Punjve’n Patshah Guru Arjan Sahib Ji – Part – 35 – 21-7-26

“ਕਿਵ ਸਚਿਆਰਾ ਹੋਈਐ” –
ਵਿਚਾਰਣ ਦਾ ਵਿਸ਼ਾ ਹੈ ਕਿ ਗੁਰਦੇਵ ਦਾ ਤਾਂ ਗੁਰਬਾਣੀ ਰਚਨਾ ਦਾ ਮਕਸਦ ਹੀ ਹਰੇਕ ਸਾਧਾਰਣ ਮਨੁੱਖ ਦੇ ਜੀਵਨ ਨੂੰ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ” 
(ਬਾਣੀ ਜਪੁ) ਅਕਾਲਪੁਰਖੀ ਗੁਣਾਂ ਨਾਲ ਭਰਪੂਰ ਕਰਣਾ ਤੇ ਉਸ ਦੇ ਜੀਵਨ ਅੰਦਰੋਂ ਕੂੜ ਦੀ ਪਾਲ ਨੂੰ ਤੋੜਣਾ ਹੈ। ਇਸ ਤਰ੍ਹਾਂ ਜਦੋਂ ਸੰਪੂਰਣ ਗੁਰਬਾਣੀ ਰਚਨਾ ਦਾ ਇੱਕ ਮਾਤ੍ਰ ਨਿਸ਼ਾਨਾ ਹੀ ਹਰੇਕ ਮਨੁੱਖ ਨੂੰ ਸਚਿਆਰਾ, ਜੀਵਨਮੁਕਤ, ਭਗਵਤੀ, ਵਡਭਾਗੀ, ਗੁਰਮੁਖ ਬਨਾਉਣਾ ਹੈ। ਮਨੁੱਖ ਦੀ ਆਤਮਿਕ ਅਵਸਥਾ ਨੂੰ ਗੁਰਦੇਵ ਨੇ ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ” ਸਰਬ ਉੱਚ `ਚ ਪਹੁੰਚਾਉਣਾ ਹੈ। ਮਨੁੱਖ ਦੇ ਜੀਵਨ ਦੀ ਅਜਿਹੀ ਉੱਚਤਮ ਅਵਸਥਾ ਘੜਣੀ ਹੈ ਜਿਸ ਦੇ ਲਈ ਗੁਰਦੇਵ ਦਾ ਫ਼ੁਰਮਾਨ ਹੈ “ਘੜੀਐ ਸਬਦੁ ਸਚੀ ਟਕਸਾਲ” (ਬਾਣੀ ਜਪੁ) `ਚ ਪਹੁੰਚਾਉਣਾ ਹੈ।

ਾਂ ਕੀ ਉਹ ਗੁਰੂ ਪਾਤਸ਼ਾਹ ਖ਼ੁਦ ਅਕਾਲਪੁਰਖ ਦਾ ਪ੍ਰਗਟ ਨੂਰ ਨਹੀਂ ਹੋ ਸਕਦ? ਕੀ ਉਸ ਗਰਦੇਵ ਲਈ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) ਜਾਂ “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ” (ਪੰ: ੧੩੯੫) ਨਹੀਂ ਵਰਤੇ ਜਾ ਸਕਦੇ?

“ਜੋਤਿ ਰੂਪਿ ਹਰਿ ਆਪਿ” – ਦਰਅਸਲ ਵਿਚਾਰ ਅਧੀਨ ਇਹਨਾ ਤਿੰਨਾਂ ਪੰਕਤੀਆਂ ਨੂੰ ਚਲ ਰਹੇ ਸੰਪੂਰਣ ਗੁਰਮਤਿ ਪਾਠ ਦੇ ਤਿੰਨਾਂ ਭਾਗਾਂ ਦੀ ਰੋਸ਼ਨੀ `ਚ ਸਮੂਚੇ ਤੌਰ `ਤੇ ਦੇਖਣ ਚੇ ਘੋਖਣ ਦੀ ਲੋੜ ਹੈ। ਇਸ ਤੋਂ ਬਾਅਦ ਂਇਥੇ ਇਹਨਾ ਪੰਕਤੀਆਂ ਦੇ ਹੂ-ਬ-ਹੂ ਅਰਥ ਪ੍ਰੋ: ਸਾਹਿਬ ਸਿੰਘ ਜੀ ਲਿਖਿਤ ‘ਗੁਰੂ ਗ੍ਰੰਥ ਦਰਪਣ’ ਭਾਗ ਦਸਵੇਂ `ਚੋਂ ਦੇ ਰਹੇ ਹਾਂ। ਯਕੀਨਣ ਸਾਰੇ ਦਿੱਤੇ ਜਾ ਰਹੇ ਉਪ੍ਰੋਕਤ ਵੇਰਵੇ ਤੋਂ ਬਾਅਦ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਕੀਤੇ ਇਹਨਾ ਤੇ ਅਜਿਹੀਆਂ ਹੋਰ ਬੇਅੰਤ ਪੰਕਤੀਆਂ ਦੇ ਅਰਥ ਕਿਸੇ ਤਰ੍ਹਾਂ ਵੀ ਅਸੰਗਤ ਨਹੀਂ ਦਿਸਣਗੇ। ਇਸ ਲਈ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਇਹਨਾ ਪੰਕਤੀਆਂ ਦੇ ਨੰਬਰ ਵਾਰ ਅਰਥ ਕੀਤੇ ਹੋਏ ਅਰਤ ਹਨ:

You may also like these