Vaisakhi 1469 ton 1699 – Part – 36- 7-5-26

ਗੱਲ ਆਉਂਦੀ ਹੈ ਵਿਸਾਖੀ 1699 ਦੀ- ਵਿਸਾਖੀ 1699 ਸਿੱਖ ਇਤਿਹਾਸ ਲਈ ਇੱਕ ਹੋਰ ਵੱਡਾ ਮੀਲ ਪੱਥਰ ਹੈ ਪਰ ਇਥੇ ਵੀ ਅਸੀਂ ਕਿਸੇ ਹੋਰ ਹੀ ਪਾਸੇ ਟੁਰੇ ਪਏ ਹਾਂ। ਵਿਸਾਖੀ ਸੰਨ 1699 ਜਦੋਂ ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ `ਤੇ ਪੰਥ ਦਾ ਇਮਤਿਹਾਨ ਲਿਆ ਤਾਂ ਸਿੱਖ ਵੀ ਗੁਰੂ ਦੇ ਯਕੀਨ `ਤੇ 100% ਪੂਰੇ ਉਤਰੇ। ਸੰਸਾਰ ਦੇ ਇਤਿਹਾਸ `ਚ ਇਸਦੀ ਮਿਸਾਲ ਨਹੀਂ ਕਿ ਜਦੋਂ ਕਿਸੇ ਰਹਿਬਰ ਨੂੰ ਆਪਣੀ ੳਮਤ `ਤੇ ਇਨ੍ਹਾਂ ਯਕੀਨ ਬੱਝ ਚੁੱਕਾ ਸੀ, ਕਿ ਮੈਂ ਨੰਗੀ ਤਲਵਾਰ ਦੀ ਧਾਰ `ਤੇ ਸਿੱਖਾਂ ਕੋਲੋਂ ਸਿਰ ਵੀ ਮੰਗਾਂ ਗਾ ਤਾਂ ਵੀ ਉਹ ਪਿਛੇ ਨਹੀਂ ਹਟਣਗੇ। “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ” (ਪੰ: 1412) ਅਤੇ “ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ” (ਪੰ: 471) ਜਾਂ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” (ਪੰ: 918) ਅਨੁਸਾਰ ਇਹ ਵੀ ਉਸੇ ਦਾ ਨਤੀਜਾ ਸੀ ਕਿ ਸਿੱਖਾਂ ਦੀ ਜੋ ਤਿਆਰੀ ਪਹਿਲੇ ਜਾਮੇ ਤੋਂ ਕਰਵਾਈ ਜਾ ਰਹੀ ਸੀ। ਇਸਦੇ ਉਲਟ ਆਓ ਆਪਣੇ ਆਪ ਨੂੰ ਘੋਖੀਏ ਕਿ ਇਸ ਵਿਸ਼ੇ `ਤੇ ਅਸੀਂ ਸੰਸਾਰ ਨੂੰ ਕੀ ਦੱਸ ਰਹੇ ਹਾਂ?

You may also like these