(੨) ਦੂਜਾ, ਗੁਰਬਾਣੀ `ਚ ਹੀ, ਇਹ ਗੁਰੂ ਪਦ ਅਨੇਕਾਂ ਵਾਰੀ, ਸਿੱਧਾ ਅਕਾਲਪੁਰਖ ਲਈ ਵੀ ਆਇਆ ਹੈ ਅਤੇ ਪ੍ਰਭੂ ਤੋਂ ਭਿੰਨ ਜਾਂ ਕਿਸੇ ਵੱਖਰੀ ਹਸਤੀ ਲਈ ਨਹੀਂ। ਮਿਸਾਲ ਵੱਜੋਂ ਕੁੱਝ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਹਨ:-
(i) “ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: ੫੯੯)
() “ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+” (ਪੰ: ੭੯੩)
(i) “ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ, ਗੁਰਦੇਵ ਨਾਨਕ ਹਰਿ ਨਮਸਕਰਾ” (ਪੰ: ੨੫੦)
(iv) “ਗੁਰੁ ਪਰਮੇਸਰੁ ਏਕੋ ਜਾਣੁ. .” (ਪੰ: ੮੬੪) (v)
“ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: ੪੪੨)
(vi) “ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: ੪੯) ਅਤੇ ਇਸ ਵਿਸ਼ੇ `ਤੇ ਹੋਰ ਵੀ ਬੇਅੰਤ ਗੁਰਬਾਣੀ ਸ਼ਬਦ ਤੇ ਪ੍ਰਮਾਣ ਪ੍ਰਾਪਤ ਹਨ।