Shaheedi Guru Arjun Patshah Ji – Part – 6- 7-6-26

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ”

ਸਿਤੱਮ ਜ਼ਰੀਫ਼ੀ ਕਿ ਬਾਅਦ’ ਚ ਵੀ, ਜਦੋਂ ਪਿਤਾ-ਪੁੱਤਰ ਦਾ ਪਹਿਲਾ ਮਿਲਾਪ ਹੋਇਆ, ਓਦੋਂ ਬਾਲ ਗੁਰੂ (ਦਸਮ ਪਿਤਾ) ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਦੁਨੀਆਂ ਦੇ ਇਤਿਹਾਸ `ਚ ਦਰਦੀਆਂ ਦੇ ਦੁਖ ਨੂੰ ਵੰਡਾਉਣ ਦੀਆਂ ਇਹੋ ਜਹੀਆਂ ਮਿਸਾਲਾਂ ਹੋਰ ਕਿਧਰੋਂ ਵੀ ਨਹੀਂ ਮਿਲਣਗੀਆਂ।

ਇਸੇ ਤਰ੍ਹਾਂ ਹੁਣ ਜਦੋਂ ਸਾਹਿਬਜ਼ਾਦੇ ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਪੰਜਵੇਂ ਪਾਤਸ਼ਾਹ ਆਪਣੇ ਪ੍ਰਚਾਰ ਦੌਰੇ ਦੌਰਾਨ, ਤਿੰਨ ਸਾਲਾਂ ਦੀ ਲੰਮੀ ਔੜ-ਕਾਲ ਤੇ ਚੇਚਕ ਦੀ ਮਹਾਮਾਰੀ ਦਾ ਪ੍ਰਕੋਪ ਝੇਲ ਰਹੇ ਇਲਾਕਿਆਂ ਚੋਂ ਵਡਾਲੀ (ਗੁਰੂ ਕੀ ਵਡਾਲੀ) `ਚ ਸਨ। ਇਹੀ ਕਾਰਣ ਸੀ ਕਿ (ਗੁਰੂ) ਹਰਗੋਬਿੰਦ ਜੀ ਦਾ ਆਗਮਨ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ `ਤੇ ਨਹੀਂ, ਬਲਕਿ ਮਾਝੇ ਦੇ ਪਿੰਡਾਂ `ਚ, ਸਿੱਖ ਧਰਮ ਦੇ ਪ੍ਰਚਾਰ ਦੇ ਦੌਰੇ ਦੌਰਾਨ, ਵਡਾਲੀ ਦੇ ਸਥਾਨ `ਤੇ ਹੀ ਹੋਇਆ ਸੀ।

You may also like these