ਪੰਜ ਕਕਾਰਾਂ ਦਾ ਮਹੱਤਵ
ਮਨੁੱਖ ਦਾ ਸ਼ੁੱਧ ਹੋਣਾ ਬੜਾ ਲਾਜ਼ਮੀ ਹੈ। ਕਿਵੇਂ ਇਹ ਪਵਿੱਤਰ ਹੋਵੇ ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ‘ਤੇ ਮਿਹਨਤ ਕੀਤੀ। ਇਸ ਨੂੰ ਸਾਫ਼ ਕਹਿ ਦਿੱਤਾ ਕਿ ਤੂੰ ਕਬੂਲ ਕਰ ਕਿ ਮੈਂ ਕੁਝ ਨਹੀਂ ਜਾਣਦਾ ਅਤੇ ਮੈਂ ਸਿੱਖਣਾ ਹੈ। ਜਿਸ ਦੇ ਅੰਦਰ ਸਿੱਖਣ ਦੀ ਭਾਵਨਾ ਪੈਦਾ ਹੋ ਗਈ ਤਾਂ ਇਹ ਉਸੇ ਦੇ ਅੰਦਰ ਪੈਦਾ ਹੋਵੇਗੀ ਜਿਹੜਾ ਕਬੂਲ ਕਰੇ ਕਿ ਮੈਂ ਕੁਝ ਵੀ ਵੀ ਨਹੀਂ ਜਾਣਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ‘ਤੇ ਮਿਹਨਤ ਕਰਨੀ ਸ਼ੁਰੂ ਕੀਤੀ। ਇਸਨੂੰ ਸਾਫ਼ ਕਹਿ ਦਿੱਤਾ ਕਿ ਤੂੰ ਕਬੂਲ ਕਰ ਕਿ ਮੈਂ ਕੁਝ ਵੀ ਨਹੀਂ ਜਾਣਦਾ ਅਤੇ ਮੈਂ ਸਿੱਖਣਾ ਹੈ। ਅਜਿਹੇ ਮਨੁੱਖ ਦਾ ਨਾਮ ਪੈ ਜਾਂਦਾ ਹੈ ਸਿੱਖ। ਸਿੱਖਣ ਦੀ ਭਾਵਨਾ ਨਹੀਂ ਪੈਦਾ ਹੋਈ, ਸਿੱਖਣ ਦੀ ਚਾਹਤ ਪੈਦਾ ਨਹੀਂ ਹੋਈ ਅਤੇ ਇਹ ਭਾਵ ਨਹੀਂ ਪੈਦਾ ਹੋਇਆ ਕਿ ਮੈਂ ਕੁਝ ਵੀ ਨਹੀਂ ਜਾਣਦਾ ਅਤੇ ਅਜਿਹਾ ਦਾਅਵਾ ਕਰੇ ਕਿ ਮੈਂ ਬਹੁਤ ਕੁਝ ਜਾਣਦਾ ਹਾਂ।
ਕਹਿੰਦੇ ਹਨ ਇਕ ਖ਼ਾਸ ਮਨੁੱਖ ਚੋਟੀ ਦਾ ਧਨਵਾਨ ਬਣ ਕੇ ਨਿਰਮਾਣ ਹੋ ਜਾਂਦਾ ਹੈ ਅਤੇ ਉਸ ਦੀ ਸਮਝ ਵਿਚ ਆਉਂਦਾ ਹੈ ਕਿ ਸਭ ਕੁਝ ਪ੍ਰਾਪਤ ਕਰਕੇ ਪਤਾ ਚੱਲਿਆ ਹੈ ਕਿ ਕੁਝ ਵੀ ਨਹੀਂ ਮਿਲਿਆ। ਬਹੁਤਾ ਗਿਆਨ ਪ੍ਰਾਪਤ ਕਰਕੇ ਵੀ ਪਤਾ ਚੱਲਦਾ ਹੈ ਕਿ ਮੈਂ ਕੁਝ ਵੀ ਨਹੀਂ ਜਾਣਦਾ। ਜਾਣ-ਜਾਣ ਕੇ ਇੰਨਾ ਪਤਾ ਚੱਲਦਾ ਹੈ ਕਿ ਮੈਂ ਕੁਝ ਨਹੀਂ ਜਾਣਦਾ। ਬਹਾਦਰ ਸ਼ਾਹ ਜ਼ਫ਼ਰ ਦੇ ਦਰਬਾਰੀ ਕਵੀ ਸਨ ਉਸਤਾਦ ਜ਼ੋਕ। ਉਹਨਾਂ ਦਾ ਬੜਾ ਕੀਮਤੀ ਬੋਲ ਹੈ-
ਹਮ ਜਾਨਤੇ ਥੇ ਕਿ ਇਲਮ ਸੇ ਕੁਝ ਜਾਨੇਗੇ।
ਔਰ ਜਾਨਾ ਤੋ ਯਿਹ ਜਾਨਾ ਕਿ ਨਾ ਜਾਨਾ ਕੁਛ ਭੀ।
ਜੀ
ਸਹੀ ਮਾਇਨਿਆਂ ਵਿਚ ਗਿਆਨ ਹਾਸਿਲ ਕਰਕੇ ਪਰਮ ਗਿਆਨੀ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ ਮੈਂ ਕੁਝ ਨਹੀਂ ਜਾਣਦਾ। ਥਾਂ-ਥਾਂ ‘ਤੇ ਵਿਚਾਰ ਵਿਅਕਤ ਕਰਕੇ ਕਿਤੇ ਮੰਦਿਰਾਂ ਵਿਚ, ਕਿਤੇ ਮਸਜਿਦਾਂ ਵਿਚ, ਕਿਤੇ ਤੀਰਥਾਂ ‘ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗਿਆਤ ਮਨੁੱਖਤਾ ਦੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਸੁਮੇਰ ਪਰਬਤ ‘ਤੇ ਆਪ ਗਏ ਹਨ। ਤਮਾਮ ਧਾਰਮਿਕ ਕੇਂਦਰਾਂ ‘ਤੇ ਆਪ ਗਏ ਹਨ। ਇਹ ਅਹਿਸਾਸ ਦਿਲਾਉਣ ਲਈ ਕਿ ਐ ਮਨੁੱਖ ! ਤੂੰ ਕੁਝ ਵੀ ਨਹੀਂ ਜਾਣਦਾ। ਸਵਰ ਗਿਆ ਸਿੱਖ, ਸ਼ਿੰਗਾਰਿਆ ਗਿਆ ਸਿੱਖ। ਇਹ ਮਹਾਂ ਦਾਨੀ ਹੋ ਗਿਆ। ਇਹ ਮਹਾਂ ਗਿਆਨੀ ਹੋ ਗਿਆ। ਇਹ ਪ੍ਰੇਮ ਦਾ ਸਾਗਰ ਬਣ ਗਿਆ। ਇਹ ਨਿਰਵੈਰਤਾ ਦੀ ਮੂਰਤੀ ਬਣ ਗਿਆ। ਇਹ ਦਇਆ ਦੀ ਤਸਵੀਰ ਬਣ ਗਿਆ।
ਜਦੋਂ ਇਸ ਤਰ੍ਹਾਂ ਦੀ ਮੂਰਤੀ ਸਾਹਮਣੇ ਆਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਾਂ ਫਿਰ ਆਪ ਨੇ ਇਸਨੂੰ ਫ਼ਰੇਮ ਕਰਕੇ ਨਾਮ ਦਿੱਤਾ ਖ਼ਾਲਸਾ। ਪੂਰਨ ਪ੍ਰੇਮ ਵਿਚ ਸਾਰਾ ਬ੍ਰਹਿਮੰਡ ਆ ਜਾਂਦਾ ਹੈ। ਪ੍ਰੇਮ ਸੁੱਕੜ-ਦੁੱਕੜ ਕੇ ਪੁੱਤਰ ‘ਤੇ ਟਿੱਕ ਗਿਆ ਤਾਂ ਮੋਹ ਹੈ।