Vaisakhi 1469 ton 1699 – Part – 4 – 31-3-26

ੴ ਦਾ ਅਰਥ ਹੀ ਖਾਲਸਾ ਜੀਵਨ ਹੈ-
ਸਿੱਖ ਵਾਸਤੇ ਖਾਲਸਾ ਜੀਵਨ ਦਾ ਅਰੰਭ ਤਾਂ ਹੈ ਹੀ ੴ ਤੋਂ। ਆਖਿਰ ੴ ਦੇ ਅਰਥ ਕੀ ਹਨ? ੴ ਦਾ ਭਾਵ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਅਨ-ਪੂਜਾ ਵਿਚ ਯਕੀਨ ਨਹੀਂ ਰਖਨਾ। ਮੜ੍ਹੀਆਂ-ਕੱਬਰਾਂ ਦਾ ਪੁਜਾਰੀ ਨਹੀਂ ਹੋਨਾ, ਵਹਿਮ ਭਰਮ ਨਹੀਂ ਕਰਨੇ। ਅਕਾਲਪੁਰਖ ਤੋਂ ਛੁੱਟ ਬ੍ਰਾਹਮਣ, ਮੋਲਵੀ ਆਦਿ ਕਿਸੇ ਵਿਚੋਲੇ ਨੂੰ ਮਨਜ਼ੂਰ ਨਹੀਂ ਕਰਨਾ ਇਤਿਆਦਿ। (ਪਰ ਅਜਕਲ ਅਸੀਂ ਵਿਚੋਲੇ ਪੈਦਾ ਕਰੀ ਬੈਠੇ ਹਾਂ ਕੀ ਇਹ ਖਾਲਸਾ ਜਾਂ ਸਿੱਖ ਧਰਮ ਅਨੁਸਾਰ ਹੈ? ਜ਼ਰਾ ਵਿਚਾਰੋ)

ਪਹਿਲੇ ਵਿਚਾਰੋ ਫਿ਼ਰ ਪ੍ਰਚਾਰੋ- ਉਪਰੋਕਤ ਸਾਰੇ ਵੇਰਵੇ ਦਾ ਆਧਾਰ ਪਹਿਲੇ ਪਾਤਸ਼ਾਹ ਦਾ ਜੀਵਨ ਕਾਲ ਹੈ। ਗੁਰੂ ਨਾਨਕ ਪਾਤਸ਼ਾਹ ਜਨਮਾਂਦਰੂ ਗੁਰੂ ਸਨ। ਇਸ ਵਾਸਤੇ ਇਸ ਸਾਰੀ ਦੇਣ ਨੂੰ, ਗੁਰੂ ਪਾਤਸ਼ਾਹ ਦੇ ਆਗਮਨ 15 ਅਪ੍ਰੈਲ 1469 (ਵਿਸਾਖ ਸੰਮਤ 1526) ਨਾਲ ਹੀ ਯਾਦ ਕਰਨਾ ਜਰੂਰੀ ਸੀ।

ਸਪਸ਼ਟ ਹੈ ਜਿਨ੍ਹਾਂ ਗਲਾਂ ਨੂੰ ਅਸੀਂ ਵਿਸਾਖੀ 1699 ਦਾ ਆਧਾਰ ਬਣਾਕੇ ਪ੍ਰਚਾਰ ਰਹੇ ਸਾਂ ਸਿੱਖ ਧਰਮ ਵਿਚ ਪ੍ਰਵੇਸ਼ ਵਾਸਤੇ, ਇਹ ਸਭ ਗਲਾਂ ਪਹਿਲੇ ਜਾਮੇਂ ਤੋਂ ਹੀ ਲਾਗੂ ਸਨ। ‘ਸਿੱਖ ਅਤੇ ਖਾਲਸਾ’ ਦੋ ਨਹੀਂ ਹਨ। ਤਾਂ ਫਿਰ ਵਿਸਾਖੀ ਸੰਨ 1699 ਦਾ ਵਿਸ਼ੇਸ਼ ਮਹਤਵ ਕੀ ਹੈ? ਇਸਨੂੰ ਸਮਝਣ ਵਾਸਤੇ ਅਸਾਂ ਮੋਟੇ ਤੌਰ ਤੇ ਹੇਠ ਦਿਤੇ ਨੁੱਕਤਿਆਂ ਨੂੰ ਸਮਝਣਾ ਹੈ।

ਵਿਸਾਖੀ ਸੰਨ 1699 ਇਕ ਮੀਲ਼ ਪੱਥਰ ਅਤੇ ਇਸਦਾ ਮਹੱਤਵ?-
ਕੇਵਲ ਬਾਣੀ ਦੇ ਦਾਇਰੇ ਵਿਚ ਰਹਿਕੇ-ਪੰਥਕ ਜੁਗਤ ਵਰਤਾਉਣ ਵਾਲੀ ਸਰੀਰਿਕ ਜਿ਼ਮੇਵਾਰੀ ਇਕ ਗੁਰੂ ਵਿਅਕਤੀ ਤੋਂ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਰੂਪ ਵਿਚ, ਸੰਨ 1699 ਦੀ ਵਿਸਾਖੀ ਨੂੰ-ਪੰਥ ਦੇ ਸਪੁਰਦ ਕਰ ਦਿਤੀ ਗਈ । ਇਸੇ ਦਾ ਨਾਮ ‘ਪੰਥ ਦਾ ਸਾਜਨਾ’ ਸੀ।

2[ ਸਿੱਖ ਧਰਮ ਵਿਚ ਪ੍ਰਵੇਸ਼ ਦੇ ਨੀਯਮ ਨੂੰ ‘ਚਰਣ ਪਾਹੁਲ’ ਤੋਂ ‘ਖੰਡੇ ਦੀ ਪਾਹੁਲ’ ਵਿਚ ਬਦਲਿਆ ਵਿਸਾਖੀ 1699 ਨੂੰ, ਮਕਸਦ ਉਹੀ ਸੀ। ਇਸੇਨੂੰ ਅਜ ‘ਅੰਮ੍ਰਿਤ ਛੱਕਣਾ’ ਵੀ ਕਹੀ ਜਾ ਰਹੇ ਹਾਂ ਪਰ ਅਸਲ਼ ਲਫ਼ਜ਼ ‘ਖੰਡੇ ਦੀ ਪਾਹੁਲ ਲੈਣਾ ਜਾ ਦੇਣਾ’ ਹੈ।

3[ ਪਹਿਲੇ ਜਾਮੇਂ ਤੋਂ ਹੀ ਬਾਣੀ ਪੜ੍ਹਕੇ ‘ਬਾਣੀ ਦੇ ਚਰਣਾਂ ਨਾਲ ਜੋੜਣ ਦਾ ਨੀਯਮ ਸੀ। ਇਸੇ ਦਾ ਨਾਮ ‘ਚਰਣਪਾਹੁਲ’ ਸੀ । ‘ਖੰਡੇ ਦੀ ਪਾਹੁਲ’ ਵਿਚ ਵੀ ਉਹੀ ਗਲ ਹੈ ਕੇਵਲ ਢੰਗ ਬਦਲਿਆ ਸੀ। ‘ਪੈਰ ਧੁਆਕੇ ਪਿਲਾਉਣਾ’ ਸਿੱਖ ਧਰਮ ਦਾ ਕਦੇ ਵੀ ਨੀਯਮ ਨਹੀਂ ਸੀ।

4[ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ- ਵਿਸਾਖੀ ਸੰਨ 1699 ਨੂੰ ਹੀ ਸਿੱਖਾਂ ਦੇ ਨਾਵਾਂ ਵਿਚ ‘ਸਿੰਘ ਅਤੇ ਕੌਰ’ ਲਫਜ਼ਾਂ ਨਾਲ ਸਮਾਨਤਾ ਅਤੇ ਪ੍ਰੀਵਾਰਿਕ ਸਾਂਝ ਕਾਇਮ ਕੀਤੀ ਗਈ। ਇਸਤਰ੍ਹਾਂ ਨਾਵਾਂ ਨਾਲੋਂ ਜਾਤ-ਗੋਤ ਵਾਲੀ ਲਾਹਨਤ ਵੀ ਮੁਕਾ ਦਿਤੀ ਗਈ। ਇਸੇ ਕਰਕੇ ਸਿੱਖਾਂ ਨੂੰ ‘ਸਿੰਘ’ ਜੀ ਕਰਕੇ ਵੀ ਸੰਬੋਧਨ ਕੀਤਾ ਜਾਣ ਲਗ ਪਿਆ।

5[ ਵੇਦਵੇ ਵਾਲੀ ਘੱਟਣਾ ਉਪਰੰਤ ਗੁਰੂ ਪਾਤਸ਼ਾਹ ਵਲੋਂ ਸਿੱਖਾਂ ਨੂੰ ਪ੍ਰਾਪਤ ਹੋ ਚੁਕੇ ‘ਸ਼ਾਬਾਸ਼ੀ ਚਿੰਨ੍ਹ’ ਕੜੇ ਨੂੰ ਮਿਲਾਕੇ ਪੰਜ ਕਕਾਰ ਵਿਸਾਖੀ ਸੰਨ 1699 ਨੂੰ ਨਿਯਮਿਤ ਕਰ ਦਿਤੇ। ਬਾਕੀ ਚਾਰ ਕਕਾਰ ਤਾਂ ਨੌਵੇਂ ਪਾਤਸ਼ਾਹ ਤੀਕ ਸਿੱਖੀ ਦਾ ਅੰਗ ਬਣ ਚੁਕੇ ਦੇ ਸਨ। ‘ਕੜਾ’ ਇਸ ਗਲ ਦਾ ਸਬੂਤ ਸੀ ਕਿ ਸਿੱਖ ਨੇ ਪੂਰੀ ਤਰ੍ਹਾਂ ਬਾਣੀ ਦਾਇਰੇ ਵਿਚ ਹੀ ਜੀਵਨ ਜੀਉਣਾ ਹੈ।

6[ ਵਿਸਾਖੀ ਸੰਨ 1699 ਨੂੰ ਹੀ ਜਦੋਂ ਨਂੰਗੀ ਤਲਵਾਰ ਵਾਲੇ ਇਮਿਿਤਹਾਨ ਵਿਚੋਂ ਸਿੱਖ ਪੂਰੀ ਤਰ੍ਹਾਂ ਪਾਸ ਹੋ ਗਿਆ ਤਾਂ ਇਸਨੂੰ ‘ਖਾਲਸੇ’ ਵਾਲੀ ਉਪਾਧੀ ਵੀ ਪ੍ਰਦਾਨ ਕਰ ਦਿਤੀ ਗਈ।

You may also like these