Vaisakhi 1469 ton 1699 – Part – 1 – 27-3-26

ਵਿਸਾਖੀ 1469 ਹੀ ਕਿਉਂ?-

ਵਿਸਾਖੀ ਸੰਨ 1469, ਸ਼ਾਇਦ ਕੁਝ ਪਾਠਕਾਂ ਨੂੰ ਇਹ ਸਿਰਲੇਖ ਅਜੀਬ ਮਹਿਸੂਸ ਹੋਵੇ। ਕੁਝ ਤਾਂ ਇਹ ਵੀ ਸੋਚਦੇ ਹੋਣਗੇ, ਸ਼ਾਇਦ ਸਿਰਲੇਖ ਬਾਰੇ ਛਾਪਣ ਵਾਲੇ ਸੱਜਣਾਂ ਨੂੰ ਗਲਤੀ ਲਗ ਗਈ ਹੈ “ਲੇਖਕ ਨੇ ਤਾਂ 1699 ਜਾਂ 1999 ਹੀ ਲਿਿਖਆ ਹੋਵੇਗਾ ਅਤੇ ਇਹ ਛਾਪੇ ਦੀ ਗਲਤੀ ਹੋ ਸਕਦੀ ਹੈ”।

ਪਰ ਇਹ ਛਾਪੇ ਦੀ ਗਲਤੀ ਨਹੀਂ। ਸਚਮੁਚ ਇਸਦਾ ਸਿਰਲੇਖ ਹੀ ਵਿਸਾਖੀ ਸੰਨ 1469 ਹੈ। ਸਿਰਲੇਖ ਬਾਰੇ ਭੁਲੇਖਾ ਪੈ ਜਾਣਾ- ਇਹ ਵੀ ਸੁਭਾਵਕ ਹੈ ਕਿਉਂਕਿ ਕੌਮ ਦੀ ਜੋ ਤਿਆਰੀ ਕੀਤੀ ਗਈ ਹੈ, ਜੋ ਸੰਸਾਰ ਸਾਹਮਣੇ ਪ੍ਰਗਟ ਕੀਤਾ ਗਿਆ ਹੈ ਉਹ ਵੀ ਸੰਨ 1699 ਜਾਂ ਫਿਰ ਜੋ ਤਿੰਨ ਸੌ ਸਾਲਾ ਦੇ ਨਾਮ ਹੇਠ, ਸਾਜਨਾ ਦਿਵਸ ਵਾਲੀ ਚਲਾਈ ਗਈ ਲਹਿਰ ਸੀ, ਵਿਸਾਖੀ ਸੰਨ 1999- ਕਈ ਲਿਖਾਰੀ ਅਤੇ ਸੰਸਥਾਵਾਂ ਤਾਂ ਇਸ ਨੂੰ ‘ਖਾਲਸੇ ਦਾ ਜਨਮ ਦਿਨ’ ਵੀ ਕਹੀ ਅਤੇ ਲਿਖੀ ਜਾ ਰਹੀਆਂ ਸਨ, ਜਿਹੜਾ ਕਿ ਗਲਤ ਸੀ।

ਦਰਅਸਲ ਵਿਸਾਖੀ ਸੰਨ 1699 ਤਾਂ ਸਿੱਖ ਧਰਮ ਵਿਚ ‘ਸਿੱਖ ਪੰਥ ਦੀ ਸਾਜਨਾ ਦਾ ਦਿਵਸ ਹੈ, ਪਰ ਉਹ ਵੀ ਕਿਵੇਂ?’ ਇਸ ਬਾਰੇ ਤਾਂ ਅਸੀਂ ਵਿਚਾਰ ਕਰਾਂਗੇ ਹੀ। ਪਰ ਆਮ ਹਾਲਤ ਵਿਚ ਸਾਜਨਾ ਦਿਵਸ ਕਹਿਕੇ ਵੀ ਅਜ ਉਸਦੇ ਜਿਹੜੇ ਅਰਥ ਲੈਂਦੇ ਹਾਂ ਉਥੇ ਸਾਜਨਾ ਦਿਵਸ ਕਹਿ ਲਵੋ ‘ਜਨਮ ਦਿਵਸ’, ‘ਪ੍ਰਕਾਸ਼ ਦਿਵਸ’ ਜਾਂ ਕੁਝ ਹੋਰ-ਇਹ ਸਭ ਇਕੋ ਹੀ ਅਰਥ ਵਿਚ ਲਏ ਜਾ ਰਹੇ ਸਨ ਅਤੇ ਠੀਕ ਨਹੀਂ ਸਨ। ਹੋਰ ਤਾਂ ਹੋਰ, ਜਿਸ ਤਰੀਕੇ ਨਾਲ ਇਸਨੂੰ ਮਨਾਇਆ ਜਾ ਰਿਹਾ ਸੀ, ਇਸ ਵਲ ਵੀ ਸਾਨੂੰ ਧਿਆਨ ਦੇਨ ਦੀ ਲੋੜ ਸੀ।

You may also like these