Vaisakhi 1469 ton 1699 – Part – 29- 28-4-26

“ਹੁਣਿ ਸੁਣੀਐ ਕਿਆ ਰੂਆਇਆ” (ਪੰ: ੪੬੩)
ਅਜੇਹੀ ਹਾਲਤ `ਚ ਉਸ ਸਮੇਂ ਸਿਵਾਇ ਪਛਤਾਉਣ ਤੇ ਹਥ ਮਲਣ ਦੇ ਤੁਹਾਨੂੰ ਕੁੱਝ ਪੱਲੇ ਕੁੱਝ ਨਹੀਂ ਹੋਵੇਗਾ। ਅੱਜ ਸ਼ਾਇਦ ਤੁਹਾਡੇ ਮਾਪੇ ਤੁਹਾਡੀਆਂ ਇਹਨਾ ਹੂੜਮੱਤੀ ਹਰਕਤਾਂ ਨੂੰ ਦੇਖ-ਦੇਖ ਕੇ ਖੂਨ ਦੇ ਅੱਥਰੂ ਕੇਰ ਰਹੇ ਹੋਣ, ਜਿਸ ਦੀ ਤੁਹਾਨੂੰ ਪ੍ਰਵਾਹ ਨਹੀਂ। ਕਲ੍ਹ ਜਦੋਂ ਤੁਹਾਡੀਆਂ ਅਖਾਂ ਸਾਹਮਣੇ ਤੁਹਾਡੀਆਂ ਹੀ ਔਲਾਦਾਂ, ਚਾਰ ਕੱਦਮ ਹੋਰ ਅਗੇ ਟੁਰ ਪੈਣ ਗੀਆਂ ਤਾਂ ਆਉਣ ਵਾਲੇ ਭਿਆਨਕ ਸਮੇਂ ਦਾ ਅੰਦਾਜ਼ਾ ਅੱਜ ਹੀ ਲਵੋ ਤਾਂ ਚੰਗਾ, ਭਲਾਈ ਇਸੇ `ਚ ਹੈ। ਸ਼ਾਇਦ ਅਕਾਲਪੁਰਖੁ ਤੁਹਾਨੂੰ ਸੁਮੱਤ ਬਖ਼ਸ਼ ਦੇਵੇ ਤੇ ਇਸ ਗੰਦਗੀ `ਚ ਡੁੱਬਣ ਤੋਂ ਬਚ ਜਾਵੋ। ਢੈ ਪਓ, ਗੁਰੂ ਦੇ ਚਰਣਾਂ `ਚ ਕਿਉਂਕਿ ਅਜੇ ਤੁਹਾਡੇ ਕੋਲ ਬਖਸ਼ਵਾਉਣ ਲਈ ਸਮਾਂ ਹੈ।

ਸਿੱਖੀ ਹਾਰ ਦੇ ਮਨਕਿਓ! ਜੇਕਰ ਤੁਹਾਡੇ ਕੋਲ ਰਹਿਣ ਨੂੰ ਮਕਾਨ ਹੈ ਤਾਂ ਪ੍ਰਵਾਰ `ਚ ਆਇਆ ਉਖਾੜ ਵੀ ਸੰਭਾਲਿਆ ਜਾ ਸਕੇ ਗਾ; ਉਪ੍ਰੰਤ ਜੇਕਰ ਆਪਣੀ ਹੂੜਮੱਤ ਸਦਕਾ ਤੁਸੀਂ ਸੜਕ `ਤੇ ਹੀ ਪੁੱਜ ਗਏ ਤਾਂ ਕੀ ਕਰੋਗੇ? ਵਾੜ (ਕੇਸਾਂ ਵਾਲਾ ਸਰੂਪ) ਲਗੀ ਹੈ, ਖੇਤ ਦੇ ਮਾਲਿਕ ਅਜੇ ਵੀ ਤੁਸੀਂ ਹੋ, ਜੇ ਵਾੜ ਹੀ ਨਾਂ ਰਹੀ ਤਾਂ ਇਸ ਦੇ ਅਨੇਕਾਂ ਮਾਲਿਕ ਬਣ ਜਾਣਗੇ ਤੇ ਤੁਸੀਂ ਕੇਵਲ ਤਲੀਆਂ ਹੀ ਮਸਲਦੇ ਰਹਿ ਜਾਵੋਗੇ। ਠੀਕ ਹੈ ਅਜ ਤੁਹਾਡੇ ਜੀਵਨ `ਚ ਸਿੱਖੀ ਨਹੀਂ ਪਰ ਜੇਕਰ ਸਰੂਪ ਹੀ ਬਾਕੀ ਹੈ ਤਾਂ ਸਿੱਖੀ ਕਿਸੇ ਸਮੇਂ, ਕਿਸੇ ਸਬੱਬ, ਕਿਸੇ ਵੀ ਪੀੜ੍ਹੀ `ਚ ਪਣਪ ਸਕਦੀ ਹੈ। ਜੇ ਸਰੂਪ ਹੀ ਨਾ ਰਿਹਾ ਤਾਂ ਦੁਨੀਆਂ ਦੀ ਭੀੜ `ਚ ਅਜਿਹੇ ਗੁੰਮ ਹੋ ਜਾਵੋਗੇ ਕਿ ਦੋ ਪੁਸ਼ਤਾਂ ਬਾਅਦ ਤੁਹਾਨੂੰ ਕੋਈ ਪਛਾਣ ਵੀ ਨਹੀਂ ਸਕੇਗਾ ਕਿ ਤੁਸੀਂ ਕਦੇ ਸਿੱਖ ਵੀ ਸੀ। ਯਾਦ ਰਖੋ! ਗੰਦਗੀ ਦੇ ਆਦੀ ਹੋ ਚੁਕੇ ਕੀੜੇ ਨੂੰ ਖੁੱਲੀ ਹਵਾ `ਚ ਵਾਪਸ ਲਿਆਉਣਾ ਸੌਖੀ ਗਲ ਨਹੀਂ। ਉਸ ਦੀ ਬਦਹਾਲੀ ਦਾ ਅੰਦਾਜ਼ਾ ਉਹੀ ਲਗਾ ਸਕਦਾ ਹੈ ਜੋ ਆਪ ਖੁੱਲ੍ਹੀ ਹਵਾ ਦਾ ਆਨੰਦ ਮਾਣ ਰਿਹਾ ਹੋਵੇ।

You may also like these