Vaisakhi 1469 ton 1699 – Part – 10- 7-4-26

ਪਾਹੁਲ ਦਾ ਨੀਯਮ ਵੀ ਪਹਿਲੇ ਜਾਮੇਂ ਤੋਂ

‘ਚਰਣ ਪਾਹੁਲ’ ਲੈਕੇ ਸਿੱਖ ਧਰਮ ਵਿਚ ਪ੍ਰਵੇਸ਼ ਦਾ ਨੀਯਮ ਵੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਅਰੰਭ ਕੀਤਾ ਸੀ। ਸੰਨ 1699 ਨੂੰ ਇਹ ਕੋਈ ਨਵੀਂ ਗਲ ਨਹੀਂ ਸੀ ਹੋਈ। ‘ਖੰਡੇ ਦੀ ਪਾਹੁਲ’ ਕੀ ਹੈ? ਪੂਰਨ ਮਨੁਖੀ ਸਰੂਪ ਵਿਚ ਰਹਿਂਦੇ ਹੋਏ, ਗੁਰਬਾਣੀ ਅਨੁਸਾਰ ਜੀਵਨ ਜੀਉਣ ਦਾ ਪ੍ਰਣ। ਦੂਜੇ ਲਫਜਾਂ ਵਿਚ ਤਨ-ਮਨ-ਧਨ ਸਭ ‘ਗੁਰਬਾਣੀ ਗੁਰੂ’ ਦੇ ਅਰਪਣ ਕਰਨਾ। ਪਹਿਲੇ ਮਹਲੇ ਦੀ ਬਾਣੀ ਦੀ ਸਟੱਡੀ ਕਰੋ ਗਲ ਸਪਸ਼ਟ ਹੋ ਜਾਵੇਗੀ। ਪਾਹੁਲ ਤਾਂ ਭਾਈ ਮਰਦਾਨੇ, ਭਾਈਂ ਮੰਝ, ਅਲ੍ਹਾਯਾਰਖਾਂ, ਭਾਈ ਮਨਸੁਖ, ਆਦਿ ਸਾਰਿਆਂ ਨੇ ਹੀ ਲਈ ਸੀ। ਸਿੱਖ ਅਖਵਾਉਣ ਦਾ ਹੱਕ ਉਦੋਂ ਹੀ ਮਿਲਦਾ ਹੈ ਜਦੋਂ ਕੋਈ ਮਨੁਖ ਗੁਰਬਾਣੀ ਦੀ ਸਿਿਖਆ ਨੂੰ ਅਪਣਾ ਜੀਵਨ ਅਰਪਣ ਕਰਦਾ ਹੈ। ਲਫ਼ਜ਼ ‘ਸਿੱਖ’ ਤਾਂ ਬਾਣੀ ਨੇ ਹੀ ਪ੍ਰਗਟ ਕੀਤਾ ਹੈ ਅਤੇ ਅਰਥ ਦਿਤੇ ਹਨ “ਗੁਰਬਾਣੀ ਦੀ ਸਿਿਖਆ ਦਾ ਸਿੱਖ”। ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਇਸ ਨੀਯਮ ਦਾ ਨਾਮ ‘ਚਰਣ ਪਾਹੁਲ’ ਸੀ। ਗੁਰੂ ਪਾਤਸ਼ਾਹ ਆਪ ਜਾਂ ਕੋਈ ਅਧਿਕਾਰੀ ਸਿੱਖ, ਬਾਣੀ ਪੜ੍ਹਕੇ, ਅਭਿਲਾਸ਼ੀ ਸੱਜਣ ਨੂੰ ਬਾਣੀ ਦੇ ਚਰਣਾ ਜੋੜਦਾ ਸੀ। ਸੰਨ 1699 ਤੋਂ ਇਹ ਜਿ਼ਮੇਵਾਰੀ ਪੰਂਜਾ ਦੇ ਰੂਪ ਵਿਚ ਪੰਥ ਪਾਸ ਆ ਗਈ ਅਤੇ ਨਾਮ ਹੋਗਿਆ ‘ਖੰਡੇ ਦੀ ਪਾਹੁਲ’। ਅਜ ਇਸ ਰਸਮ ਵਾਸਤੇ ਲਫ਼ਜ਼ ‘ਅੰਮ੍ਰਿਤ ਛਕਣਾ’ ਪ੍ਰਚਲਤ ਹੋ ਚੁਕਾ ਹੈ ਇਹ ਅਸਲ ਲਫ਼ਜ਼ ਨਹੀ। ਅੰਮ੍ਰਿਤ ਤਾਂ ਕੇਵਲ ਗੁਰਬਾਣੀ ਹੀ ਹੈ। ਪਾਹੁਲ ਲੈਕੇ ਅਸਾਂ ‘ਇਸੇ ਅੰਮ੍ਰਿਤ’ ਦੀ ਸਿਿਖਆ ਨੂੰ ਅਪਣਾ ਜੀਵਨ ਅਰਪਣ ਕਰਨਾ ਹੈ। ਵੇਰਵੇ ਵਾਸਤੇ ਗੁਰਮੱਤ ਪਾਠ ਨੰ 92 “ਨਾਨਕ ਅੰਮ੍ਰਿਤੁ ਏਕੁ ਹੈ…” ਪੜੋ ਅਤੇ ਸੰਗਤਾਂ ਵਿਚ ਵੰਡੋ ਜੀ।

You may also like these