Vaisakhi 1469 ton 1699 – Part – 12- 11-4-26

ਖਾਲਸਾ ਅਤੇ ਸਿੱਖ ਵਿਚ ਕੋਈ ਫਰਕ ਨਹੀਂ?

‘ਸਿੱਖ’ ਸਾਡਾ ਧਰਮ ਹੈ ਅਤੇ ‘ਖਾਲਸਾ’ ਸਾਨੂੰ ਉਪਾਧੀ। ਇਹ ਨਹੀਂ ਕਿ ਬਿਨਾਂ ਪਾਹੁਲ ਦੇ ਕੋਈ ਸਿੱਖ ਹੁੰਦਾ ਹੈ ਅਤੇ ਪਾਹੁਲ ਲੈਕੇ ਖਾਲਸਾ। ਅਜ ਤਾਂ ਸਾਨੂੰ ਖਾਲਸੇ ਕਾ ਮਤਲਬ ਹੀ ਸਮਝ ਵਿਚ ਨਹੀਂ ਆਇਆ। ਅਸੀਂ ਪੰਥ ਦੇ ਕਰੋੜਾਂ-ਅਰਬਾਂ ਲਗਾਕੇ ਵੀ ਇਹੀ ਪ੍ਰਚਾਰਦੇ ਜਾ ਰਹੇ ਹਾਂ ‘ਦਸਮੇਸ਼ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਜਾਇਆ’। ਸਾਨੂੰ ਇਹ ਵੀ ਪਤਾ ਨਹੀਂ ਕਿ ਖਾਲਸੇ ਦਾ ਸੰਕਲਪ, ਕਲਗੀਧਰ ਜੀ ਨੇ ਅਪਣੇ ਨਾਨਕ ਸਰੂਪ ਸਮੇਂ ਹੀ ਕਬੀਰ ਸਾਹਿਬ ਦੀ ਬਾਣੀ ਰਾਹੀਂ ਸੰਸਾਰ ਸਾਹਮਣੇ ਸਪਸ਼ਟ ਕਰ ਦਿਤਾ ਸੀ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ” (ਪੰਨਾ 655)। ਸਿੱਖ ਧਰਮ ਦਾ ਅਰੰਭ ਹੀ ੴ ਤੋਂ ਹੁੰਦਾ ਹੈ ਅਤੇ ਇਸਦੇ ਅਰਥ ਹੀ ਖਾਲਸਾ ਹਨ। ਭਾਵ ਉਹ ਮਨੁਖ ਜੋ ਮੜ੍ਹੀਆਂ, ਕੱਬਰਾਂ, ਹਵਾ, ਅੱਗ, ਮੂਰਤੀਆ, ਪੱਥਰਾ ਦਾ ਪੂਜਾਰੀ ਨਹੀਂ ਰਿਹਾ। ਜਿਸਨੂੰ ਬ੍ਰਾਹਮਣ-ਮੌਲਵੀ ਆਦਿ ਕਿਸੇ ਵਿਚੋਲੇ ਦੀ ਲੋੜ ਨਹੀਂ। ਜਿਸਦੀ “ਭਾਖਿਆ ਭਾਉ ਅਪਾਰੁ” ਬਣ ਚੁਕੀ ਹੈ। ਜਿਸਨੂੰ ਜ਼ਰੇ-ਜ਼ਰੇ ਵਿਚ ਕਰਤੇ ਦੇ ਦਰਸ਼ਨ ਹੰੁਦੇ ਹਨ। ਚੇਤੇ ਰਹੇ ਗੁਰਬਾਣੀ ਦੀ ਸਟੱਡੀ ਕਰਕੇ ਬਾਣੀ ਨੂੰ ਅਪਣੇ ਜੀਵਨ ਵਿਚ ਢਾਲਨ ਵਾਲਾ ਮਨੁਖ ਹੀ ‘ਖਾਲਸਾ’ ਹੋ ਨਿਬੜਦਾ ਹੈ। ‘ਖਾਲਸਾ’ ਲਫਜ਼ ਫਾਰਸੀ ਦਾ ਹੈ ਅਤੇ ਅਰਥ ਹੈ, ਜਿਸਦਾ ਸਿੱਧਾ ਸੰਬੰਧ ਅਪਣੇ ਮਾਲਿਕ ਨਾਲ ਹੈ। ਜਿਸਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ। ਖਾਲਸਾ, ਮਨੁਖੀ ਜੀਵਨ ਦਾ ਉਚੱਤਮ ਗੁਣ ਹੈ, ਸਰਬ ਉਤੱਮ ਕੁਆਲਿਟੀ ਹੈ, ਜਿਹੜੀ ਕਿ ਮਨੁਖ ਅੰਦਰ ਪਹਿਲੇ ਸਰੂਪ ਤੋਂ ਹੀ ਪ੍ਰਪਕ ਕੀਤੀ ਗਈ ਸੀ। ‘ਸਿੱਖ’ ਦਾ ਮਤਲਬ ਹੀ ਖਾਲਸਾ ਜੀਵਨ ਵਲ ਵੱਧਣਾ ਹੈ। ਵਿਸਾਖੀ 1699 ਨੂੰ ਤਾਂ ਉਸਨੂੰ ਇਹ ਖਿਤਾਬ ਵੀ ਮਿਲ ਗਿਆ ਸੀ।

You may also like these