Vaisakhi 1469 ton 1699 – Part – 14- 13-4-26

ਪੰਜ ਸਿਰ ਅਤੇ ਪੰਜ ਪਿਆਰੇ

ਦੁਨੀਆਂ ਦੀ ਪੱਧਰ ਤੇ ਅਜ ਤੀਕ ਅਜੇਹਾ ਕੋਈ ਗੁਰੂ, ਨੇਤਾ ਜਾਂ ਰਹਿਬਰ ਪੈਦਾ ਨਹੀਂ ਹੋਇਆ ਜਿਸਨੂੰ ਅਪਣੀ ਉੰਮਤ ਉਪਰ ਇੱਤਨਾ ਯਕੀਨ ਹੋਵੇ ਕਿ ਜੇਕਰ ਉਹ ਨੰਗੀ ਤਲਵਾਰ ਦੀ ਧਾਰ ਵੀ ਸਿਰ ਮੰਗੇਗਾ ਤਾਂ ਵੀ ਸਿਰ ਮਿਲਣੇਗੇ। ਪਰ ਇਹ ਯਕੀਨ ਸੀ, ਗੁਰੂ ਨਾਨਕ ਦੇ ਦਸਵੇਂ ਸਰੂਪ ਦਸਮੇਸ਼ ਜੀ ਨੂੰ। ਇਸਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿਚੋਂ ਨਹੀਂ ਮਿਲਦੀ। ਫਿਰ ਇਹ ਮੋਤ ਤਾਂ ਮੈਦਾਨੇ-ਜੰਗ ਦੀ ਵੀ ਸ਼ਹੀਦੀ ਨਹੀਂ ਸੀ। ਸਿਰਾਂ ਦੀ ਮੰਗ ਤਾਂ ਤਲਵਾਰ ਦੀ ਨੰਗੀ ਧਾਰ ਥੱਲੇ ਸੀ। ਦੂਜੀ ਵਾਰੀ ਤਾਂ ਤਲਵਾਰ ਵੀ ਖੂਨ ਨਾਲ ਲੱਥਪੱਥ ਸੀ। ਫਿਰ ਵੀ ਸਿਰ ਆਉਣੇ ਨਹੀਂ ਰੁਕੇ। ਕਿਹੋ ਜੇਹੀ ਤਿਆਰੀ ਕਰਵਾਈ ਸੀ ਕਾਮਲ ਗੁਰੂ ਨੇ ਅਪਣੇ ਸਿੱਖਾਂ ਦੀ? ਪੰਜਾਂ ਤੋਂ ਬਾਦ, ਗੁਰੂ ਨੇ ਸਿਰ ਨਹੀਂ ਮੰਗੇ, ਪਰ ਸਿਰ ਆਉੱਣੇ ਤਾਂ ਬੰਦ ਨਹੀਂ ਸਨ ਹੋਏ। ਕੈਸੇ ਸਨ ਉਹ ਹੁਕਮੀ ਬੰਦੇ?

ਇਸ ਕਰਾਮਾਤ ਦੀ ਬੁਨਿਆਦ ਸੀ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਾ ਭਾਵ ਵਿਸਾਖੀ 1469-ਇਥੋਂ ਤਾਂ ਗੁੜ੍ਹਤੀ ਮਿਲੀ ਸੀ “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ” (ਪੰਨਾ 1412) ਅਤੇ “ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ” (ਪੰਨਾ 471) ਜਾਂ ਫਿਰ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” (ਪੰਨਾ 918) ਸਿਰਾਂ ਦੇ ਸਮਰਪਣ ਵਾਲੀ ਇਹ ਘਟਣਾ, ਹੁਣ ਤੀਕ ਦੀ ਕਰਵਾਈ ਗਈ ਤਿਆਰੀ ਦਾ ਹੀ ਸਿੱਟਾ ਸੀ। ਇਸੇ ਕਰਵਾਈ ਜਾ ਚੁਕੀ ਤਿਆਰੀ ਦਾ ਨਤੀਜਾ ਸੀ ਨਾਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਪਹਿਲਾਂ ਭਾਈ ਮਤੀਦਾਸ, ਸਤੀਦਾਸ ਅਤੇ ਦਇਆਲਾ ਜੀ ਦੀਆਂ ਤਸੀਹੇ ਭਰਪੂਰ ਸ਼ਹਾਦਤਾਂ ਜਿਹੜੀਆਂ ਕਿ ਬਿਨਾਂ ਕਿਸੇ ਸਰਕਾਰੀ ਹੁਕਮ ਦੇ, ਗੁਰੁ ਤੋਂ ਆਪਾ ਵਾਰਨ ਦਾ ਸਬੂਤ ਸਨ।

ਪਰ ਕਮਾਲ ਹੈ ਅਸਾਡੀ- ਅਸੀਂ ਤਾਂ ਇਸ ਮਹਾਨ ਇਤਿਹਾਸਿਕ ਘੱਟਣਾ ਉਪਰ ਵੀ ਬੱਕਰਿਆਂ ਅਤੇ ਸਿਰਾਂ ਦੇ ਝਮੇਲੇ ਪਾਕੇ ਬੈਠ ਗਏ। ਇਹ ਵੀ ਭੁਲ ਗਏ ਇਮਿਿਤਹਾਨ ਤਾਂ ਇਮਿਿਤਹਾਨ ਹੀ ਹੰੁਦਾ ਹੈ। ਇਸ ਦਾ ਕੀ ਸੁਆਲ ਸੀ ਕਿ ਥੱੜਾ ਕਿਹੜਾ ਠੀਕ ਸੀ ਅਤੇ ਕਿਹੜਾ ਗ਼ਲਤ। ਗਲ ਤਾਂ ਕੇਵਲ ਹੁਕਮ ਮੰਨਣ ਦੀ ਸੀ। ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਧਾਨਕ ਰੂਪ ਤੋਂ ਵੀ ਨਹੀਂ ਘਬਰਾਏ ਅਤੇ ਹੁਕਮ ਦੀ ਖੇਡ ਵਿਚ ਬਾਜ਼ੀ ਜਿੱਤ ਗਏ। ਤਾਂ ਤੇ ਕੀ ਗੁਰੂ ਜੀ ਨੇ ਥੱੜਿਆਂ ਅਤੇ ਧਾਨਕ ਰੂਪ ਦੇ ਵਿਸ਼ੇ ਵਿਚ ਵੀ ਝੂਠ ਹੀ ਬੋਲਿਆ ਸੀ। ਅਸਲ ਵਿਚ ਨਾ ਹੀ ਤਾਂ ਪਾਤਸ਼ਾਹ ਕਦੇ ‘ਧਾਨਕ’ ਸਨ ਅਤੇ ਨਾ ਹੀ ਥੱੜਿਆਂ ਦੇ ਮੁਆਮਲੇ ਵਿਚ ਕੋਈ ਆਰਕੀਟੇਕਚੁਅਲ ਖੋਜ ਬੀਨ ਹੀ ਕੀਤੀ ਗਈ। ਇਹ ਤਾਂ ਕੇਵਲ ਹੁਕਮ ਦੀ ਖੇਡ ਤੋਂ ਕੁਰਬਾਨ ਹੋਣ ਵਾਲਿਆ ਦਾ ਇਮਿਿਤਹਾਨ ਸੀ। ਅਜ ਤਾਂ ਝੂਠ ਅਤੇ ਇਮਿਤਹਾਨ ਵਾਲਾ ਫ਼ਰਕ ਵੀ ਸਾਡੀ ਸਮਝ ਵਿਚ ਨਹੀਂ ਆ ਰਿਹਾ।

You may also like these