Vaisakhi 1469 ton 1699 – Part – 9 – 6-4-26

ਗੁਰਬਾਣੀ ਵਾਲੀ ਜੁਗਤ ਅਤੇ ਪੰਜ ਪਿਆਰੇ

ਗੁਰੂ ਨਾਨਕ ਪਾਤਸ਼ਾਹ ਨੇ ਗੁਰਗੱਦੀ ਗੁਰੂ ਅੰਗਦ ਪਾਤਸ਼ਾਹ ਨੂੰ ਸੋਂਪੀ ਤਾਂ ਗੁਰੂ ਦਾ ਦਰਜਾ ਗੁਰਬਾਣੀ ਪਾਸ ਹੀ ਰਿਹਾ “ਜੋਤਿ Eਹਾ ਜੁਗਤਿ ਸਾਇ” ਕੇਵਲ ਸਰੀਰ ਹੀ ਬਦਲਿਆ “ਸਹਿ ਕਾਇਆ ਫੇਰਿ ਪਲਟੀਐ” (ਪੰ:966) ਇਸੇਤਰਾਂ ਦਰਜਾ-ਬਦਰਜਾ 1699 ਦੀ ਵਿਸਾਖੀ ਨੂੰ ਜੁਗਤ ਵਰਤਾਉਣ ਵਾਲੀ ਸਰੀਰਿਕ ਜਿ਼ਮੇਵਾਰੀ ਕਿਸੇ ਇਕ ਸਰੀਰ ਤੋਂ ਖਤਮ ਕਰਕੇ ਸਮੁਚੇ ਤੌਰ ਤੇ ਪਾਹੁਲ ਪ੍ਰਾਪਤ ਪੰਜਾ ਦੇ ਰੂਪ ਵਿਚ ਪੰਥ ਉਪਰ ਪਾ ਦਿਤੀ ਗਈ। ਵਿਸਾਖੀ ਸੰਨ 1699 ਵਾਲੇ ਦਿਨ ਦੀ ਪੰਥ ਨੂੰ ਇਹ ਇਕ ਨਵੀ ਅਤੇ ਵੱਡੀ ਦੇਣ ਸੀ। ਦਾਦੂ ਦੀ ਕੱਬਰ ਵਾਲੀ ਇਤਿਹਾਸਕ ਘੱਟਣਾ, ਪੰਜ ਪਿਆਰਿਆਂ ਦੇ ਹੁਕਮ ਨਾਲ ਦਸਮੇਸ਼ ਜੀ ਰਾਹੀਂ ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਜਾਣਾ, ਇਸੇ ਸੱਚ ਨੂੰ ਪ੍ਰਗਟ ਕਰਦੇ ਹਨ। ਉਥੇ ਗੁਰੂ ਨੂੰੂ ਸਿੱਖਾਂ ਨੇ ਹੁਕਮ ਨਹੀਂ ਸੀ ਕੀਤਾ ਬਲਕਿ ਪੰਜਾ ਦੇ ਰੂਪ ਵਿਚ ਜੁਗਤ ਅਧੀਕਾਰੀ ਪੰਥ ਨੇ, ਸਿੱਖ ਨੂੰ ਹੁਕਮ ਕੀਤਾ ਸੀ।

You may also like these