Vaisakhi 1469 ton 1699 – Part – 21- 20-4-26

ਸਿੰਘ ਅਤੇ ਸਿੰਹ
 
ਚੇਤੇ ਰਹੇ! ਜਦੋਂ ਕੋਈ ਲਫ਼ਜ਼ ਆਪਣੀ ਖਾਸ ਜਗ੍ਹਾ ਲੈ ਲੈਂਦਾ ਹੈ ਤਾਂ ਉਸ ਦੇ ਹੋਰ ਅਰਥ ਜਾਂ ਦੂਜੇ ਲਫ਼ਜ਼ਾਂ ਨਾਲ ਉਸ ਦਾ ਅਦਲ ਬਦਲ ਨਹੀਂ ਹੋ ਸਕਦਾ। ਜਦੋਂ ਗੁਰਦੇਵ ਨੇ ਬਖ਼ਸ਼ਿਸ਼ ਕਰ ਕੇ ਸਾਡੇ ਨਾਵਾਂ ਨਾਲ ਲਫਜ਼ ‘ਸਿੰਘ’ – ‘ਕੌਰ’ ਪੱਕੇ ਕਰ ਦਿੱਤੇ ਤਾਂ ਇਨ੍ਹਾਂ `ਚ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ। ‘ਸਿੰਘ’ ਤੇ ‘ਕੌਰ’, ਸਿੱਖ ਲਈ ਉਸ ਦੀ ਪ੍ਰਵਾਰਕ ਇਕਾਈ ਦੇ ਸੂਚਕ ਹਨ। ਇਹੀ ਕਾਰਨ ਹੈ ਸਿੰਘ’ ਦੇ ਬਦਲੇ ਸਿੰਹ, ਟਾਈਗਰ ਜਾਂ ਲਾਇਨ ਆਦਿ ਲਫ਼ਜ਼ ਨਹੀਂ ਵਰਤੇ ਜਾ ਸਕਦੇ। ਉਥੇ ਉਹ ਕੇਵਲ ‘ਪ੍ਰਦੀਪ ਸਿੰਘ’ ‘ਜਗਜੀਤ ਸਿੰਘ’ ਜਾਂ ‘ਹਰਨਾਮ ਸਿੰਘ’ ਹੀ ਹੋਣਗੇ ਨਾ ਕਿ ‘ਪ੍ਰਦੀਪ ਸਿੰਹ’ ‘ਜਗਜੀਤ ਸਿੰਹ’ ‘ਹਰਨਾਮ ਸਿੰਹ’ ਆਦਿ ਜਿਵੇਂ ਕਿ ਅੱਜ ਹੋ ਰਿਹਾ ਹੈ।

You may also like these