ਆਗਮਨ- ਅੱਠਵੇਂ ਪਾਤਸ਼ਾਹ ਗੁਰੂ ਹਰਿਿਕ੍ਰਸ਼ਨ ਸਾਹਿਬ, ਸੱਤਵੇਂ ਗੁਰਦੇਵ, ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਨ। ਆਪ ਤੋਂ ਵੱਡੇ ਅਤੇ ਦੂਜੇ ਭ੍ਰਾਤਾ ਬਾਬਾ ਰਾਮ ਰਾਇ ਜੀ ਸਨ। ਆਪ ਦੇ ਮਾਤਾ ਜੀ ਦਾ ਨਾਮ ਕ੍ਰਿਸ਼ਨ ਕੌਰ ਅਤੇ ਆਗਮਨ ਸਾਵਨ ਵਦੀ ਦੱਸਵੀਂ ਸੰਮਤ 1713 ਭਾਵ 7 ਜੁਲਾਈ ਸੰਨ 1656 ਦਾ ਹੈ।
ਗੁਰਗੱਦੀ ਪ੍ਰਾਪਤੀ- ਕੇਵਲ ਸਵਾ ਪੰਜ ਸਾਲ ਦੀ ਬਾਲ ਉਮਰ ‘ਚ ਹੀ ਆਪ 5 ਕੱਤਕ ਸੰਮਤ 1718 ਮੁਤਾਬਕ 6 ਅਕਤੂਬਰ ਸੰਨ 1661 ਨੂੰ ਗੁਰਗੱਦੀ ਨੂੰ ਪ੍ਰਾਪਤ ਹੋਏ ਅਤੇ ਤਿੰਨ ਵੈਸਾਖ ਸੰਮਤ 1721 ਮੁਤਾਬਕ 30 ਮਾਰਚ ਸੰਨ 1664 ਨੂੰ ਜੋਤੀ ਜੋਤ ਸਮਾ ਗਏ। ਉਸ ਸਮੇਂ ਆਪ ਦੀ ਸੰਸਾਰਕ ਆਯੂ ਕੇਵਲ 7 ਸਾਲ ਸਾਢੇ ਅੱਠ ਮਹੀਨੇ ਸੀ। ਇਸੇ ਕਰਕੇ ਆਪ ਨੂੰ ‘ਬਾਲਾ ਪ੍ਰੀਤਮ’ ਦੇ ਉਪਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਬਾਲਾ ਪ੍ਰੀਤਮ ਤੋਂ ਭਾਵ ਹੈ “ਉਮਰ ਦੇ ਹਿਸਾਬ ਭਾਂਵੇਂ ਆਪ ‘ਬਾਲ ਉਮਰ’ ਜਾਂ ਬਾਲਕ ਹੀ ਸਨ ਪਰ ਕਰਨੀ ਕਰਕੇ ਆਪ ‘ਪ੍ਰੀਤਮ ਅਤੇ ਮਾਹੀ’ ਸਨ”। ਕਮਾਲ ਤਾਂ ਇਹ ਹੈ ਕਿ ਇੰਨੀ ਛੋਟੀ ਉਮਰ ‘ਚ ਵੀ ਆਪ ਜਿਸ ਮਹਾਨ ਕਰਨੀ ਨੂੰ ਪ੍ਰਾਪਤ ਹੋਏ, ਉਹ ਅਪਣੀ ਮਿਸਾਲ ਆਪ ਹੈ।
ਜੋਤਿ Eਹਾ ਜੁਗਤਿ ਸਾਇ- “ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰਨਾ 966) ਅਨੁਸਾਰ ਆਪ ਨੇ ਬਾਲ ਉਮਰੇ ਹੀ ਜਿਸ ਜਿ਼ੰਮੇਂਵਾਰੀ ਨਾਲ ਇਸ ਮਹਾਨ ਪੱਦਵੀ ਨੂੰ ਨਿਭਾਇਆ, ਸਾਬਤ ਕਰ ਦਿੱਤਾ ਕਿ ‘ਗੁਰੂ ਸਰੀਰ ਨਹੀਂ, ਜੋਤਿ ਹੈ’। ਆਖਿਰ ਪਹਿਲੇ ਜਾਮੇਂ ਤੋਂ ਹੀ ਤਾਂ ਨਾਲ ਹੀ ਨਾਲ ਇਹੀ ਗੱਲ ਸਮਝਾਈ ਜਾ ਰਹੀ ਸੀ। 74 ਸਾਲ ਦੀ ਬਿਰਧ ਅਵਸਥਾ ‘ਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਉਪਰ ਅਤੇ ਫੇਰ ਕੇਵਲ ਸਵਾ ਪੰਜ ਸਾਲ ਦੀ ਉਮਰ, ਜਦੋਂ ਕਿ ਆਮ ਬੱਚਾ ਅਜੇ ਤੋਤਲੀਆਂ ਗੱਲਾਂ ਹੀ ਕਰ ਰਿਹਾ ਹੰੁਦਾ ਹੈ, ਇਸ ਪੱਦਵੀ ਦੀ ਸ਼ਾਨ ‘ਚ ਕੋਈ ਫ਼ਰਕ ਨਾ ਆਉਣ ਦੇਣਾ, ਇਸ ਗੱਲ ਦੇ ਪ੍ਰਤੱਖ ਸਬੂਤ ਹਨ। ਸਪੱਸ਼ਟ ਕੀਤਾ ਕਿ ਸਰੀਰ ਭਾਵੇਂ ਬਿਰਧ ਹੋਵੇ ਜਾਂ ਬਾਲ ਉਮਰ, ਗੁਰੂ ਜੋਤ ਦਾ ਉਮਰ ਨਾਲ ਕੋਈ ਸੰਬੰਧ ਨਹੀਂ।