Bala Pritam Sahib Sri Guru Harkrishan Sahib Ji – Part-4 – 6-8-26

ਦਿੱਲੀ ਤੋਂ ਬੁਲਾਵਾ- ਇਹ ਕੁਝ ਕਾਰਣ ਸਨ, ਜਦੋਂ ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ ਨੂੰ ਦਿੱਲੀ ਬੁਲਾ ਭੇਜਿਆ ਤਾਂ ਗੁਰਦੇਵ ਨੇ ਉਸਦੇ ਇਸ ਹੁਕਮ ਨੂੰ ਠੁੱਕਰਾ ਦਿੱਤਾ। ਅੰਤ ਜੇਕਰ ਗਲਬਾਤ ਕਰਨੀ ਜ਼ਰੂਰੀ ਵੀ ਸਮਝੀ ਤਾਂ ਆਪਣੇ ਵੱਡੇ ਸਾਹਿਬਜਾਦੇ ਰਾਮਰਾਇ ਨੂੰ ਕੁੱਝ ਹਿਦਾਇਤਾਂ ਦੇ ਕੇ ਭੇਜ ਦਿੱਤਾ ਪਰ ਅਪਣੇ ਮਿਲਣ ਤੋਂ ਫਿਰ ਵੀ ਇਨਕਾਰ ਕਰ ਦਿੱਤਾ। ਇਸ ਗਲਬਾਤ ਦਾ ਮੱਤਲਬ ਕਿਸੇ ਤਰ੍ਹਾਂ ਵੀ ਹਕੂਮਤ ਨਾਲ ਮਿਲਵਰਤਨ ਨਹੀਂ, ਬਲਕਿ ਅਪਣੇ ਪੱਖ ਨੂੰ ਸਪੱਸ਼ਟ ਕਰਨਾ ਅਤੇ ਵਿਰੋਧੀ ਨੂੰ ਉਸਦੀ ਗਲਤੀ ਦੇ ਸੁਧਾਰ ਲਈ ਮੌਕਾ ਦੇਣਾ ਸੀ।

ਇਸਦੇ ਉਲਟ ਦਿੱਲੀ ‘ਚ ਬਾਬਾ ਰਾਮਰਾਇ, ਸਰਕਾਰੀ ਅਸਰ ਰਸੂਖ-ਚਾਪਲੂਸੀ ਅਤੇ ਦਬਾਅ ‘ਚ ਆ ਕੇ ਅਪਣੇ ਕੱਦਮਾਂ ਤੋਂ ਥਿੱੜਕ ਗਏ। ਬਾਦਸ਼ਾਹੀ ਖੁਸ਼ਾਮਦ ਦਾ ਇਥੋਂ ਤੀਕ ਸਿ਼ਕਾਰ ਹੋ ਗਏ ਕਿ ਜਦੋਂ ਆਪ ਤੋਂ ਸੁਆਲ ਕੀਤਾ ਗਿਆ-ਗੁਰੂ ਨਾਨਕ ਪਾਤਸ਼ਾਹ ਨੇ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ” (ਪੰ:466) ਕਿਉਂ ਲਿਿਖਆ ਹੈ ਤਾਂ ਇਸ ਪੰਕਤੀ ਦਾ ਸੱਚ ਸਮਝਾਉਣ ਦੀ ਥਾਵੇਂ, ਕਹਿ ਦਿੱਤਾ ਉਥੇ ਤਾਂ ‘ਮਿਟੀ ਬੇਈਮਾਨ ਕੀ’ ਲਿਿਖਆ ਹੈ। ਇਸ ਉਤਰ ਤੋ ਸੱਤਵੇਂ ਪਾਤਸ਼ਾਹ ਸਾਹਮਣੇ ਦੋ ਗਲਾਂ ਸਪੱਸ਼ਟ ਸਨ, ਪਹਿਲੀ- ਗੁਰਬਾਣੀ ‘ਚ ਕਿਸੇ ਤਰ੍ਹਾਂ ਦੀ ਵੀ ਅਦਲਾ ਬਦਲੀ ਦਾ ਕਿਸੇ ਨੂੰ ਕੋਈ ਹੱਕ ਨਹੀਂ ਭਾਵੇਂ ਕਿ ਉਹ ਕੋਈ ਵੀ ਕਿਉਂ ਨਾ ਹੋਵੇ। ਇਥੇ ਹੀ ਦੇਖ ਲਵੋ, ਕੇਵਲ ਇਕ ਲਫ਼ਜ਼ ਦੀ ਤਬਦੀਲੀ ਨਾਲ ਗੁਰਬਾਣੀ ਦਾ ਪੂਰਾ ਸਿਧਾਂਤ ਹੀ ਟੁੱਟ ਰਿਹਾ ਸਹੈ। ਦੂਜਾ- ਅਜੇਹਾ ਥਿੱੜਕਣਾਂ ਗੁਰੂਦਰਬਾਰ ਵਲੋਂ ਇਸ ਨਾ-ਮਿਲਵਰਤਨ ਲਹਿਰ ਦਾ ਵੀ ੳੇਲੰਙਣ ਸੀ। ਪਾਤਸ਼ਾਹ ਨੇ ਮਹਾਨ ਦ੍ਰਿੜਤਾ ਦਾ ਸਬੂਤ ਦਿੰਦੇ ਹੋਏ, ਉੱਕਾ ਲਿਹਾਜ਼ ਨਹੀਂ-ਲੱਖਤੇ-ਜਿਗਰ ਨੂੰ ਵੀ ਛੇਕ ਦਿੱਤਾ।

You may also like these