Sees Da Saskaar – 3-12-25

ਸੀਸ ਦਾ ਸਸਕਾਰ

ਜਿਥੇ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਥੇ ਹੁਣ ਬੜਾ ਖੂਸਸੂਰਤ, ਦਿਲਖਿਚਵਾਂ, ਉੱਚਾ ਅਤੇ ਸਫੈਦ ਗੁੰਬਦਾਂ ਵਾਲਾ ਗੁਰਦੁਆਰਾ, ਸੀਸ ਗੰਜ ਸਾਹਿਬ ਸੋਭਾ ਦੇ ਰਿਹਾ ਹੈ। ਸੀਸ ਦਾ ਸਸਕਾਰ ੧੬ ਨਵੰਬਰ ਸੰਨ ੧੬੭੫ ਈਸਵੀ ਨੂੰ ਕੀਤਾ ਗਿਆ।” ਸਸਕਾਰ ਵਾਲੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਕ ਥੜ੍ਹਾ ਬਣਵਾਇਆ ਸੀ ਜਿਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਕਾਸ਼ ਅਸਥਾਨ ਦੀ ਬਾਹਰਲੀ ਦੀਵਾਰ ਅਤੇ ਅੰਦਰਲੇ ਹਿੱਸੇ ਉਪਰ ਸੁੰਦਰ ਰੰਗਾਂ ਦੇ ਫੁੱਲ ਬੂਟੇ ਅਤੇ ਵੇਲਾਂ ਬਣੀਆਂ ਹੋਈਆਂ ਹਨ।

ਦਸੰਬਰ ੧੭੦੫ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਛਡਿਆ ਤਾਂ ਆਪ ਜੀ ਨੇ ਇਸ ਥਾਂ ਦੀ ਦੇਖਭਾਲ ਅਤੇ ਦੀਵੇ ਬੱਤੀ ਦੀ ਸੇਵਾ ਲਈ ਇਕ ਉਦਾਸੀ ਸਿੱਖ ਭਾਈ ਗੁਰਬਖਸ਼ ਨੂੰ ਇੱਥੇ ਟਿਕੇ ਰਹਿਣ ਦਾ ਆਦੇਸ਼ ਦਿਤਾ ਸੀ। 34

ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਸੰਨ ੧੯੭੦ ਦੇ ਦਹਾਕੇ ਵਿਚ ਬਣ ਕੇ ਤਿਆਰ ਹੋਈ। ਇਸ ਦੀ ਸੇਵਾ ਸੰਤ ਸੇਵਾ ਸਿੰਘ ਜੀ ਨੇ ਕਰਵਾਈ। ਗੁਰਦੁਆਰਾ ਸਾਹਿਬ ਦੇ ਬਾਹਰ ਦਾ ਥੜ੍ਹਾ ਉਸੇ ਤਰ੍ਹਾਂ ਰਹਿਣ ਦਿਤਾ ਗਿਆ ਹੈ ਜਿਵੇਂ ਕਿ ਇਹ ਸਿੱਖ ਮਿਸਲਾਂ ਦੇ ਸਮੇਂ ਸੀ।

You may also like these