Panj Kakara’n Da Mahattav – 25-3-26

ਪੰਜ ਕਕਾਰਾਂ ਦਾ ਮਹੱਤਵ

ਮੁਖੜੇ ਦਾ ਦਾੜਾ ਪ੍ਰਮਾਤਮਾ ਵੱਲੋਂ ਮਿਲਿਆ ਹੋਇਆ ਇਕ ਮਹਾਨ ਸ਼ਿੰਗਾਰ ਹੈ। ਇਹ ਧਾਰਮਿਕ ਸਰੂਪ ਹੈ। ਤਾਂ ਹੀ ਜਦੋਂ ਰਾਮ ਲੀਲਾ ਹੁੰਦੀ ਹੈ ਤਾਂ ਫਿਰ ਰਾਮ ਦਾ ਜੂੜਾ ਚਾਹੀਦਾ ਹੈ, ਵਿਸ਼ਵਾ-ਮਿੱਤਰ ਦੀ ਦਾੜ੍ਹੀ ਚਾਹੀਦੀ ਹੈ। ਇਹ ਗੱਲ ਵੱਖਰੀ ਹੈ ਕਿ ਬਜ਼ਾਰੋਂ ਨਕਲੀ ਜੂੜੇ ਖ਼ਰੀਦ ਕੇ, ਨਕਲੀ ਦਾੜੀਆਂ ਖ਼ਰੀਦ ਕੇ ਵਿਸ਼ਿਸ਼ਟ ਬਣਾਇਆ ਜਾਂਦਾ ਹੈ, ਵਿਸ਼ਵਾ-ਮਿੱਤਰ ਬਣਾਇਆ ਜਾਂਦਾ ਹੈ, ਸ੍ਰੀ ਰਾਮ ਦਾ ਜੂੜਾ ਬਣਾਇਆ ਜਾਂਦਾ ਹੈ। ਇਹ ਮਾਣ ਕੇਵਲ ਖ਼ਾਲਸੇ ਕੋਲ ਹੀ ਹੈ। ਸਾਡੇ ਸਿਰ ‘ਤੇ ਜੂੜਾ ਰਾਮ ਵਰਗਾ ਹੈ। ਸਾਡੇ ਮੁਖੜੇ ‘ਤੇ ਦਾੜ੍ਹੀ ਵਿਸ਼ਵਾ-ਮਿੱਤਰ ਵਰਗੀ ਹੈ। ਇਹ ਅਵਤਾਰਾਂ ਦਾ ਰੂਪ ਹੈ। ਇਹ ਧਰਮ ਦੀ ਰੂਪ ਰੇਖਾ ਹੈ। ਕੇਸ ਕੁਦਰਤੀ ਵੀ ਹਨ ਅਤੇ ਰੂਹਾਨੀਅਤ ਦੇ ਪ੍ਰਤੀਕ ਵੀ ਹਨ।

ਖ਼ਾਲਸੇ ਦੇ ਕਦਮਾਂ ਉਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕਦਮ ਰੱਖ ਦਿੱਤਾ। ਕਿਹਾ ਮੇਰੀ ਆਤਮਾ ਦੇ ਦਰਸ਼ਨ ਕਰਨੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਅਤੇ ਮੇਰੀ ਕਾਇਆ ਦੇ ਦਰਸ਼ਨ ਕਰਨੇ ਹਨ ਤਾਂ ਫਿਰ ਖ਼ਾਲਸੇ ਦੇ ਦਰਸ਼ਨ ਕਰਨਾ। ਖ਼ਾਲਸੇ ਦਾ ਦੀਦਾਰ ਗੁਰੂ ਦਾ ਦੀਦਾਰ ਹੈ। ਸ਼ਬਦ ਦਾ ਦੀਦਾਰ ਪ੍ਰਮਾਤਮਾ ਦਾ ਦੀਦਾਰ ਹੈ। ਕਹਿੰਦੇ ਹਨ, ਇਕ ਸ਼ਰੀਫ ਮਾਂ ਮਮਤਾ ਨਾਲ ਬੱਚੇ ਨੂੰ ਪਾਲ ਰਹੀ ਹੈ ਅਤੇ ਉਹ ਬੱਚਾ ਵੱਡਾ ਹੋ ਕੇ ਆਪਣੇ ਗੁਣਾਂ ਨੂੰ ਚਾਰੋਂ ਪਾਸੇ ਫੈਲਾਂਦਾ ਹੈ। ਲੋਕੀਂ ਉਸਨੂੰ ਕਹਿੰਦੇ ਹਨ ਕਿ ਧੰਨ ਹੈ ਇਸ ਦੀ ਮਾਂ ਅਤੇ ਲੋਕੀਂ ਕਹਿੰਦੇ ਹਨ ਕਿ ਤੂੰ ਤਾਂ ਮਾਂ-ਬਾਪ ਨੂੰ ਸ਼ਿੰਗਾਰ ਛੱਡਿਆ ਹੈ। ਬੱਚਾ ਭੈੜਾ ਹੋਵੇ ਤਾਂ ਤਾਂ ਮਾਂ-ਬਾਪ ਨੂੰ ਗਾਲ੍ਹਾਂ ਦਿੰਦੇ ਹਨ। ਫਿਰ ਜਣਨੀ ਨੂੰ ਲਾਹਨਤ ਹੈ ਅਜਿਹੀ ਭੈੜੀ ਔਲਾਦ।

 

You may also like these