Punjve’n Patshah Guru Arjan Sahib Ji – Part – 11 – 23-6-26

(ੳ) ਗੁਰਬਾਣੀ ਅਨੁਸਾਰ ‘ਗੁਰੂ’ ਕੌਣ ਹੈ ਤੇ ਇਸ ਗੁਰੂ ਪਦ ਦੇ ਅਰਥ ਅਤੇ ਇਲਾਹੀ ਸੀਮਾ ਕੀ ਹੈ?

(ਅ) ਗੁਰਬਾਣੀ ਆਧਾਰਤ ‘ਗੁਰੂ’ ਤੇ ਮਨੁੱਖਾ ਸਰੀਰ ਦਾ ਆਪਸੀ ਸਬੰਧ ਕੀ ਹੈ?

(ੲ) ਗੁਰਬਾਣੀ ਆਧਾਰਤ ‘ਗੁਰੂ’ ਦਾ ਸੰਸਾਰ `ਚ ਪ੍ਰਗਟਾਵਾ ਕਿਵੇਂ ਹੋਣਾ ਹੈ?

ਚੇਤੇ ਰਖਣਾ ਹੈ ਕਿ ਗੁਰਬਾਣੀ `ਚ ਪੁਰਾਤਨ ਕਾਲ ਤੋਂ ਗੁਰੂ ਪਦ ਦੇ ਜੋ ਵੀ ਚਲਦੇ ਆ ਰਹੇ ਹਨ, ਉਨ੍ਹਾਂ ਅਰਥਾਂ ਨੂੰ ਗੁਰੂ ਪਾਤਸ਼ਾਹ ਨੇ “ਗੁਰੂ ਦਰ ਦੇ ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ” ਉੱਕਾ ਹੀ ਪ੍ਰਵਾਣ ਨਹੀਂ ਕੀਤਾ”। ਫ਼ਿਰ ਵੀ “ਗੁਰੂ ਦਰ ਦੇ ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ” ਜਿਸ ਗੁਰੂ ਦੀ ਗੱਲ ਗੁਰਬਾਣੀ `ਚ ਆਦਿ ਤੋਂ ਅੰਤ ਤੱਕ ਕੀਤੀ ਗਈ ਹੈ ਉਸ ਦੇ ਵੀ ਤਿੰਨ ਮੁੱਖ ਪੱਖ ਹਨ ਜੋ ਇਸ ਤਰ੍ਹਾਂ ਹਨ:-

(i)ਜਿਸ ਗੁਰੂ ਦੇ ਚਰਨੀਂ ਲਗਣ ਲਈ ਸਿੱਖ ਨੂੰ ਤਾਕੀਦ ਕੀਤੀ ਗਈ ਹੈ। ਜਿਸ ਗੁਰੂ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਮਨੁਖਾ ਜੀਵਨ ਦੀ ਸਫ਼ਲਤਾ ਲਈ, ਇਕੋ ਇੱਕ ਸਾਧਨ ਤੇ ਰਾਹ ਦੱਸਿਆ ਹੈ। ਜਿਸ ਗੁਰੂ ਦੇ ਆਦੇਸ਼ਾਂ `ਤੇ ਚਲਣ ਲਈ ਗੁਰਬਾਣੀ `ਚ ਸਿੱਖ ਨੂੰ “ਅਦਿ ਤੋਂ ਅੰਤ” ਤੱਕ ਤਾਕੀਦ ਕੀਤੀ ਹੈ। ਉਹ ਗੁਰੂ, ਜਿਸ ਗੁਰੂ ਲਈ ਗੁਰਦੇਵ ਦਾ ਫ਼ੁਰਮਾਣ ਹੈ “ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ” (ਪੰ: ੧੦੪੦)। ਉਪ੍ਰੰਤ ਜਿਸ ਗੁਰੂ ਲਈ ਫ਼ੁਰਮਾਇਆ ਹੈ “ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ” (ਪੰ: ੧੩੯੯) ਇਥੋਂ ਤੱਕ ਕਿ ਗੁਰੂ ਵਿਹੂਣੇ ਜੀਵਨ ਲਈ ਗੁਰਦੇਵ ਦਾ ਫ਼ੈਸਲਾ ਹੈ “ਗੁਰ ਪੂਰੇ ਵਿਣੁ ਮੁਕਤਿ ਨ ਹੋਈ” (ਪੰ: ੧੦੩੨) ਅਤੇ ਬੇਅੰਤ ਅਜਿਹੇ ਫ਼ੁਰਮਾਨ। ਇਸੇ ਤਰ੍ਹਾਂ ਉਸੇ ‘ਗੁਰੂ’ ਪਦ ਨੂੰ ਗੁਰਬਾਣੀ `ਚ ਹੀ

() ਅਨੇਕਾਂ ਵਾਰੀ ਅਕਾਲਪੁਰਖ ਲਈ ਵੀ ਵਰਤਿਆ ਗਿਆ ਹੈ। ਉਪ੍ਰੰਤ

(i) ਗੁਰਬਾਣੀ `ਚ ਬੇਅੰਤ ਅਜਿਹੇ ਸ਼ਬਦ ਵੀ ਹਨ ਜਿੱਥੇ ਉਸੇ ‘ਗੁਰੂ’ ਅੰਦਰ, ਜਿਸ ਗੁਰੂ ਰਸਤੇ ਸਿੱਖ ਦੇ ਜੀਵਨ ਦੀ ਸੰਭਾਲ ਹੋਣੀ ਹੈ, ਅਕਾਲਪੁਰਖ ਦੇ ਸਮਸਤ ਗੁਣਾਂ ਨੂੰ ਵੀ ਉਸ ਗੁਰੂ ਦੇ ਗੁਣ ਵੀ ਬਿਆਨਿਆ ਹੈ। ਜਦਕਿ ਗੁਰਬਾਣੀ ਦੇ ਉਨ੍ਹਾਂ ਸ਼ਬਦਾਂ `ਚੋਂ ਹੀ ਇਥੇ ਅਸੀਂ ਕੇਵਲ ਮਿਸਾਲ ਵਜੋਂ ਪੰਨਾਂ ੪੯-੫੦, ਰਾਗ, ਸਿਰੀਰਾਗੁ ਅਤੇ ‘ਮਹਲਾ ੫’ ਦਾ ਇੱਕ ਸ਼ਬਦ ਲੈ ਰਹੇ ਹਾਂ ਜੋ ਇਸ ਪ੍ਰਕਾਰ ਹੈ:-

“ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ॥ ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ॥ ੧॥ ਰਹਾਉ॥ ਸਗਲ ਪਦਾਰਥ ਤਿਸੁ ਮਿਲੇ, ਜਿਨਿ ਗੁਰੁ ਡਿਠਾ ਜਾਇ॥ ਗੁਰ ਚਰਣੀ ਜਿਨ ਮਨੁ ਲਗਾ, ਸੇ ਵਡਭਾਗੀ ਮਾਇ॥ ਗੁਰੁ ਦਾਤਾ, ਸਮਰਥੁ ਗੁਰੁ, ਗੁਰੁ ਸਭ ਮਹਿ ਰਹਿਆ ਸਮਾਇ॥ ਗੁਰੁ ਪਰਮੇਸਰੁ ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ॥ ੨॥ ਕਿਤੁ ਮੁਖਿ ਗੁਰੁ ਸਾਲਾਹੀਐ, ਕਰਣ ਕਾਰਣ ਸਮਰਥੁ॥ ਸੇ ਮਥੇ ਨਿਹਚਲ ਰਹੇ, ਜਿਨ ਗੁਰਿ ਧਾਰਿਆ ਹਥੁ॥ ਗੁਰਿ ਅੰਮ੍ਰਿਤ ਨਾਮੁ ਪੀਆਲਿਆ, ਜਨਮ ਮਰਨ ਕਾ ਪਥੁ॥ ਗੁਰੁ ਪਰਮੇਸਰੁ ਸੇਵਿਆ, ਭੈ ਭੰਜਨੁ ਦੁਖ ਲਥੁ॥ ੩॥ ੨੦॥ ੯੦॥”

You may also like these