ਸਿੱਖ, ਕੇਸਾਧਾਰੀ ਪਹਿਲੇ ਜਾਮੇਂ ਤੋਂ ਹੀ ਸੀ-
ਜਦੋਂ ਮਨੁਖ ਦੇ ਅੰਦਰ ਪ੍ਰਭੁ ਦੀ ਰਜ਼ਾ ਨਾਲ ਪਿਆਰ ਪੈਦਾ ਹੁੰਦਾ ਤਾਂ ਕੇਸਾਂ ਵਾਲੇ ਮਨੁਖੀ ਸਰੂਪ, ਨਾਲ ਉਸਦੀ ਸਾਂਝ ਵੀ ਬਣ ਆਉਂਦੀ ਹੈ। ਉਸਨੂੰ ਆਪਣੇ ਪ੍ਰਭੁ ਬਖਸ਼ੇ ਸਰੂਪ ਅਤੇ ਅਪਣੇ ਆਪ ਵਿਚ ਇਕ ਮਨੁਖ ਹੋਣ ਉਪਰ ਮਾਣ ਅਤੇ ਫੱਖ਼ਰ ਮਹਿਸੂਸ ਹੋਣ ਲਗਦਾ। ਇਸੇ ਦਾ ਨਤੀਜਾ ਸੀ ਕਿ ਮਨੁਖ ਪਹਿਲੇ ਜਾਮੇਂ ਤੋਂ ਹੀ ਸੰਪੂਰਨ ਕੇਸਾਧਾਰੀ ਸਰੂਪ ਵਿਚ ਆ ਚੁਕਾ ਸੀ। ਗੁਰੂ ਇਤਿਹਾਸ ਵਿਚੋਂ ਮਿਸਾਲਾਂ ਅਤੇ ਬਾਣੀ ਵਿਚੋਂ ਅਜੇਹੇ ਬਹੁਤੇਰੇ ਪ੍ਰਮਾਣ ਮਿਲਦੇ ਹਨ ਜਿਵੇਂ ਕਿ-
ਅਕਾਲਪੁਰਖ ਦੀ ਬੇਅੰਤ ਰਚਨਾ ਵਿਚੋਂ ਪਾਤਸ਼ਾਹ ਮਨੁਖ ਨੂੰ ਹੀ ਅਕਾਲਪੁਰਖ ਦੀ ਸਭ ਤੋਂ ਸੁੰਦਰ ਬਨਾਵਟ ਦਸਦੇ ਹਨ ਤਾਂ ਇਸਨੂੰ ਅਕਾਲ ਪੁਰਖ ਦਾ ਅਪਣਾ ਹੀ ਸਰੂਪ ਬਿਆਣਦੇ ਅਤੇ ਫੁਰਮਾਂਦੇ ਹਨ- “ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲµਮੜੇ ਵਾਲਾ” (ਮ:1 ਪੰ:567) ਇਸੇਤਰਾਂ ਪੰਜਵੇਂ ਪਾਤਸ਼ਾਹ ਫੁਰਮਾਂਦੇ ਹਨ “ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ”(ਪੰਨਾ 500) ਹੋਰ ਲਵੋ “ਕੇਸਾਂ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ” (ਪੰਨਾ 749) ਅਤੇ ਹੋਰ ਬੇਅੰਤ ਪ੍ਰਮਾਣ। ਸਪਸ਼ਟ ਹੈ ਕਿ ਅਜੇਹੀਆਂ ਮਿਸਾਲਾਂ ਕੋਈ ਕੇਸਹੀਣ ਨਹੀਂ ਵਰਤ ਸਕਦਾ।
ਇਥੇ ਹੀ ਬਸ ਨਹੀਂ ਸਿੱਖ ਦਾ ਤਾਂ ਧਰਮ ਹੀ “ਸਿਖੀ ਸਿਿਖਆ ਗੁਰ ਵੀਚਾਰਿ” (ਪੰਨਾ 465) ਤੌਂਂ ਸ਼ੁਰੂ ਹੰੁਦਾ ਹੈ। ਜਿਸ ਸਿੱਖ ਦਾ ਜੀਵਨ ਹੀ ਗੁਰਬਾਣੀ-ਸਿਿਖਆ ਤੋਂ ਅਰੰਭ ਹੁੰਦਾ ਹੈ ਤਾਂ ਫਿਰ ਉਹ ਆਪ ਕੇਸਹੀਣ ਕਿਵੇਂ ਹੋ ਸਕਦਾ ਹੈ? ਗੁਰਬਾਣੀ ਵਿਚ ਪਾਤਸ਼ਾਹ ਰਾਹੀਂ ਪ੍ਰਵਾਨ ਕੀਤੇ ਗਏ 15 ਭਗਤਾਂ ਦੀ ਬਾਣੀ ਦੀ ਸਟੱਡੀ ਕਰ ਲਵੋ। ਜਦੋਂ ਇਹ ਭਗਤ ਵੀ ਸਚਮੁਚ ਪ੍ਰਭੁ ਜੀਵਨ ਨੂੰ ਪ੍ਰਾਪਤ ਹੋ ਚੁਕੇ ਸਨ ਤਾਂ ਸਾਰੇ ਕੇਸਾਧਾਰੀ ਸਨ। ਇਥੇ ਕੇਵਲ ਇਕ ਪ੍ਰਮਾਣ ਭਗਤ ਬਾਣੀ ਵਿਚੋਂ ਦੇ ਰਹੇ ਹਾਂ ਫੁਰਮਾਨ ਹੈ “ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ” (ਸਲੋਕ 101ਪੰਨਾ 1369) ਉੰਝ ਇਹ ਸਾਰਾ ਵਿਸ਼ਾ ‘ਆਦਿ ਕਾਲ ਦਾ ਧਰਮ ਸਿੱਖ ਧਰਮ’ ਗੁਰਮੱਤ ਪਾਠ ਨੰ: 39 ਵਿਚ ਦਿਤਾ ਜਾ ਚੁਕਾ ਹੈ। ਮੰਗਵਾ ਕੇ ਪੜੋ ਅਤੇ ਪ੍ਰਚਾਰ ਹਿਤ ਸੰਗਤਾਂ ਵਿਚ ਵੰਡੋ ਜੀ।