6 ਅਕਤੂਬਰ ਸੰਨ 1708
ਉਪ੍ਰੰਤ ਆਉਂਦੀ ਹੈ 6 ਅਕਤੂਬਰ ਸੰਨ 1708 ਜਦੋਂ ਕਲਗੀਧਰ ਜੀ ਨੇ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਗੇ ਮੱਥਾ ਟੇਕ ਕੇ ਐਲਾਨ ਕੀਤਾ ਕਿ ਅੱਜ ਤੋਂ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਗੁਰਬਾਣੀ ਦੇ ਪੂਰਨ ਸਰੂਪ ਅਤੇ ਪੰਥ ਦੇ ਗੁਰੂ ਹਨ। ਇਸ ਤੋਂ ਇਲਾਵਾ ਪੰਜ ਪਿਆਰਿਆ ਨੇ ਹਮੇਸ਼ਾਂ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਾਬਿਆ ਰਹਿ ਕੇ “ਪੂਜਾ ਅਕਾਲਪਰਖ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ” ਵਾਲੇ ਅਨੁਸ਼ਾਸਨ `ਚ ਪੰਥ ਦੀ ਸਰੀਰਕ ਰਹਿਨੁਮਾਈ ਕਰਨੀ ਹੈ ਤੇ ਇਨ੍ਹਾਂ ਪੰਜਾਂ ਨੇ ਇਸ ਪੰਥਕ ਅਨੁਸ਼ਾਸਨ `ਚੋਂ ਬਿਲਕੁਲ ਬਾਹਰ ਨਹੀਂ ਵਿਚਰਨਾ। ਪੰਥ ਨੂੰ ਜੇ ਕੋਈ ਸੇਧ ਦੀ ਲੋੜ ਪਵੇ ਤਾਂ ਇਸੇ ਅਨੁਸ਼ਾਸਨ `ਚ ਰਹਿ ਕੇ ਹੀ ਦੇਣੀ ਹੈ।