Vaisakhi 1469 ton 1699 – Part – 13- 12-4-26

ਪੰਥ ਤਾਂ ਸਾਜਿਆ-ਪਰ ਕਦੋਂ?

ਅਸਾਂ ਕਿੱਧਰੇ ਭਾਈ ਗੁਰਦਾਸ ਜੀ ਨੂੰ ਹੀ ਪੜ੍ਹ ਲਿਆ ਹੰੁਦਾ ਤਾਂ ਵੀ ਇਹ ਧੋਖਾ ਨ ਖਾਦੇ। “ਸ਼ਬਦ ਜਿਤੀ ਸਿਧ ਮੰਡਲੀ, ਕੀਤੋਸੁ ਅਪਣਾ ਪੰਥ ਨਿਰਾਲਾ” (1/31 ਭਾ:ਗੁ:) ਅਤੇ “ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ” ਨਿਰਮੱਲ ਪੰਥ ਤਾਂ ਦਸਮੇਸ਼ ਪਿਤਾ ਅਪਣੇ ਪਹਿਲੇ ਸਰੂਪ ਵਿਚ ਹੀ ਚਲਾ ਚੁਕੇ ਸਨ। ਆਪਜੀ ਨੇ ਇਸੇ ਪੰਥ ਨੂੰ ਅਤੀ ਸੁੰਦਰ ਨਾਮ ਬਖਸਿ਼ਆ ਸੀ ‘ਸਿੱਖ’ ਭਾਵ ਜਿਸਨੇ ਗੁਰਬਾਣੀ ਦੀ ਸਿਿਖਆ ਅਨੁਸਾਰ ਚਲਨ ਵਾਸਤੇ ਗੁਰੂ ਨੂੰ ਅਪਣਾ ਜੀਵਨ ਅਰਪਣ ਕਰ ਦਿਤਾ ਸੀ। ਜੋ ਪੂਰੇ ਮਨੁਖੀ ਸਰੂਪ ਵਿਚ ਆ ਚੁਕਾ ਸੀ ਇਸਦੀ ਬੁਨਿਆਦ ਸੀ, ਵਿਸਾਖ ਸੰਮਤ 1526 ਅਥਵਾ 15 ਅਪ੍ਰੈਲ 1469 ਭਾਵ ਗੁਰੂ ਨਾਨਕ ਆਗਮਨ। ਇਸਦਾ ਸਰੂਪ ਵੀ ਪਹਿਲੇ ਜਾਮੇਂ ਤੋਂ ਹੀ ਮੁਕੱਮਲ ਘੜ੍ਹ ਦਿਤਾ ਗਿਆ ਸੀ।

ਅਸੀਂ ਤਾਂ ਇਤਿਹਾਸ ਨੂੰ ਅਜ ਇਸਤਰ੍ਹਾਂ ਪੇਸ਼ ਕਰ ਰਹੇ ਹਾ ਜਿਵੇਂ ਸੰਨ 1469 ਤੋਂ 1699 ਭਾਵ ਪੂਰੇ 230 ਸਾਲ ਹੋਇਆ ਹੀ ਕੁਝ ਨਹੀਂ। ਜਦਕਿ ਇਨ੍ਹਾਂ 230ਸਾਲਾਂ ਵਿਚ ਸੰਨ 1675 ਤੋਂ 1699 ਦਸਮੇਸ਼ ਜੀ ਦੀ ਗੁਰਗੱਦੀ ਕਾਲ ਦੇ ਵੀ 24 ਸਾਲ ਮੌਜੂਦ ਹਨ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਕੁਝ ਹੋਇਆ ਸਭ ਵਿਸਾਖੀ 1699 ਨੂੰ, ਪਹਿਲਾਂ ਹੋਇਆ ਹੀ ਕੁਝ ਨਹੀਂ। ਇਸਦੇ ਵਾਸਤੇ ਅਸੀਂ ਆਧਾਰ ਬਣਾ ਰਹੇ ਹਾਂ ਉਨ੍ਹਾਂ ਕੱਚੀਆਂ ਅਤੇ ਅਖੌਤੀ ‘ਦਸਮ ਗ੍ਰੰਥ’ ਦੀਆਂ ਲਿਿਖਤਾ ਨੂੰ ਜਿਹੜੀਆਂ ਲਿਿਖਤਾਂ ਦਸਮ ਪਾਤਸ਼ਾਹ ਨੂੰ, ਗੁਰੂ ਨਾਨਕ ਜੋਤ ਦੇ ਪਿੱਛਲੇ ਨੋ ਸਰੂਪਾਂ ਤੋਂ ਹੀ ਅੱੱਡ ਤੇ ਵੱਖਰਾ ਕਰਕੇ ਪੇਸ਼ ਕਰਦੀਆਂ ਹਨ। ਜਿਨ੍ਹਾਂ ਲਿਿਖਤਾਂ ਅਨੁਸਾਰ ਦਸਮੇਸ਼ ਜੀ ਨੂੰ ‘ਪੰਥ ਪ੍ਰਚੁਰ’ ਕਰਨ ਵਾਸਤੇ ਹੁਕਮ ਕਰਨ ਵਾਲਾ ਹਗਵੀ ਕੋਈ ਸਰੀਰਧਾਰੀ ‘ਅਕਾਲ ਪੁਰਖ’ ਸੀ। ਬਲਕਿ ਹੁਕਮ ਵੀ ਕੀਤਾ ਤਾਂ ਪਿੱਛਲੇ ਜਨਮ ਵਿਚ। ਕੈਸੀ ਅਜੀਬ ਕੜਿਕੀ ਵਿਚ ਫਸੀ ਪਈ ਹੈ ਸਾਡੀ ਸਿੱਖ ਕੌਮ। ਫਿ਼ਰ ਇਹੋ ਜਹੇ ਪ੍ਰਚਾਰ ਵਿਚੋਂ ਅਸੀਂ ਢੰੂਢ ਰਹੇ ਹਾਂ ‘ਪਤਿਤਪੁਣੇ ਨੂੰ ਠੱਲ’। ਇਸ ਵਿਚੋਂ ਅਸੀਂ ਢੂੰਢ ਰਹੇ ਹਾਂ ‘ਪਾਹੁਲ ਪ੍ਰਾਪਤੀ’ ਦੀ ਚਾਹ ਜੋ ਕਦੇ ਸੰਭਵ ਨਹੀਂ।

You may also like these