Punjve’n Patshah Guru Arjan Sahib Ji – Part – 7 – 19-6-26

ਸੁਲਹੀ ਖਾਂ ਵਲੋਂ ਹਮਲਾ ਅਤੇ ਉਸਦੀ ਮੌਤ
ਸਰਕਾਰੀ ਦਰਬਾਰ ਵਿਚੋਂ ਸੁਲਹੀ ਖਾਂ ਕੋਲੋਂ ਗੁਰੂਦਰਬਾਰ ਤੇ ਹਮਲਾ ਕਰਵਾਇਆ ਗਿਆ। ਰਸਤੇ ਵਿਚ, ਆਵੇ ਦਿਖਾਉਂਦੇ ਸਮੇਂ ਪ੍ਰਿਥੀ ਚੰਦ ਦੇ ਅਪਣੇ ਹੀ ਭੱਖਦੇ ਆਵੇ ਤੇ ਸੁਲਹੀ ਦੇ ਘੋੜੇ ਦਾ ਪੈਰ ਆਗਿਆ। ਘੋੜਾ ਤ੍ਰਬਕ ਗਿਆ ਅਤੇ ਸੁਲਹੀ ਬਲਦੇ ਆਵੇ ਵਿਚ ਘੋੜੇ ਸਮੇਤ ਡਿੱਗਕੇ ਸੜ ਮਰਿਆ। ਇਸਲਾਮੀ ਅਕੀਦੇ ਅਨੁਸਾਰ ਬਲਦੀ ਅੱਗ ਵਿਚ ਸੜਕੇ ਮਰਨ ਵਾਲਾ ਦੌਜ਼ਖ ਦਾ ਭਾਗੀ ਹੁੰਦਾ ਹੈ। ਉਪਰੰਤ ਪ੍ਰੀਥੀਚੰਦ ਨੇ, ਉਸਦੇ ਭਤੀਜੇ ਸੁਲਭੀ ਖਾਂ ਨੂੰ ਅਪਣੇ ਨਾਲ ਗੰਢ ਕੇ ਮੁੜ ਹਮਲਾ ਕਰਵਾਇਆ ਪਰ ਰਸਤੇ ਵਿਚ ਅਪਣੇ ਸਿਪਾਹੀਆਂ ਨਾਲ ਹੀ ਝਗੜੇ ਕਾਰਣ ਉਸਦੀ ਵੀ ਮੌਤ ਹੌ ਗਈ। ਦੋਨਾਂ ਨੂੰ ਅਪਣੇ ਕੀਤੇ ਦੀ ਸਜ਼ਾ, ਅਕਾਲਪੁਰਖ ਵਲੋਂ ਨਾਲੋ ਨਾਲ ਹੀ ਮਿਲ ਗਈ।

ਮਸੰਦ ਪ੍ਰਥਾ, ਦਸਵੰਧ ਪ੍ਰਥਾ ਅਤੇ ਘੋੜਿਆਂ ਦਾ ਵਪਾਰ
ਮਸੰਦ ਪ੍ਰਥਾ ਨੂੰ ਚੌਥੇ ਪਾਤਸ਼ਾਹ ਨੇ ਆਪ ਅਰੰਭ ਕੀਤਾ ਸੀ। ਸਿੱਖੀ ਦੇ ਵੱਧ ਚੁਕੇ ਦਾਇਰੇ ਨੂੰ ਸੱਨਮੁਖ ਰਖਕੇ ਗੁਰੂ ਅਰਜਨ ਸਾਹਿਬ ਨੇ ਇਸ ਮਸੰਦ ਪ੍ਰਥਾ ਨੂੰ ਸੰਸਥਾ ਦਾ ਰੂਪ ਬਖ਼ਸਿ਼ਆ। ਇਸਦੇ ਨਾਲ ਨਾਲ ਦਸਵੰਧ ਦੀ ਪ੍ਰਥਾ ਦਾ ਵੀ ਅਰੰਭ ਕੀਤਾ। ਇਥੇ ਹੀ ਬਸ ਨਹੀਂ, ਆਉਣ ਵਾਲੇ ਸਮੇਂ ਦੀਆਂ ਲੋੜਾਂ ਨੂੰ ਮੁਖ ਰਖਕੇ ਸਿੱਖਾਂ ਨੂੰ ਘੋੜਿਆਂ ਦੇ ਵਪਾਰ ਵਿਚ ਨਿਪੁੰਨ ਕੀਤਾ ਅਤੇ ਇਸ ਕੰਮ ਵਾਸਤੇ ਕਾਬੁਲ ਤੀਕ ਭੇਜਿਆ। ਸੱਤੇ ਲਲਵੰਡ ਦੀ ਵਾਰ ਵਿਚ ਇਨ੍ਹਾਂ ਗਲਾਂ ਦਾ ਖਾਸ ਜਿ਼ਕਰ ਆਉਂਦਾ ਹੈ।

You may also like these