Panj Kakara’n Da Mahattav – 16-3-26

ਪੰਜ ਕਕਾਰਾਂ ਦਾ ਮਹੱਤਵ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਪਰਮ ਸਾਜੇ ਨਿਵਾਜੇ ਗੁਰੂ ਰੂਪ ਸਤਿਸੰਗੀ ਜਨੋਂ! ਵਾਹਿਗੁਰੂ ਜੀ ਕਾ ਖਾਲਸਾ॥

ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ॥
(ਅੰਗ ੬੧੩)
ਕਲਾ ਹਰ ਪਾਸੇ ਬਿਖਰੀ ਪਈ ਹੈ। ਸੁੰਦਰ ਫੁੱਲਾਂ ਦੇ ਬੀਜ ਕਰੂਪ ਹੁੰਦੇ ਹਨ, ਕਠੋਰ ਹੁੰਦੇ ਹਨ, ਨਿਰਗੰਧ ਹੁੰਦੇ ਹਨ, ਪਰ ਪ੍ਰਕਿਰਤੀ ਇਹਨਾਂ ਕਠੋਰ ਬੀਜਾਂ ਦੇ ਵਿਚੋਂ ਕੋਮਲਤਾ ਨੂੰ ਜਨਮ ਦਿੰਦੀ ਹੈ। ਇਹਨਾਂ ਹੀ ਕਰੂਪ ਬੀਜਾਂ ਵਿਚੋਂ ਸੁੰਦਰ ਫੁੱਲ ਖਿੜਦੇ ਹਨ। ਪ੍ਰਮਾਤਮਾ ਇਕ ਮਹਾਨ ਕਲਾਕਾਰ ਹੈ।
ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ (ਅੰਗ ੧੦੨੨)
ਪਾਨੀ ਮੈਲਾ ਮਾਟੀ ਗੋਰੀ॥ ਇਸ ਮਾਟੀ वी ਪੁਤਰੀ ਜੋਰੀ॥ (ਅੰਗ ੩੩੬)

ਮੈਲਾ ਪਾਣੀ ਪਿਤਾ ਹੈ। ਲਾਲ ਮਿੱਟੀ ਖ਼ੂਨ ਮਾਂ। ਇਸ ਸੰਯੋਗ ਤੋਂ ਕਿੰਨੀ ਸੁੰਦਰ ਮੂਰਤੀ ਉਸ ਨੇ ਘੜੀ ਹੈ ਅਤੇ ਕਿੰਨੀ ਵੱਡੀ ਕਲਾ ਸਾਹਮਣੇ ਪ੍ਰਗਟ ਹੁੰਦੀ ਹੈ। ਮਨੁੱਖ ਪ੍ਰਮਾਤਮਾ ਦਾ ਘੜਿਆ ਹੋਇਆ ਇਕ ਮੁਜੱਸਮਾ ਹੈ ਅਤੇ ਇਥੋਂ ਪਤਾ ਚੱਲਦਾ ਹੈ ਕਿ ਉਹ ਕਿੰਨਾ ਵੱਡਾ ਕਲਾਕਾਰ ਹੈ। ਕਲਾ ਉਸ ਦੀ ਚਾਰੇ ਪਾਸੇ ਬਿਖਰੀ ਹੋਈ ਹੈ। ਸੂਰਜ ਉਸੇ ਦੀ ਕਿਰਤ ਹੈ। ਚੰਦਰਮਾ ਉਸੇ ਦੀ ਕਿਰਤ ਹੈ। ਸਾਗਰ ਉਸੇ ਦੀ ਕਿਰਤ ਹੈ। ਚਾਰੇ ਪਾਸੇ ਬਿਖਰੀ ਹੋਈ ਬਨਸਪਤੀ ਉਸੇ ਦੀ ਕਿਰਤ ਹੈ। ਇਹ ਪਸ਼ੂ, ਇਹ ਪੰਛੀ ਅਤੇ ਸੰਸਾਰ ਵਿਚ ਇੰਨਾ ਵਿਧੀ ਵਿਧਾਨ ਸਭ ਉਸੇ ਦੀ ਕਿਰਤ ਹੈ ਕਿਰਤ ਵਿਚ ਕਲਾ ਝਲਕਦੀ ਪਈ ਹੈ ਅਤੇ ਕਲਾ ਵਿਚ ਕਲਾਕਾਰ ਝਲਕਦਾ ਹੈ। ਸਾਡੇ ਦੇਸ਼ ਨੇ ਠੀਕ ਹੀ ਗਿਣਤੀ ਕੀਤੀ ਹੈ ਕਿ ਜਿਸ ਵਿਚ ਜਿੰਨੀ ਜ਼ਿਆਦਾ ਕਲਾ ਹੈ, ਉਹ ਉੱਨਾ ਹੀ ਪ੍ਰਮਾਤਮਾ ਦੇ ਨਿਕਟ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬੜੀ ਕੀਮਤੀ ਪੰਗਤੀ ਹੈ- ਸੋਲਹ ਕਲਾ ਸੰਪੂਰਨ ਅਨਤ ਫਲਿਆ॥ ਕਲਾ ਹੋਇ ॥ ਠਾਕੁਰੁ ਚੜਿਆ॥ (ਅੰਗ ੧੦੮੧)

ਦੁਆਪਰ ਜੁੱਗ ਦੇ ਅਵਤਾਰੀ ਪੁਰਸ਼ ਦੀ ਤਰਫ਼ ਇਸ਼ਾਰਾ ਹੈ। ਹਿੰਦੂ ਜਗਤ ਵਿਚ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਪੂਰਨ ਅਵਤਾਰ ਹਨ, ਬਾਕੀ ਸਾਰੇ ਅੰਸ਼ਾ ਅਵਤਾਰ ਹਨ। ਸਾਰੇ ਅਵਤਾਰਾਂ ਨੂੰ ਅੰਸ਼ਾ ਅਵਤਾਰ ਕਿਹਾ ਜਾਂਦਾ ਹੈ ਅਤੇ ਅੰਸ਼ ਤੋਂ ਮੁਰਾਦ ਕੋਈ ਇਕ ਕਲਾ, ਕੋਈ ਦੋ ਕਲਾ, ਕੋਈ ਤਿੰਨ ਕਲਾ, ਕੋਈ ਚਾਰ ਕਲਾ ਰੱਖਦਾ ਹੈ। ਕਿਸੇ ਕੋਲ ਅੱਧੀ ਕਲਾ ਹੈ। ਦੇਖਣ ਵਿਚ ਆਇਆ ਹੈ ਜੋ ਚੋਟੀ ਦਾ ਕਵੀ ਹੈ, ਜੋ ਮਹਾਨ ਸ਼ਾਇਰ ਹੈ, ਉਹ ਮਹਾਨ ਸੰਗੀਤਕਾਰ ਨਹੀਂ ਹੁੰਦਾ। ਜੋ ਸੰਗੀਤ ਦੀ ਦੁਨੀਆਂ ਵਿਚ ਬਹੁਤ ਅੱਗੇ ਲੰਘ ਗਿਆ ਹੈ, ਉਹ ਕੋਈ ਉੱਘਾ ਤੇ ਮਹਾਨ ਚਿੱਤਰਕਾਰ ਨਹੀਂ ਹੁੰਦਾ। ਜੋ ਮਹਾਨ ਚਿੱਤਰਕਾਰ ਹੈ, ਉਹ ਬਾਕੀ ਹਰ ਪੱਖ ਤੋਂ ਪੱਛੜਿਆ ਹੋਇਆ ਹੁੰਦਾ ਹੈ। ਕਹਿੰਦੇ ਹਨ ਕਿਸੇ ਇਕ ਮਾਰਗ ‘ਤੇ ਬਹੁਤ ਅੱਗੇ ਲੰਘ ਜਾਣ ਨਾਲ ਮਨੁੱਖ ਹਜ਼ਾਰਾਂ ਮਾਰਗਾਂ ਵਿਚ ਪੱਛੜ ਜਾਂਦਾ ਹੈ। ਦੇਖਣ ਵਿਚ ਆਇਆਂ ਹੈ ਕਿ ਧਨ ਦੀ ਦੁਨੀਆਂ ਵਿਚ ਅੱਗੇ ਲੰਘਿਆ ਮਨੁੱਖ ਗਿਆਨ ਅਤੇ ਕਲਾ ਦੀ ਦੁਨੀਆਂ ਵਿਚ ਪੱਛੜਿਆ ਹੋਇਆ ਹੁੰਦਾ ਹੈ। ਕੋਈ ਸੋਲਾਂ ਕਲਾਂ ਵਿਚ ਅੱਗੇ ਹੋਵੇ, ਉਹ ਉੱਘਾ ਨਿਰਤਕਾਰ ਵੀ ਹੋਵੇ, ਉਹ ਉੱਘਾ ਸਾਜ਼ਿੰਦਾ ਵੀ ਹੋਵੇ, ਇਸ ਢੰਗ ਨਾਲ ਮੁਰਲੀ ਵਜਾਵੇ ਕਿ ਪਸ਼ੂ ਵੀ ਮੋਹਿਤ ਹੋ ਜਾਣ, ਪੰਛੀਆਂ ਨੂੰ ਦਾਣਾ ਚੁਗਣਾ ਭੁੱਲ ਜਾਵੇ ਤੇ ਮਨੁੱਖਾਂ ਨੂੰ ਕੰਮ-ਕਾਰ ਭੁੱਲ ਜਾਵੇ ਅਤੇ ਸਭ ਮੁਰਲੀ ਦੀ ਧੁੰਨ ਵਿਚ ਮਸਤ ਹੋ ਜਾਣ। ਅਜਿਹਾ ਸਾਜ਼ਿੰਦਾ, ਅਜਿਹਾ ਸੰਗੀਤਕਾਰ ਅਤੇ ਉਹ ਫਿਰ ਰਾਜਨੀਤੀ ਦਾ ਪੰਡਿਤ ਵੀ ਹੋਵੇ, ਉਹ ਫਿਰ ਆਪਣੇ ਅੰਦਰ ਰੱਬੀ ਫ਼ਲਸਫ਼ਾ ਵੀ ਰੱਖਦਾ ਹੋਵੇ। ਗੀਤਾ ਦੇ ਰੂਪ ਵਿਚ ਤਾਂ ਸੁਭਾਵਿਕ ਸੀ ਉਸ ਨੂੰ ਪੂਰਨ ਅਵਤਾਰ ਕਹਿਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਣ ਕਰਦੇ ਹਨ-

ਵੀ ਸੋਲਹ ਕਲਾ ਸੰਪੂਰਨ ਫਲਿਆ॥ ਅਨਤ ਕਲਾ ਹੋਇ ॥ ਠਾਕੁਰੁ ਚੜਿਆ॥ (ਅੰਗ ੧੦੮੧)
ਪ੍ਰਮਾਤਮਾ ਸੋਲਾਂ ਕਲਾ ‘ਤੇ ਮੁੱਕ ਨਹੀਂ ਜਾਂਦਾ, ਅਨੰਤ ਕਲਾਂ ਦਾ ਮਾਲਕ ਹੈ।
ਅੱਜ ਵਿਗਿਆਨ ਸਹਿਮਤ ਹੋ ਗਿਆ ਹੈ ਕਿ ਬ੍ਰਹਿਮੰਡ ਵਿਚ ਅਰਬਾਂ ਖਰਬਾਂ ਸੂਰਜ ਹਨ।

You may also like these