Panj Kakara’n Da Mahattav – 20-3-26

ਪੰਜ ਕਕਾਰਾਂ ਦਾ ਮਹੱਤਵ

ਪ੍ਰੇਮ ਦਾ ਵਿਸਥਾਰ ਰੁੱਕ ਗਿਆ, ਸੰਕੀਰਨ ਹੋ ਗਿਆ ਹੈ, ਪੱਦਵੀ ‘ਤੇ ਟਿੱਕ ਗਿਆ ਹੈ ਤਾਂ ਮੋਹ ਹੈ। ਮਾਂ ‘ਤੇ ਟਿੱਕ ਗਿਆ ਤਾਂ ਮੋਹ ਹੈ। ਪਿਤਾ ‘ਤੇ ਟਿੱਕ ਗਿਆ ਤਾਂ ਮੋਹ ਹੈ। ਜੋ ਮੇਰਾ ਹੈ, ਉਹੀ ਚੰਗਾ ਲੱਗਦਾ ਹੈ, ਦੂਸਰਾ ਨਹੀਂ, ਇਸੇ ਨੂੰ ਮੋਹ ਕਹਿੰਦੇ ਹਨ। ਮੋਹ ਮੇਰਾ, ਮੇਰਾ। ਇਹ ਮੇਰਾ ਪੁੱਤਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰਾ ਪਤੀ ਹੈ, ਇਹ ਮੇਰਾ ਪਿਤਾ ਹੈ ਅਤੇ ਇਹ ਮੇਰਾ ਮਿੱਤਰ ਹੈ। ਇਹੀ ਸਾਰਾ ਬ੍ਰਹਿਮੰਡ ਹੈ।
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥
(ਅੰਗ ੬੭੧)
ਇਹ ਪ੍ਰੇਮ ਹੈ। ਮੋਹ ਵਿਚ ਗ੍ਰਸਿਆ ਮਨੁੱਖ ਮੈਲਾ ਹੋਵੇਗਾ। ਆਪਣੇ ਪੁੱਤਰ ਦਾ ਭਲਾ ਮੰਗ ਸਕਦਾ ਹੈ, ਪੜੋਸੀ ਦੇ ਪੁੱਤਰ ਦਾ ਨਹੀਂ। ਇਹ ਆਪਣੇ ਪਰਿਵਾਰ ਦਾ ਭਲਾ ਮੰਗ ਸਕਦਾ ਹੈ, ਬਾਕੀ ਪਰਿਵਾਰਾਂ ਦਾ ਨਹੀਂ। ਇਹ ਆਪਣਾ ਭਲਾ ਮੰਗ ਸਕਦਾ ਹੈ, ਦੂਜੇ ਦਾ ਨਹੀਂ। ਪ੍ਰੇਮ ਵਿਚ ਲੀਨ ਮਨੁੱਖ ਸਰਬੱਤ ਦਾ ਭਲਾ ਮੰਗੇਗਾ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥
(ਅਰਦਾਸ)
ਪ੍ਰੇਮ ਤੋਂ ਬਿਨਾਂ ਹਿਰਦੇ ਦੀ ਸ਼ੁੱਧੀ ਨਹੀਂ ਹੋ ਸਕਦੀ। ਦੇਖਿਆ ਗਿਆ ਹੈ ਕਿ ਵੱਡੇ ਤੋਂ ਵੱਡਾ ਦਾਨੀ ਜੋ ਪ੍ਰੇਮ ਤੋਂ ਹੀਣਾ ਹੈ, ਉਹ ਦਾਨ ਕਰਕੇ ਹੰਕਾਰੀ ਹੋ ਗਿਆ ਹੈ। ਹੰਕਾਰ ਮੈਲ ਹੈ। ਬੜੇ-ਬੜੇ ਗਿਆਨੀ ਮੈਲੇ ਦੇਖੇ ਗਏ ਹਨ। ਬੜੀ-ਬੜੀ ਸੇਵਾ ਕਰਨ ਵਾਲੇ ਕਠੋਰ ਦੇਖੇ ਗਏ ਹਨ। ਬੜੇ-ਬੜੇ ਪਰਉਪਕਾਰੀ ਦੁਰਾਚਾਰੀ ਦੇਖੇ ਗਏ ਹਨ। ਗੁਰਬਾਣੀ ਕਹਿੰਦੀ ਹੈ- ਹਿਦੈ ਕਪਟੁ ਮੁਖ ਗਿਆਨੀ॥
ਝੂਠੇ ਕਹਾ ਬਿਲੋਵਸਿ ਪਾਨੀ॥
(ਅੰਗ ੬੫੬)
ਦਾਨੀ ਦਾ ਹਿਰਦਾ ਮੈਲਾ ਹੋ ਸਕਦਾ ਹੈ,
ਪ੍ਰੇਮੀ ਦਾ ਹਿਰਦਾ ਤਾਂ ਸ਼ੁੱਧ ਹੁੰਦਾ ਹੈ। ਜਿਸ
ਕਪਟ ਅਤੇ ਫਿਰ ਗਿਆਨ, ਇਹ ਤਾਂ ਪਾਣੀ ਦਾ ਰਿੜਕਣਾ ਹੈ ਅਤੇ ਪਾਣੀ ਨੂੰ ਮੰਥਨ ਕਰਨ ਦੇ ਨਾਲ ਮੱਖਣ ਦੀ ਪ੍ਰਾਪਤੀ ਨਹੀਂ ਹੁੰਦੀ। ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਗਿਆਨੀ ਦਾ ਹਿਰਦਾ ਮੈਲਾ ਹੋ ਸਕਦਾ ਹੈ, ਪਰਉਪਕਾਰੀ ਦਾ ਹਿਰਦਾ ਮੈਲਾ ਹੋ ਸਕਦਾ ਹੈ, ਨਾਲ ਪ੍ਰੇਮ ਹੋਵੇ, ਉਸ ਤੋਂ ਸਦਕੇ ਹੋਣ ਨੂੰ ਜੀਅ ਕਰਦਾ ਹੈ। ਜਿਸ ਨਾਲ ਦੁਸ਼ਮਣੀ ਹੋਵੇ, ਉਸ ਦਾ ਖੋਹਣ ਨੂੰ ਜੀਅ ਕਰਦਾ ਹੈ। ਪ੍ਰੇਮ ਹੈ ਤਾਂ ਜੀਅ ਕਰਦਾ ਹੈ ਇਸਨੂੰ ਸੁੱਖ ਦੇ ਦੇਈਏ, ਆਰਾਮ ਦੇ ਦੇਈਏ ਤੇ ਜੇ ਕਿਤੇ ਮੋਹ ਪੈ ਜਾਏ ਤਾਂ ਇਸ ਨੂੰ ਆਪਣੀ ਜਿੰਦ ਜਾਨ ਦੇ ਦੇਈਏ। ਪਰ ਜੇ ਦੁਸ਼ਮਣੀ ਹੈ, ਘ੍ਰਿਣਾ ਹੈ ਤਾਂ ਖੋਹਣ ਨੂੰ ਜੀਅ ਕਰਦਾ ਹੈ।

You may also like these