Vaisakhi 1469 ton 1699 – Part – 22- 21-4-26

ਸਿੰਘ ਸਜੋ, ਖਾਲਸੇ ਸਜੋ?
ਕਿਧਰੇ ‘ਪਾਹੁਲ ਸਮਾਗਮ’ (ਅੰਮ੍ਰਿਤ ਸੰਚਾਰ) ਹੋ ਰਿਹਾ ਹੋਵੇ-ਬੈਨਰ, ਹੈਂਡ ਬਿੱਲ, ਇਸ਼ਤਿਹਾਰ ਮਿਲਣਗੇ “ਅੰਮ੍ਰਿਤ ਛਕੋ-–ਸਿੰਘ ਸਜੋ”, ਜਿਸ ਦਾ ਸਿੱਧਾ ਅਰਥ ਹੈ “ਅਸੀਂ ਸਿੱਖ ਤਾਂ ਹਾਂ ਹੀ ਪਰ ਸਿੰਘ ਹੋਣ ਲਈ ਅਸਾਂ ਪਾਹੁਲ ਲੈਣੀ ਹੈ” ਭਾਵ “ਅੰਮ੍ਰਿਤ ਛਕ ਕੇ ਤਾਂ ‘ਸਿੰਘ ਹੀ ਸਜਣਾ ਹੈ-ਜਦੋਂ ਮਨ ਮੰਨੇਗਾ, ਛਕ ਲਵਾਂਗੇ” ਹੋਰ “ਅੰਮ੍ਰਿਤ ਛਕ ਕੇ-ਖਾਲਸੇ ਸਜੋ” “ਅੰਮ੍ਰਿਤ ਛਕ ਕੇ ਖਾਲਸੇ ਬਣੋ” “ਅੰਮ੍ਰਿਤ ਛਕ ਕੇ-ਗੁਰੂ ਵਾਲੇ ਬਣੋ”। ਹਾਲਾਂਕਿ ਅਸਲ ਲਫ਼ਜ਼ ਹੋਣਾ ਹੈ “ਪਾਹੁਲ ਲਵੋ ਤੇ ਸਿੱਖ ਸਜੋ’ – ‘ਪਾਹੁਲ ਲੈ ਕੇ-ਸਿੱਖ ਸਜੋ’। ਅਸਲ `ਚ ਅਸਾਂ “ਖੰਡੇ ਦੀ ਪਾਹੁਲ ਲੈਣੀ ਹੈ ਸਿੱਖ ਸਜਣ ਤੇ ‘ਗੁਰਬਾਣੀ ਅੰਮ੍ਰਿਤ ਨੂੰ ਆਪਣਾ ਜੀਵਨ ਅਰਪਣ ਕਰਣ ਲਈ।

You may also like these