਰੂ ਦਾ ਸਿਧਾਂਤ ਵੀ ਪਹਿਲੇ ਜਾਮੇਂ ਤੋਂ ਹੀ ਸੀ। ਇਸ ਬਾਰੇ ਗੁਰਬਾਣੀ ਵਿਚੋਂ ਹੀ ਬੇਅੰਤ ਪ੍ਰਮਾਣ ਮਿਲਦੇ ਹਨ, ਬਾਹਰੋਂ ਢੂੰਡਨ ਦੀ ਲੋੜ ਨਹੀਂ।

(ਸ) ਸਿੱਖਾਂ ਵਾਸਤੇ, ਜੰਜੂ ਪਾਉਣ ਵਾਲਾ ਬ੍ਰਾਹਮਣੀ ਰਸਤਾ, ਗੁਰੂ ਨਾਨਕ ਪਾਤਸ਼ਾਹ ਨੇ ਆਪ ਹੀ ਖਤਮ ਕਰ ਦਿਤਾ ਸੀ। ਕਛਿਹਰਾ ਬ੍ਰਾਹਮਣੀ ਮਾਰਗ ਤੋਂ ਛੁੱਟਕਾਰੇ ਦਾ ਸੂਚਕ ਹੈ। ਇਸ ਵਾਸਤੇ ਇਹ ਵੀ ਪਹਿਲੇ ਜਾਮੇਂ ਤੋਂ ਹੀ ਲਾਗੂ ਸੀ। ਛੇਵੇਂ ਜਾਮੇਂ ਸਮੇਂ ਕੌਮ ਸ਼ਸਤਰਧਾਰੀ ਭਾਵ ਕ੍ਰਿਪਾਨਧਾਰੀ ਵੀ ਹੋ ਗਈ ਸੀ।

(ਕ) ਪ੍ਰਭੂ ਬਖਸ਼ੇ ਮਨੁਖੀ ਸਰੂਪ ਨੂੰ ਧਾਰਣ ਕਰਨਾ ਅਤੇ ਕੇਸ ਨਹੀਂ ਕਟਵਾਨੇ; ਇਸਤਰੀ ਜਾਂ ਪੁਰਖ ਦੋਨਾਂ ਨੇ ਵਿਭਚਾਰੀ ਜੀਵਨ ਤੋਂ ਬਚਨਾ ਹੈ। ਸ਼ਰਾਬ ਆਦਿ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ। ਬਾਣੀ ਅਨੁਸਾਰ ਮੌਜੂਦਾ ਤਿੰਨ ਕੁਰਿਹਤਾਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਉਪਰ ਪਹਿਲੇ ਜਾਮੇਂ ਤੋਂ ਹੀ ਲਾਗੂ ਹੰੁਦੀਆਂ ਸਨ।

(ਖ) ਨਿੱਤਨੇਮੀ ਹੋਣ ਦਾ ਨੀਯਮ ਵੀ ਪਹਿਲੇ ਜਾਮੇਂ ਤੋਂ ਹੀ ਹੈ। ਬਾਣੀ ਜਪੁ ਦੀ ਰਚਨਾ ਪਹਿਲੇ ਪਾਤਸ਼ਾਹ ਨੇ ਆਪ ਕੀਤੀ। ਸੋਹਿਲਾ (ਇਕ ਸ਼ਬਦ) ਸੋਦਰੁ (ਇਕ ਸ਼ਬਦ) ਨਿੱਤਨੇਮ ਦਾ ਅੰਗ ਪਹਿਲੇ ਜਾਮੇਂ ਤੋਂ ਹੀ ਸਨ। ਪੰਜਵੇਂ ਪਾਤਸ਼ਾਹ ਨੇ ‘ਸੋਦਰ’ ਵਾਲੇ ਨੋ ਅਤੇ ‘ਸੋਹਿਲੇ’ ਵਾਲੇ ਪੰਜ ਸ਼ਬਦਾਂ ਦਾ ਸਰੂਪ ਇਸੇ ਵਾਸਤੇ ਬਖਸਿ਼ਆ ਕਿਉਂਕਿ ਇਹ ਦੋਵੇਂ ਬਾਣੀਆਂ ਨਿੱਤਨੇਮ ਦਾ ਅੰਗ ਇਲਾਨੀਆਂ ਗਈਆਂ। ਜੇ ਨਹੀਂ ਤਾਂ ਦੋਨਾਂ ਬਾਣੀਆਂ ਵਿਚਲੇ ਸਾਰੇ ਚੋਦ੍ਹਾ ਸ਼ਬਦ ਰਾਗਾਂ ਅਨੁਸਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੌਜੂਦ ਹਨ।

(ਗ) ਗੁਰੂ ਦੇ ਹੁਕਮਾਂ ਤੋਂ ਅਪਣਾ ‘ਤਨ ਮਨ ਧਨ’ ਗੁਰੂ ਨੂੰ ਸੌਂਪਣ ਦੀ ਪ੍ਰੇਰਣਾ ਅਤੇ ਇਸਦੀ ਤਿਆਰੀ ਵੀ ਪਹਿਲੇ ਜਾਮੇਂ ਤੋਂ ਹੀ ਕਰਵਾਈ ਗਈ ਸੀ। ਭਾਈ ਮਰਦਾਨਾ -ਬਾਬਾ ਲਹਿਣਾ ਜੀ ਇਸੇ ਤਿਆਰੀ ਦੀ ਪ੍ਰਮੁਖ ਮਿਸਾਲ ਹਨ।

(ਘ) ਗੁਰੂ ਦੇ ਹੁਕਮਾਂ ਤੋਂ ਸੀਸ ਤੀਕ ਅਰਪਣ ਕਰਨ ਵਾਲੀ ਤਿਆਰੀ ਵੀ ਪਹਿਲੇ ਜਾਮੇਂ ਤੋਂ ਕਰਵਾਈ ਗਈ ਸੀ ਜਿਵੇਂ “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜ” (ਪੰਨਾ 1412)

(ਙ) ਸਿੱਖੀ ਦਾ ਸਰੂਪ ਅਤੇ ਰਹਿਣੀ ਪਹਿਲੇ ਜਾਮੇਂ ਸਮੇਂ ਹੀ ਨਿੱਖਰ ਕੇ ਸਾਹਮਣੇ ਆ ਚੁਕੀ ਸੀ। ਇਸਦਾ ਜਿ਼ਕਰ ਚੌਥੇ ਪਾਤਸ਼ਾਹ ਦੀ ਬਾਣੀ ਵਿਚੋਂ ਵੀ ਸਪਸ਼ਟ ਮਿਲ ਜਾਂਦੇ ਹਨ। ਇਹ ਪ੍ਰਚਾਰਨਾ ਕਿ ਨੌ ਜਾਮਿਆਂ ਤੀਕ ਸਿੱਖ ਵੀ ਕੇਸਾਧਾਰੀ ਨਹੀਂ ਸਨ ਜਾਂ ਹਿੰਦੂ ਹੀ ਸਨ ਜਾਂ ਫਿ਼ਰ ਸਿੱਖਾਂ ਦੀ ਕੋਈ ਵੱਖਰੀ ਪਹਿਚਾਣ ਨਹੀਂ ਸੀ, ਕੇਵਲ ਆਪਣੇ ਆਪ ਨੂੰ ਧੋਖਾ ਦੇਣਾ ਹੈ।

(ਚ) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਸਿੱਖ ਵਾਸਤੇ, ਪਹਿਲੇ ਜਾਮੇ ਤੋਂ ਹੀ ‘ਇਕੋ ਇਕ ਗੁਰੂ, ਦਾ ਦਰਜਾ ਰਖਦੀ ਸੀ। ਇਸਬਾਰੇ “ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਸੰਨ 1708” ਦੇ ਸਿਰਲੇਖ (ੰੁਬਟਟਿਲੲ) ਹੇਠ ਅਗੇ ਚਲਕੇ ਦਰਸ਼ਨ ਕਰਾਂਗੇ।

(ਛ) ਮਨੁਖ ਵਾਸਤੇ ‘ਖਾਲਸੇ’ ਦਾ ਸੰਕਲਪ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇਂ ਵਿਚ ਹੀ ਉਲੀਕਿਆ ਸੀ ਅਤੇ ਕਬੀਰ ਸਾਹਿਬ ਦੀ ਬਾਣੀ ਰਾਹੀਂ ਇਸਨੂੰ ਇਲਾਨਿਆਂ ਵੀ ਆਪ ਹੀ ਸੀ “ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ” (ਪੰਨਾ 655) ਇਸੇ ਖਾਲਸਾਈ ਜੀਵਨ ਵਲ ਟੁਰਨ ਵਾਲੇ ਨੂੰ ਹੀ ਸਿੱਖ ਧਰਮ ਵਿਚ ਪ੍ਰਵੇਸ਼ ਮਿਲਦਾ ਸੀ।

You may also like these