Sri Guru Granth Sahib Ji Di Gurta Gaddi – Part-6 – 3-10-26

ਰਾਗਾਂ ਵਿਚਕਾਰ ਹੀ ਹੋਰ ਖ਼ਾਸ ਖ਼ਾਸ ਬਾਣੀਆਂ- ਆਮ ਤੌਰ `ਤੇ ਤਾਂ ਹਰੇਕ ਰਾਗ ਵਿੱਚ ਸ਼ਬਦ, ਅਸ਼ਟਪਦੀਆਂ ਤੇ ਛੰਤ ਹੀ ਹਨ, ਪਰ ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਕੁੱਝ ਹੋਰ ਖ਼ਾਸ ਬਾਣੀਆਂ ਵੀ ਹਨ ਜਿਵੇਂ ਸਿਰੀ ਰਾਗ `ਚ– (੧) ਪਹਰੇ- (ਪੰ: ੭੪-੭੮) ਇਨ੍ਹਾਂ ਦੀ ਗਿਣਤੀ ਮ: ੧ ਦੇ ੨; ਮ: ੪ ਦਾ ੧; ਮ: ੫ ਦਾ ੧ ਕੁਲ ਜੋੜ-੪ ਹੈ। ਉਪ੍ਰੰਤ ਇਸੇ ਰਾਗ `ਚ ਦੂਜੀ ਵਿਸ਼ੇਸ਼ ਬਾਣੀ ਹੈ ‘ਵਣਜਾਰਾ’ ਮ: ੪ (ਪੰ: ੮੧) ਇਸੇ ਤਰ੍ਹਾਂ ਰਾਗ ਮਾਝ `ਚ– (੧) ਬਾਰਹ ਮਾਹ ਮ: ੫ (ਪੰ: ੧੩੩) (੨) ਦਿਨ ਰੈਣਿ ਮ: ੫ (ਪੰ: ੧੩੬)। ਗਉੜੀ ਰਾਗ `ਚ- (੧) ਕਰਹਲੇ ਮ: ੪ (ਪੰ: ੨੩੪), (ਨੋਟ-ਗਿਣਤੀ ਸਮੇਂ ਇਹ ‘ਕਰਹਲੇ’ ਅਸ਼ਟਪਦੀਆਂ `ਚ ਹੀ ਗਿਣੇ ਗਏ ਹਨ) (੨) ਬਾਵਨ ਅਖਰੀ ਮ: ੫ (ਪੰ: ੨੫੦) ਇਸ `ਚ ੫੫ ਪਉੜੀਆਂ ਅਤੇ ੧੫੭ ਸਲੋਕ ਹਨ। (੩) ਸੁਖਮਨੀ ਮ: ੫ (ਪੰ: ੨੬੨) – ਇਸ ਬਾਣੀ `ਚ ੨੪ ਸਲੋਕ ਤੇ ੨੪ ਅਸ਼ਟਪਦੀਆਂ ਹਨ। (੪) ਥਿਤੀ ਮ: ੫ (ਪੰ: ੨੯੬)।

ਇਸੇ ਤਰ੍ਹਾਂ ਆਸਾ ਰਾਗ `ਚ- (੧) ਬਿਰਹੜੇ ਮ: ੫ (ਪੰ: ੪੩੧); ਨੋਟ-ਇਹ ਤਿੰਨੇ ‘ਬਿਰਹੜੇ’ ਅਸ਼ਟਪਦੀਆਂ ਦੀ ਹੀ ਗਿਣਤੀ `ਚ ਹਨ, ਪਰ ਇਨ੍ਹਾਂ ਦੀ ਚਾਲ ‘ਛੰਤਾਂ’ ਵਾਲੀ ਹੈ। (੨) ਪਟੀ ਮਹਲਾ ੧ (ਪੰ: ੪੩੨) – ੩੫ ਪਉੜੀਆਂ (੩) ਪਟੀ ਮਹਲਾ ੩ (ਪੰ: ੪੩੨) –੧੮ ਪਉੜੀਆਂ। ਉਪ੍ਰੰਤ ਵਡਹੰਸ ਰਾਗ `ਚ- (੧) ਘੋੜੀਆਂ ਮ: ੪ (ਪੰ: ੫੭੫) ਨੋਟ- ਬਾਣੀ ਘੋੜੀਆਂ ਦੀ ਗਿਣਤੀ ਵੀ ‘ਛੰਤਾਂ’ `ਚ ਹੀ ਹੈ। (੨) ਅਲਾਹਣੀਆਂ ਮ: ੧ (ਪੰ: ੫੭੮)। (੩) ਅਲਾਹਣੀਆਂ ਮ: ੩ (ਪੰ: ੫੮੨)। ਧਨਾਸਰੀ ਰਾਗ `ਚ- (੧) ਆਰਤੀ ਮ: ੧ (ਪੰ: ੬੬੩) ਨੋਟ-ਇਹ ਬਾਣੀ ਪਹਿਲੇ ਮਹਲੇ ਦੇ ‘ਸ਼ਬਦਾਂ’ ਦੀ ਗਿਣਤੀ `ਚ ਹੈ।

You may also like these