Sri Guru Granth Sahib Ji Di Sarab Uchtta- Part-7 – 15-9-26

ਭੱਟਾਂ ਦੇ ਸਵੈਯਾਂ `ਚ ਭੱਟ ਜਿਹੜੇ ਕਿ ਬ੍ਰਾਹਮਣ ਮੱਤ ਦੇ ਵਿਦਵਾਨ ਮੰਨੇ ਜਾਂਦੇ ਹਨ। ਜਦੋਂ ਇਨ੍ਹਾਂ `ਚੋਂ ਹੀ ਗਿਆਰਾਂ ਭੱਟ, ਗੁਰੂ ਦਰ `ਤੇ ਆਏ ਅਤੇ ਉਨ੍ਹਾਂ ਦਾ ਰਿਸ਼ਤਾ ਸੱਚ ਧਰਮ ਭਾਵ ਗੁਰਬਣੀ ਨਾਲ ਜੁੜਿਆ ਤਾਂ ਉਨ੍ਹਾਂ ਦੀ ਜੀਵਨ ਅਵਸਥਾ ਵੀ ਤਬਦੀਲ ਹੋ ਗਈ। ਅਜੇਹੀ ਬਣ ਚੁੱਕੀ ਆਪਣੀ ਉੱਚੀ ਆਤਮਕ ਅਵਸਥਾ `ਚ ਉਨ੍ਹਾਂ ਨੇ ਕੁੱਝ ਸਵਯੈ ਵੀ ਰਚੇ। ਇਹ ਸਵੇਯੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪੰਨਾ 1389 ਤੋਂ1410 ਤੀਕ ਦਰਜ ਹਨ। ਭੱਟਾਂ ਨੇ ਆਪਣੇ ਸਵੇਯਾਂ `ਚ ਦਾਅਵਾ ਕੀਤਾ ਕਿ ‘ਅੱਜ ਤੀਕ ਗੁਰੂ ਨਾਨਕ ਪਾਤਸ਼ਾਹ ਤੋਂ ਵੱਡਾ ਕੋਈ ਰਹਿਬਰ ਹੋਇਆ ਹੀ ਨਹੀਂ’। ਉਨ੍ਹਾਂ, ਸਵੈਯਾਂ `ਚ ਗੁਰੂ ਨਾਨਕ ਪਾਤਸ਼ਾਹ ਨੂੰ ‘ਪਰਮ ਗੁਰੂ’ ਗੁਰੂ ਕਰਕੇ ਬਿਆਨਿਆ ਅਤੇ ਉਨ੍ਹਾਂ ਦੀ ਜੀਵਨ ਰਹਿਣੀ ਦੀ ਉੱਚਤਾ ਲਈ “ਰਾਜੁ ਜੋਗੁ ਜਿਨਿ ਮਾਣਿਓ” ਕਿਹਾ ਹੈ। ਦਿਨ-ਦੀਵੀਂ ਸਚਾਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਵਾਸਤੇ ਕੋਈ ਵੀ ਅਜੇਹਾ ਵਰਨਣ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਹੀ ਸਰਬਉਚਤਾ ਦਾ ਪ੍ਰਗਟਾਵਾ ਹੈ। ਭੱਟਾਂ ਨੇ ਸਤਿਜੁਗ ਤੋਂ ਲੈ ਕੇ ਅੱਜ ਤੀਕ ਦੀਆਂ ਸਾਰੀਆਂ ਇਤਹਾਸਕ-ਮਿਥਹਾਸਕ ਹਸਤੀਆਂ ਲਈ ਸਪਸ਼ਟ ਕਿਹਾ ਕਿ ਉਹ ਸਾਰੇ ‘ਗੁਰੂ ਨਾਨਕ ਪਾਤਸ਼ਾਹ ਵਾਲੇ ਜੀਵਨ ਤੋਂ ਨੀਵੇਂ ਸਨ ਅਤੇ ਉਨ੍ਹਾਂ ਚੋਂ ਕੋਈ ਵੀ ‘ਗੁਰੂ ਨਾਨਕ ਪਾਤਸ਼ਾਹ ਵਾਲੀ ਜੀਵਨ ਅਵਸਥਾ ਨੂੰ ਪ੍ਰਪਤ ਨਹੀਂ ਹੋ ਸਕਿਆ’। ‘ਗੁਰੂ ਨਾਨਕ ਪਾਤਸ਼ਾਹ ਭਾਵ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਸਰਬਉਚਤਾ’ ਦੀ ਹੀ ਵਿਲਖਣਤਾ ਹੈ ਕਿ ਉਨ੍ਹਾਂ ਨੇ ਦੁਨੀਆਦਾਰੀ ਤੇ ਆਤਮਕ ਜੀਵਨ ਨੂੰ ਸਮ ਕਰਕੇ ਕੇਵਲ ਮਾਣਿਆ ਹੀ ਨਹੀਂ ਬਲਕਿ ਸੰਸਾਰ ਨੂੰ ਇਸ ਤਰ੍ਹਾਂ ਜੀਊਣਾ ਵੀ ਸਿਖਾਇਆ। ਮਨੁੱਖਾ ਜੀਵਨ ਦੀ ਇਹ ਉਪਲਭਦੀ ਵੀ ਕੇਵਲ ਪਹਿਲੀ ਵਾਰੀ ਹੋਈ। ਸ਼ੱਕ ਨਹੀਂ, ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ `ਚ ਦੁਨੀਆਦਾਰੀ ਜਾਂ ਧਰਮੀ ਹੋਣਾ ਜੀਵਨ ਦੇ ਦੋ ਵੱਖ-ਵੱਖ ਵਿਸ਼ੇ ਸਨ। ਭੱਟ ਕਹਿੰਦੇ ਹਨ ਕਿ ਇਸੇ ਕਰਕੇ ਪੁਰਾਤਨ ਤੋਂ ਅੱਜ ਤੀਕ ਦੇ ਸਾਰੇ ਰਿਸ਼ੀ, ਮੁਨੀ ਅਵਤਾਰ, ਭਗਤ, ਤਪਸਵੀ ਭਾਵ ਸਾਰਾ ਸੰਸਾਰ ਹੀ ਦੋ ਹਿੱਸਿਆਂ `ਚ ਵੰਡਿਆ ਦਾ ਸੀ ਅਤੇ ਗੁਰਬਾਣੀ ਜੀਵਨ ਤੋਂ ਬਿਨਾ ਜੀਊਣ ਵਾਲਾ ਮਨੁੱਖ ਅੱਜ ਵੀ ਉਥੇ ਹੀ ਖੜਾ ਹੈ। ‘ “

You may also like these