Guru Arjun Sahib Ji di shadat te Chabeel Parampara – Part – 10- 28-5-26

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ

ਸਿੱਖ ਮਿਸ਼ਨਰੀ ਕਾਲਜ ਤਾਂ ਬੜੇ ਲੰਮੇ ਤੋਂ ਅਜਿਹਾ ਹੋਕਾ ਦੇ ਰਹੇ ਹਨ । ਪਰ ਹੁਣ ਕੁਝ ਦਿਨ ਪਹਿਲਾਂ ਇੱਕ ਗੁਰਸਿੱਖ ਵਿਦਵਾਨ ਡਾ. ਸਵਰਨਦੀਪ ਸਿੰਘ ‘ਨੂਰ’ ਨੇ ਬੜਾ ਸੁਚੱਜਾ ਸੁਝਾਅ ਦਿੱਤਾ ਹੈ ਕਿ ਸਾਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ‘ਸ਼ਬਦ ਗੁਰੂ ਪ੍ਰਚਾਰ ਦਿਵਸ’ ਵਜੋਂ ਮਨਾਉਣਾ ਚਾਹੀਦਾ ਹੈ ਅਤੇ ਇਸ ਦਿਨ ਗੁਰਮਤ ਸਾਹਿਤ ਦੀ ਛਬੀਲ ਵੀ ਲਾਉਣੀ ਚਾਹੀਦੀ ਹੈ । ਲੋੜਵੰਦ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਆਦਿਕ ਵੀ ਵੰਡੀਆਂ ਜਾਣੀਆਂ ਚਾਹੀਦੀਆਂ । ਇਸ ਪ੍ਰਕਾਰ ਬੱਚਿਆਂ ਲਈ ਗੁਰਮਤਿ ਕੁਇਜ਼ ਦੇ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਗੁਰਪੁਰਬ ਦੇ ਸਾਰਥਕ ਨਤੀਜੇ ਕੱਢੇ ਜਾ ਸਕਦੇ ਹਨ । ਸੋ ਅੱਜ ਦੇ ਸ਼ਹੀਦੀ ਦਿਹਾੜੇ ਅਸੀਂ ਵੀ ਮੁੜ ਇਹੀ ਬੇਨਤੀ ਕਰਦੇ ਹਾਂ ਕਿ ਗੁਰਸਿੱਖ ਵੀਰੋ ਤੇ ਭੈਣੋ ਕੇਵਲ ਇੱਕ ਦਿਨ ਛਬੀਲਾਂ ਲਾ ਕੇ ਕੌਮੀ ਸਰਮਾਇਆ ਨਾ ਲਟਾਓ । ਸਗੋਂ ਦਿੱਲੀ ਦੇ ‘ਨਾਨਕ ਪਿਆਉ’ਵਾਂਗ ਉਨ੍ਹਾਂ ਇਲਾਕਿਆਂ ਤੇ ਸ਼ੜਕਾਂ ਆਦਿਕ ਸਥਾਨਾਂ ’ਤੇ ਸਾਦੇ ਅਤੇ ਠੰਡੇ ਪਾਣੀ ਦੇ ਪੱਕੇ ‘ਨਾਨਕ ਪਿਆਉ’ ਸਥਾਪਤ ਕਰੋ, ਜਿਥੇ ਪਾਣੀ ਦੀ ਥੁੜ ਹੈ । ਪਰ, ਬਹੁਤ ਲਾਜ਼ਮੀ ਉਹ ਥਾਵਾਂ ਗੁਰਮਤ ਲਿਟਰੇਚਰ ਵੰਡਣ ਦੇ ਕੇਂਦਰ ਵੀ ਬਣਨ 

You may also like these