Punjve’n Patshah Guru Arjan Sahib Ji – Part – 6 – 18-6-26

ਬਾਲ ਗੁਰੂ ਜੀ ਨੂੰ ਸੀਤਲਾ
ਪਾਤਸ਼ਾਹ ਪ੍ਰਵਾਰ ਸਮੇਤ ਲਗਾਤਾਰ ਨੌ ਸਾਲ ਪ੍ਰਚਾਰ ਦੌਰੇ ਤੇ ਰਹੇ। ਨਗਰਾਂ ਨੂੰ ਵਸਾਇਆ, ਗਹਿਰੇ ਮਿੱਠੇ ਖੂਹ ਪੁਟਵਾਏ। ਲਾਹੌਰ ਵਿਚ ਚੇਚਕ ਦੇ ਪ੍ਰਕੋਪ ਸਮੇਂ ਅੱਠ ਮਹੀਨੇ ਲੋਕਾਈ ਦੀ ਸੇਵਾ ਵਿਚ ਲਗੇ ਰਹੇ। ਵਾਪਿਸ ਅੰਮ੍ਰਿਤਸਰ ਪਰਤੇ ਤਾਂ ਬਾਲ ਹਰਿਗੋਬਿੰਦ ਨੂੰ ਵੀ ਸੀਤਲਾ (ਚੇਚਕ) ਨਿਕਲ ਆਈ। ਜਹਾਲਤਾਂ ਵਿਚ ਫਸੇ ਵਹਿਮੀ ਲੋਕਾਂ ਨੇ, ਸੀਤਲਾ (ਮਾਤਾ) ਦੀ ਪੂਜਾ ਦੀਆਂ ਸਲਾਹਵਾਂ ਦਿੱਤੀਆਂ। ਪਾਤਸ਼ਾਹ ਨੇ ਸਮਝਾਇਆ ਸੀਤਲਾ ਜਾਂ ਚੇਚਕ ਕੋਈ ਮਾਤਾ ਜਾਂ ਦੇਵੀ ਨਹੀਂ ਬਲਕਿ ਇਕ ਮੌਸਮੀ ਬਿਮਾਰੀ ਹੈ। ਇਸਦੇ ਇਲਾਜ ਦੀ ਲੋੜ ਹੈ। ਇਸ ਸੰਬੰਧ ਵਿਚ ਪਾਤਸਾਹ ਨੇ ਬਾਣੀ ਞਿਚ, ਸ਼ਬਦਾਂ ਦਾ ਉਚਾਰਣ ਵੀ ਕੀਤਾ। ਇਹ ਸ਼ਬਦ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਅਜ ਮੈਡੀਕਲ ਸਾਈਂਸ ਦੀ ਤਰੱਕੀ ਨਾਲ ਗੁਰਬਾਣੀ ਦੀ ਇਹ ਸਚਾਈ ਅਪਣੇ ਆਪ ਉਘੱੜ ਕੇ ਸੰਸਾਰ ਸਾਹਮਣੇ ਪ੍ਰਗਟ ਹੋ ਚੁਕੀ ਹੈ।

ਬਾਲ ਗੁਰੂ ਜੀ ਉਪਰ ਮਾਰੂ ਹਮਲੇ
ਇਕ ਪਾਸੇ ਪਾਤਸ਼ਾਹ ਰਾਹੀਂ ਲਗਾਤਾਰ ਜੰਗੀ ਪੱਧਰ ਤੇ ਸਿੱਖੀ ਦੇ ਪ੍ਰਚਾਰ ਕੇਂਦਰਾਂ ਦੀ ਸਥਾਪਨਾ ਹੋ ਰਹੀ ਸੀ। ਇਨ੍ਹਾਂ ਵਿਚੋਂ ਅੰਮ੍ਰਿਤਸਰ, ਤਰਨਤਾਰਨ, ਛੇਹਰਟਾ ਸਾਹਿਬ, ਕਰਤਾਰਪੁਰ ਸਾਹਿਬ (ਜਲੰਧਰ), ਡੱਬੀ ਬਾਜ਼ਾਰ ਲਾਹੌਰ ਵਿਖੇ ਬਾਉਲੀ ਸਾਹਿਬ, ਹਰਿਗੋਬਿੰਦਪੁਰਾ ਆਦਿ ਪ੍ਰਮੁੱਖ ਸਨ। ਇਸਦੇ ਨਾਲ ਹੀ ਹਰ ਸਮੇਂ ਆਪਜੀ ਪ੍ਰਚਾਰ ਦੋਰਿਆਂ ਤੇ ਵੀ ਚਲਦੇ ਰਹੇ। ਦੂਜੇ ਪਾਸੇ ਵਿਰੋਧੀਆਂ ਵਲੌਂ ਸਿੱਧੇ-ਅਸਿੱਧੇ ਸਾਜਿ਼ਸ਼ਾਂ ਦਾ ਮਾਨੋ ਹੜ੍ਹ ਆਇਆ ਪਿਆ ਸੀ। ਪਰ ਇਹ ਸਭਕੁਝ ਵੀ ਪਾਤਸ਼ਾਹ ਨੂੰ ਅਪਣੇ ਇਲਾਹੀ ਪ੍ਰੋਗਰਾਮ ਵਲੋਂ ਕਮਜ਼ੋਰ ਨ ਕਰ ਸਕਿਆ। ਇਥੋ ਤੀਕ ਕਿ ਘਰ ਵਿਚੋਂ ਹੀ ਹੱਥਠੋਕਾ ਬਣਾਕੇ, ਬਾਲ (ਗੁਰੂ) ਹਰਿਗੋਬਿੰਦ ਜੀ ਉੱਪਰ ਪ੍ਰਿਥੀਚੰਦ ਵਲੋਂ ਤਿੰਨ ਵਾਰ ਮਾਰੂ ਹਮਲੇ ਕਰਵਾਏ ਗਏ। ਦਾਈ ਦੇ ਥਣਾਂ ਨੂੰ ਜ਼ਹਿਰ ਲਗਵਾ ਕੇ ਉਨ੍ਹਾਂ ਨੂੰ ਮਰਵਾਉਣ ਦੀ ਕੋਸਿ਼ਸ਼, ਸਪੇਰੇ ਰਾਹੀਂ ਜ਼ਹਿਰੀਲੇ ਸੱਪ ਤੋਂਂ ਡਸਵਾਉਣ ਦੀ ਕੋਸਿ਼ਸ਼, ਖਿਡਾਵੇ ਰਾਹੀਂ ਦਹੀ ਵਿਚ ਜਹਿਰ ਮਿਲਾਕੇ ਖੁਆਉਣ ਦੀ ਕੋਸਿ਼ਸ਼। ਕਰਤੇ ਦੀ ਕਰਨੀ, ਹਰ ਸਮੇਂ ਪੋਲ ਖੁਲ੍ਹਦੀ ਰਹੀ-ਦਾਈ, ਸਪੇਰਾ ਅਤੇ ਖਿਡਾਵਾ-ਅਪਣੀ ਅਪਣੀ ਕਰਨੀ ਦਾ ਫਲ ਭੁਗਤਦੇ, ਮਰਦੇ-ਮਰਦੇ ਸੱਚ ਵੀ ਉਗਲਦੇ ਗਏ।

You may also like these