Punjve’n Patshah Guru Arjan Sahib Ji – Part – 17 – 30-6-26

ਇਸ ਲਈ ਗੁਰਬਾਣੀ ਵਾਲੇ ਗੁਰੂ ਪਦ ਦੇ ਦੋ ਪੱਖ ਵਿਸ਼ੇਸ਼ ਹਨ ਇਥੇ ਵੱਡਾ ਫ਼ਰਕ ਇਹ ਹੈ ਕਿ ਜਦੋਂ ਸਿੱਖ ਦੇ ਜੀਵਨ ਦੀ ਸਫ਼ਲਤਾ ਦਾ ਵਿਸ਼ਾ ਹੈ ਤਾਂ ਉਥੇ ਗੁਰੂ ਪਦ ਦਾ ਅਰਥ ਵੀ, ਉਸ ਦੇ ਲਈ, ਉਸੇ ਸੀਮਾ ਤੱਕ ਸੀਮਿਤ ਤੇ ਪ੍ਰਭੂ ਮਿਲਾਵਾ ਹੀ ਹੈ ਉਸ ਤੋਂ ਵੱਧ ਨਹੀਂ। ਇਸ ਤਰ੍ਹਾਂ ਉਸ ਵੱਕਤ ਉਸ ਦਾ ਅਰਥ ਕੇਵਲ ਆਤਮਕ ਗਿਆਨ ਜਾਂ ਵਿਵੇਕ ਬੁਧ ਆਦਿ ਹੀ ਹੈ, ਜਿਸ ਤੋ ਮਨੁੱਖਾ ਜਨਮ ਦੀ ਸੰਭਾਲ ਹੋਣੀ ਹੈ। ਇਸ ਦੇ ਨਾਲ ਜਦੋਂ ਗੁਰਬਾਣੀ `ਚ ਗੁਰੂ ਪਦ, ਗੁਰੂ ਦੀ ਉਪਮਾ ਤੇ ਸਮ੍ਰਥਾ ਨਾਲ ਸਬੰਧਤ ਹੈ ਤਾਂ ਉਥੇ ਉਸ ਦੀ ਅਰਥ-ਵਿਆਖਿਆ ਅਕਾਲਪੁਰਖ ਤੇ ਉਸ ਦੇ ਸਰਬਗੁਣਾਂ ਵਾਲੀ ਵੀ ਹੋਈ ਹੈ, ਠੀਕ ਉਸੇ ਤਰ੍ਹਾਂ ਜਿਵੇਂ ਅਕਾਲਪੁਰਖ ਦੀ ਹੁੰਦੀ ਹੈ, ਉਥੇ ਉਸ ਤੋਂ ਵੱਖ ਨਹੀਂ। ਇਸੇ ਕਰਕੇ ਗੁਰਬਾਣੀ `ਚ ਗੁਰੂ ਪਦ ਗੁਰੂ ਤੇ ਸਿੱਖ ਦੇ ਰਿਸ਼ਤੇ `ਚ ਪ੍ਰਭੂ ਮਿਲਾਵੇ ਦੇ ਤੌਰ `ਤੇ ਵੀ ਆਇਆ ਹੈ ਤੇ ਅਕਾਲਪੁਰਖ ਲਈ ਵੀ।

ਭਾਵ ਜਦੋਂ ਗੁਰਬਾਣੀ `ਚ ਗੁਰੂ ਪਦ ਦੇ ਆਪਣੇ ਤੌਰ `ਤੇ ਗੁਣ ਬਿਆਣੇ ਗਏ ਹਨ ਤਾਂ ਉਸ ਵੱਕਤ ਗੁਰੂ ਦੇ ਗੁਣ ਵੀ ਉਹੀ ਬਿਆਣੇ ਹਨ ਜੋ ਅਕਾਲਪੁਖ ਦੇ ਭਾਵ ਅਨੰਤ ਤੇ ਬੇਅੰਤ ਗੁਣ ਅਤੇ ਇਸ ਪ੍ਰਥਾਏ ਵੀ ਗੁਰਬਾਣੀ `ਚ ਕੁੱਝ ਨਹੀਂ ਬਹੁਤ ਸ਼ਬਦ ਹਨ।

ਇਸ ਲਈ ਜਦੋਂ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਦਾ ਸਬੰਧ ਮਨੁੱਖਾ ਜੀਵਨ ਨਾਲ ਬਿਆਣਿਆ ਹੈ ਤਾਂ ਉਸ ਸਮੇਂ ਉਥੇ ‘ਗੁਰੂ ਪਦ’ ਪ੍ਰਭੂ ਦੇ ਸਰਬ ਗੁਣਾ ਲਈ ਨਹੀਂ ਆਇਆ, ਬਲਕਿ ਮਨੁੱਖ ਦੇ ਜੀਵਨ ਨੂੰ ਹਉਮੈ-ਵਿਕਾਰ ਰਹਿਤ ਕਰਕੇ, ਪ੍ਰਭੂ `ਚ ਅਭੇਦ ਕਰਣ ਲਈ, ਅਕਾਪੁਰਖ ਦੇ ਮਿਲਾਵੇ ਭਾਵ ਨਿਵੇਕਲੇ ਤੇ ਵਿਸ਼ੇਸ਼ ਗੁਣ ਦੇ ਤੌਰ `ਤੇ ਹੀ ਆਇਆ ਹੈ।

You may also like these