Panj Kakara’n Da Mahattav – 21-3-26

ਪੰਜ ਕਕਾਰਾਂ ਦਾ ਮਹੱਤਵ

ਇਸ ਦੀ ਇੱਜ਼ਤ ਖੋਹ ਲਈਏ, ਇਸ ਦੀ ਧਨ ਸੰਪਦਾ ਖੋਹ ਲਈਏ, ਇਸ ਦੀ ਮਾਨ-ਮਰਿਆਦਾ ਖੋਹ ਲਈਏ ਅਤੇ ਮੌਕਾ ਮਿਲ ਜਾਏ ਤਾਂ ਇਸ ਦੀ ਜਿੰਦ-ਜਾਨ ਖੋਹ ਲਈਏ।
ਪ੍ਰੇਮ ਕੁਰਬਾਨੀ ਦੇਣ ‘ਤੇ ਮਜਬੂਰ ਕਰਦਾ ਹੈ ਅਤੇ ਪ੍ਰੇਮ ਤੋਂ ਬਿਨਾਂ ਹਿਰਦੇ ਦੀ ਸ਼ੁੱਧੀ ਨਹੀਂ। ਪ੍ਰੇਮ ਪ੍ਰਮਾਤਮਾ ਦਾ ਰੂਪ ਹੈ। ਮਹਾਂ ਕਵੀ ਤੁਲਸੀ ਕਹਿੰਦੇ ਹਨ ਕਿ ਜਿਵੇਂ ਰੌਸ਼ਨੀ ਸੂਰਜ ਹੈ, ਸੂਰਜ ਰੌਸ਼ਨੀ ਹੈ। ਪ੍ਰੇਮ ਪ੍ਰਮਾਤਮਾ ਹੈ, ਪ੍ਰਮਾਤਮਾ ਪ੍ਰੇਮ ਹੈ। ਕਲਗੀਧਰ ਪਿਤਾ ਕਹਿੰਦੇ ਹਨ-
,
ਜੱਤ੍ਰ ਤੰਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥

(ਜਾਪੁ ਸਾਹਿਬ) ਜਦੋਂ ਸਿੱਖ ਇੰਨਾ ਪਾਵਨ ਹੋ ਗਿਆ ਤਾਂ ਇਸਨੂੰ ਕੁਝ ਸੌਗਾਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖ਼ਸ਼ਿਸ਼ ਕੀਤੀਆਂ ਹਨ, ਜਿਨ੍ਹਾਂ ਨੂੰ ਕਹਿੰਦੇ ਹਨ ਰਹਿਤ-ਬਹਿਤ। ਕੁਝ ਮਾਨਸਿਕ ਰਹਿਤ ਹੈ, ਕੁਝ ਸਰੀਰਕ ਰਹਿਤ ਹੈ ਅਤੇ ਇਹ ਰਹਿਤ ਜਿਸ ਕੋਲ ਹੈ ਉਸਨੂੰ ਮੇਰੇ ਪਾਤਿਸ਼ਾਹ ਨੇ ਕਹਿ ਦਿੱਤਾ-

ਰਹਿਣੀ ਰਹੈ ਸੋਈ ਸਿਖ ਮੇਰਾ,
ਓਹੁ ਠਾਕੁਰੁ ਮੈ ਉਸ ਕਾ ਚੇਰਾ॥
(ਰਹਿਤਨਾਮਾ ਭਾ: ਦੇਸਾ ਸਿੰਘ)

ਉਹ ਤਾਂ ਮੇਰਾ ਮਾਲਕ ਹੈ, ਮੈਂ ਉਸਦਾ ਨੌਕਰ ਹਾਂ। ਇਹ ਮਾਨਸਿਕ ਅਤੇ ਸਰੀਰਕ ਰਹਿਤ ਕੀ ਹੈ ? ਜਿਸ ਸਿੰਘਾਸਣ ਉਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਬੈਠਣਾ ਹੈ, ਜਿਸ ਉਤੇ ਗੁਰੂ ਨੇ ਆਪ ਬੈਠਣਾ ਹੈ, ਜਿਸ ਉਤੇ ਪ੍ਰਭੂ ਨੇ ਆਪ ਬੈਠਣਾ ਹੈ, ਉਹ ਸਿੰਘਾਸਣ ਤਾਂ ਮਹਾਨ ਚਾਹੀਦਾ ਹੈ। ਖ਼ਾਲਸਾ ਪ੍ਰਮਾਤਮਾ ਦਾ ਸਿੰਘਾਸਣ ਹੈ। ਜਿੰਨਾ ਕੋਈ ਮਹਾਨ ਹੁੰਦਾ ਹੈ, ਉਸ ਦਾ ਆਸਣ ਵੀ ਉੱਨਾ ਹੀ ਮਹਾਨ ਹੁੰਦਾ ਹੈ।

ਖ਼ਾਲਸੇ ਦੀ ਬੈਰੂਨੀ ਰੂਪ ਰੇਖਾ ਨੂੰ ਕਕਾਰ ਕਹਿੰਦੇ ਹਨ। ਅੰਦਰੂਨੀ ਨੂੰ ਵਿਚਾਰ ਕਹਿੰਦੇ
ਸਿਖੀ ਸਿਖਿਆ ਗੁਰ ਵੀਚਾਰਿ॥
(ਅੰਗ ੪੬੫)

ਜਿਸ ਦੇ ਵਿਚਾਰਾਂ ਵਿਚ ਗੁਰੂ ਹੈ, ਜਿਸ ਦੇ ਵਿਚਾਰਾਂ ਵਿਚ ਪ੍ਰਮਾਤਮਾ ਹੈ, ਜਿਸ ਦੇ ਵਿਚਾਰਾਂ ਵਿਚ ਪ੍ਰੇਮ ਹੈ, ਇਹ ਸਿੱਖੀ ਸਰੂਪ ਹੈ। ਕਕਾਰ ਵਿਚ ਕੜਾ ਹੈ, ਕਛਹਿਰਾ ਹੈ, ਕੇਸ ਹੈ, ਕੰਘਾ ਹੈ, ਕਿਰਪਾਨ ਹੈ। ਪੰਜਾਬੀ ਦਾ ਜੋ ‘ਕ’ ਹੈ, ਜੋ ਇੰਗਲਿਸ਼ ਦਾ ‘K ਹੈ ਅਰਬੀ, ਫ਼ਾਰਸੀ, ਉਰਦੂ ਵਿਚ ਇਸਨੂੰ ਕਾਫ਼ ਕਹਿੰਦੇ ਹਨ। ਸਿੱਖੀ ਦੀਆਂ ਨਿਸ਼ਾਨੀਆਂ ਪੰਜ ਕਾਫ਼ ਵਿਚ ਬੰਦ ਹਨ। ਉਹ ਪੰਜ ਕਾਫ਼ ਕਿਹੜੇ ਹਨ, ਉਹ ਪੰਜ ਕਕੇ ਹਨ- ਕੜਾ ਹੈ, ਕਛਹਿਰਾ ਹੈ, ਕੰਘਾ ਹੈ, ਕਿਰਪਾਨ ਹੈ, ਕੇਸ ਹਨ। ਕੇਸਾਂ ਤੋਂ ਬਿਨਾਂ ਬਾਕੀ ਚਾਰ ਨਿਸ਼ਾਨੀਆਂ ਪ੍ਰਵਾਨ ਨਹੀਂ। ਕੜਾ ਹੈ ਤੇ ਕੇਸ ਨਹੀਂ, ਇਹ ਖ਼ਾਲਸਾ ਨਹੀਂ। ਕਛਹਿਰਾ ਹੈ, ਕਿਰਪਾਨ ਹੈ, ਕੇਸ ਨਹੀਂ, ਇਹ ਖ਼ਾਲਸਾ ਨਹੀਂ। ਚਾਰੇ ਦੇ ਚਾਰੇ ਕਕਾਰ ਰੱਖੇ ਹੋਏ ਹਨ, ਪਰ ਕੇਸ ਨਹੀਂ, ਇਹ ਮਨੁੱਖ ਹੈ, ਕਿਸੇ ਹੋਰ ਸੰਪਰਦਾ ਦਾ ਗਿਆਨੀ ਹੋ ਸਕਦਾ ਹੈ, ਘੱਟ ਤੋਂ ਘੱਟ ਇਹ ਖ਼ਾਲਸਾ ਨਹੀਂ। ਕੇਸਾਂ ਤੋਂ ਬਿਨਾਂ ਬਾਕੀ ਚਾਰੇ ਨਿਸ਼ਾਨੀਆਂ ਫ਼ਜ਼ੂਲ ਹਨ, ਕਿਉਂਕਿ ਕੇਸਾਂ ਵਿਚ ਖ਼ਾਲਸਾ ਝਲਕਦਾ ਹੈ। ਕੇਸਾਂ ਦੀ ਆਪਣੀ ਦੁਨੀਆਂ ਹੈ, ਆਪਣੀ ਮਹਾਨਤਾ ਹੈ ਅਤੇ ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਇਹ ਮਹਾਨ ਸ਼ਿੰਗਾਰ ਹੈ।

You may also like these