ਪੰਜਵੇਂ ਪਾਤਸ਼ਾਹ ਦੀ ਮਹਾਨ ਸ਼ਹਾਦਤ ਦਾ ਵਿਰੋਧੀਆਂ ਲਈ ਉਲਟਾ ਅਸਰ ਹੋਇਆ। ਛੇਵੇਂ ਪਾਤਸ਼ਾਹ ਨੇ ਕੌਮ ਨੂੰ ਅਜੇਹਾ ਜੱਥੇਬੰਦ ਕੀਤਾ ਜਿਸ ਦਾ ਵੱਡਾ ਸਬੂਤ ਅਕਾਲਬੁੰਗੇ ਦੀ ਕਾਇਮੀ ਅਤੇ ਹਕੂਮਤ ਨਾਲ ਚਾਰ ਜੰਗਾਂ ਸਨ। ਇਨ੍ਹਾਂ ਚੋਹਾਂ ਜੰਗਾਂ ‘ਚ ਛੇਵੇਂ ਪਾਤਸ਼ਾਹ ਨੇ ਜਿੱਤ ਪ੍ਰਾਪਤ ਕੀਤੀ ਅਤੇ ਸਿੱਖਾਂ ਦੇ ਹੌਂਸਲਿਆਂ ਨੂੰ ਚਾਰ ਚੰਨ ਲਗੇ। ਦੂਜੇ ਪਾਸੇ ਇਨ੍ਹਾਂ ਜੰਗਾਂ ‘ਚ ਸਿੱਖਾਂ ਦੀ ਮਹਾਨ ਜਿੱਤ ਕਾਰਣ ਹਕੂਮਤ ਅਤੇ ਵਿਰੋਧੀਆਂ ਦੀ ਨੀਂਦ ਵੀ ਹਰਾਮ ਹੋ ਗਈ।
ਸਿੱਖ ਇਤਿਹਾਸ ਦੀ ਉੱਕਾ ਸੰਭਾਲ ਨਹੀਂ ਹੋਈ, ਇਸ ਦਾ ਵੱਡਾ ਕਾਰਣ ਹੈ ਕਿ ਉਸ ਵੱਕਤ ਭਾਰਤ ‘ਚ ਇਤਿਹਾਸ ਲਿਖਣ ਦਾ ਰਿਵਾਜ ਹੀ ਨਹੀਂ ਸੀ। ਇਹ ਰਿਵਾਜ ਤਾਂ ਮਗਰੋਂ ਜਾ ਕੇ ਅੰਗ੍ਰੇਜ਼ਾਂ ਨੇ ਪਾਇਆ। ਫਿ਼ਰ ਵੀ ਜੋ ਕੁਝ ਵੀ ਟੂਕਾਂ ਮਿਲਦੀਆਂ ਹਨ ਉਨ੍ਹਾਂ ਤੋਂ ਸਿੱਟਾ ਨਿਕਲਦਾ ਹੈ:
1[ ਹਕੂਮਤ ਉਪਰ ਛਾ ਚੁੱਕੇ ਮੁਤੱਅਸਬੀ ਮੋਲਾਣੇ-ਕਾਜ਼ੀ ਅਤੇ ਗੁਰੂਦਰਬਾਰ ਵਿਰੋਧੀ ਬ੍ਰਾਹਮਣ ਵਰਗ ਹਕੂਮਤ ‘ਚ ਪੂਰੀ ਤਰ੍ਹਾਂ ਘੁਸਪੈਠ ਕੀਤੀ ਬੈਠਾ ਸੀ। ਹੁਣ ਤੀਕ, ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦੱਤ ਅਤੇ ਛੇਵੇਂ ਪਾਤਸ਼ਾਹ ਦੇ ਸਮੇਂ ਹਕੂਮਤ ਨਾਲ ਸਿੱਧੀਆਂ ਜੰਗਾਂ ਦਾ ਨਤੀਜਾ ਵੀ ਉਹ ਸਾਰੇ ਦੇਖ ਚੁੱਕੇ ਸਨ।
2[ ਇਨ੍ਹਾਂ ਹਾਲਾਤਾਂ ‘ਚ ਸਿੱਖਾਂ ਦੀ ਲੋਕਪ੍ਰੀਅਤਾ ਬਹੁਤ ਵਧੀ ਸੀ। ਸੱਚ ਦੀ ਆਵਾਜ਼ ਤੇਜ਼ੀ ਨਾਲ ਫੈਲੀ ਸੀ। ਹਕੂਮਤ ‘ਤੇ ਉਸ ਦੇ ਹੱਥ ਠੋਕਿਆਂ ਨੂੰ ਬਦਲੇ ‘ਚ ਮਿਲੀ ਸੀ ਬਦਨਾਮੀ, ਗਿਲ੍ਹਾਨੀ।
3[ ਇਹ ਵੀ ਸੱਚਾਈ ਹੈ ਕਿ ਹਕੂਮਤ ‘ਚ ਕੇਵਲ ਜਨੂੰਨੀਆਂ ਜਾਂ ਹੱਥਠੋਕਿਆਂ ਦਾ ਹੀ ਗਲਬਾ ਨਹੀਂ ਸੀ। ਬਲਕਿ ਉਥੇ ਇੱਕ ਵੱਡਾ ਤੱਬਕਾ ਗੁਰੂਦਰਬਾਰ ਨਾਲ ਪਿਆਰ ਕਰਨ ਵਾਲਾ ਵੀ ਸੀ ਜਿਨ੍ਹਾਂ ਵਿਚੋਂ ਅਨੇਕਾਂ ਸੱਚ ਦੇ ਪੁਜਾਰੀ ਅਤੇ ਕੱਦਰਦਾਨ ਸਦਾ ਤੋਂ ਮੌਜੂਦ ਸਨ।
4[ ਸ਼ਾਹਜ਼ਾਦਾ ਮੁਅਜ਼ਮ ਮਰਨ ਕੰਡੇ ਸੀ, ਭਾਰਤ ਦੇ ਸਾਰੇ ਦਵਾਖਾਨੇ ਇਕ ਪਾਸੇ ਰਹਿ ਗਏ, ਅੰਤ ਦਵਾਈ ਮਿਲੀ ਤਾਂ ਗੁਰੂ ਹਰਿਰਾਏ ਪਾਤਸ਼ਾਹ ਦੇ ਦਵਾਖਾਨੇ ਵਿਚੋਂ। ਇਸ ਸੱਚਾਈ ਨੇ ਵੀ ਗੁਰੂਦਰਬਾਰ ਦੀ ਵਡਿਆਈ ਨੂੰ ਚਾਰ ਚੰਨ ਲਾਏ ਸਨ। ਜਨੂੰਨੀਆਂ ਲਈ ਗੁਰੂਦਰਬਾਰ ਨਾਲ ਕੋਈ ਸਿੱਧੀ ਹਰਕਤ ਕਰਨ ‘ਚ ਇਹ ਵੀ ਇੱਕ ਵੱਡੀ ਰੁਕਾਵਟ ਸੀ।
5[ ਗੱਦੀ ਪ੍ਰਾਪਤੀ ਲਈ ਅਪਣੇ ਹੀ ਪਿਉ ਨੂੰ ਕੈਦ ਕਰਨਾ ਅਤੇ ਕੈਦ ‘ਚ ਹੀ ਉਸਦੀ ਮੌਤ; ਅਪਣੇ ਹੀ ਮਾਂ ਜਾਏ ਤਿੰਨ ਭਰਾਵਾਂ ਦਾ ਕੱਤਲ-ਫਿ਼ਰ ਇਸ ਕਤਲੇਆਮ ਲਈ ਉਨ੍ਹਾਂ ਦੇ ਹਿਮਾਇਤੀ ਹਜ਼ਾਰਾਂ ਮੁਸਲਮਾਨ ਫ਼ੌਜਾਂ ‘ਤੇ ਅਫ਼ਸਰਾਂ ਦਾ ਵੀ ਕਤਲੇਆਮ; ਔਰੰਗਜ਼ੇਬ ਲਈ ਵੱਡੀ ਬਦਨਾਮੀ ਦਾ ਕਾਰਣ ਬਣੇ ਸਨ। ਸ਼ਾਇਦ ਇਸ ਕਾਰਨ ਵੀ ਉਹ ਕੋਈ ਹੋਰ ਬਖੇੜਾ ਨਹੀਂ ਸੀ ਖੜਾ ਕਰਨਾ ਚਾਹੰੁਦਾ। ਉਸਦਾ ਨਿਸ਼ਾਨਾ ਕੇਵਲ ਹਿੰਦੂਆਂ ਉਪਰ ਵੱਧ ਤੋਂ ਵੱਧ ਜ਼ੁਲਮ ਕਰਕੇ ਅਪਣੇ ਆਪ ਨੰੁ ਚੰਗਾ ਮੁਸਲਮਾਨ ਸਾਬਤ ਕਰਨਾ ਹੀ ਸੀ। ਸਿੱਖਾਂ ਨਾਲ ਇਸ ਜ਼ੁਲਮ ਦਾ ਹੀ ਕੋਈ ਸੰਬੰਧ ਨਹੀਂ ਸੀ।
6[ ਦੂਰ-ਦਰਸ਼ੀ ਛੇਵੇਂ ਪਾਤਸ਼ਾਹ ਨੇ ਜੋਤੀ ਸਮਾਉਣ ਸਮੇਂ 2200 ਸ਼ਸਤ੍ਰਧਾਰੀ ਘੋੜਸਵਾਰ ਫ਼ੌਜਾਂ ਵੀ ਪੱਕੀਆਂ ਕਾਇਮ ਕਰ ਦਿੱਤੀਆਂ ਸਨ। ਗੁਰਗੱਦੀ ਸੋਂਪਣ ਸਮੇਂ ਇਨ੍ਹਾਂ ਫ਼ੌਜਾਂ ਨੂੰ ਸੱਤਵੇਂ ਪਾਤਸ਼ਾਹ ਦੇ ਸਪੁਰਦ ਕੀਤਾ ‘ਤੇ ਨਾਲ ਹਿਦਾਇਤ ਕੀਤੀ-ਜਿੱਥੋਂ ਤੀਕ ਹੋ ਸਕੇ ਜੰਗ ਨੂੰ ਟਾਲਿਆ ਜਾਏ। ਦੂਜਾ-ਜਦੋਂ ਤੀਕ ਹਕੂਮਤ ਜ਼ੁਲਮ ਦਾ ਰਸਤਾ ਨਾ ਛੱਡੇ, ਜ਼ਾਲਮ ਬਾਦਸ਼ਾਹ ਦੇ ਮੱਥੇ ਨਹੀਂ ਲਗਣਾ। ਗੁਰੂਦਰ ਤੇ ‘ਮਲੇਛ’ ਦੇ ਅਰਥ ‘ਮੁਸਲਮਾਨ’ ਨਹੀਂ, ਬਲਕਿ ‘ਮਲੀਨ ਬੁੱਧੀ ਜ਼ਾਲਮ’ ਹਨ।
7[ ਇਕ ਤਰੀਕੇ ਛੇਵੇਂ ਪਤਸ਼ਾਹ ਰਾਹੀਂ ਇਹ ਹੁਕਮ, ਗੁਰੂਦਰਬਾਰ ਵਲੋਂ ਉਸ ਸਮੇਂ ਦੀ ਜ਼ਾਲਮ ‘ਤੇ ਦਰਿੰਦਗੀ ਭਰਪੂਰ ਹਕੂਮਤ ਵਿਰੁਧ ਨਾ-ਮਿਲਵਰਤਨ ਲਹਿਰ (ਂੋਨ ਛੋਅਪਰਅਟੋਿਨ ੰੋਵੲਮੲਨਟ) ਦਾ ਹੀ ਐਲਾਨ ਸੀ। ਇਹ ਇਲਾਨ ਮੂਲ ਰੂਪ ‘ਚ ਸਿੱਧੀ ਜੰਗ ਤੋਂ ਵੱਡੀ ਹਿੰਮਤ ਦਾ ਕੰਮ ਸੀ। ਭਾਰਤ ਦੇ ਇਤਿਹਾਸ ‘ਚ, ਇਹ ਅਪਣੇ ਆਪ ‘ਚ ਜ਼ੁਲਮ ਵਿਰੁਧ, ਨਾ-ਮਿਲਵਰਤਨ ਲਹਿਰ ਦਾ ਅਰੰਭ ਸੀ, ਜਿਹੜਾ ਇਸਤੋਂ ਪਹਿਲਾਂ ਕਦੇ ਕਿਸੇ ਨਹੀਂ ਸੀ ਵਰਤਿਆ। ਇਸ ਤਰ੍ਹਾਂ ਸੱਤਵੇਂ ‘ਤੇ ਅੱਠਵੇਂ ਪਾਤਸ਼ਾਹ ਸਮੇਂ ਅਪਣੇ ਆਪ ‘ਚ ਇਹ ਇਕ ਹੋਰ ਵੱਡੇ ਇਮਿਿਤਹਾਨ ਦਾ ਸਮਾਂ ਸੀ।
8[ ਜਨੂੰਨੀਆ-ਵਿਰੋਧੀਆ ਲਈ ਗੁਰੂਦਰ ਦੀ ਨਿੱਤ ਵੱਧ ਰਹੀ ਤਾਕਤ ਅਸਹਿ ਸੀ। ਇਸ ਲਈ ਅੰਦਰੋਂ ਹਕੂਮਤ ਦੀ ਨੀਯਤ ਗੁਰੂਦਰਬਾਰ ਲਈ ਕਿਸੇ ਤਰ੍ਹਾਂ ਵੀ ਚੰਗੀ ਨਹੀਂ ਸੀ। ਕਿਉਂਕਿ ਇਸਲਾਮ ਦੇ ਫੈਲਾਉਣ ਦਾ ਜਿਹੜਾ ਕੰਮ ਹਕੂਮਤ ਜ਼ੁਲਮ ਧੱਕੇ ਨਾਲ ਵੀ ਸਿਰੇ ਨਹੀਂ ਸੀ ਚੜ੍ਹਾ ਸਕਦੀ, ਲੋਕਾਈ ਵਾਹੋ ਦਾਹੀ ਸਿੱਖੀ ‘ਚ ਅਪਣੇ ਆਪ ਖੁਸ਼ੀ ਨਾਲ ਆਪ ਪ੍ਰਵੇਸ਼ ਕਰ ਰਹੀ ਸੀ।