Vaisakhi 1469 ton 1699 – Part – 20- 19-4-26

ਚੂੰਕਿ ਵਿਸਾਖੀ 1699 ਤੱਕ ਪੰਥ ‘ਸੰਪੂਰਣ ਕੇਸਾਧਾਰੀ’ ‘ਕੰਘਾ- ‘ਕਛਿਹਾਰਧਾਰੀ’ ‘ਨਿੱਤਨੇਮੀ’ ਤਾਂ ਪਹਿਲੇ ਜਾਮੇ ਤੋਂ ਚਲਦਾ ਹੀ ਆ ਰਿਹਾ ਸੀ। ਇਹੀ ਕਾਰਨ ਸੀ, ਕੇਵਲ ਢੰਗ ਬਦਲਣ `ਤੇ ਹੀ ਪਹਿਲੀਆਂ ਪੰਕਤਾ `ਚ 80, 000 ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਲਈ। ਨਹੀ ਤਾਂ, ਸੁੱਤੇ ਸਿੱਧ ਨਸ਼ਿਆਂ-ਵਿਭਚਾਰ ਦਾ ਤਿਆਗ ਤੇ ਅਚਾਨਕ ਕੇਸਾਧਾਰੀ, ਕਕਾਰਧਾਰੀ ਹੋ ਜਾਣਾ ਸੰਭਵ ਹੀ ਨਹੀਂ ਸੀ। ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਤੇ ਪਹਿਲਾ ਇੱਕਠ ਸੀ। ਇਸੇ ਤੋਂ ਧਰਤੀ ਨੂੰ ‘ਕੇਸਗੜ੍ਹ’ ਦਾ ਨਾਮ ਮਿਲਿਆ। ਇਸੇ ਤਰ੍ਹਾਂ ਸਿਰਾਂ ਦੀ ਮੰਗ ਸਮੇਂ ਵੀ ਨਿੱਤਨੇਮੀ ਜਾਂ ਕੇਸਾਧਾਰੀ ਹੋਣਾ ਸ਼ਰਤ ਨਹੀਂ ਸੀ; ਫਿਰ ਵੀ ਪਹਿਲੇ ਨਿੱਤਰਣ ਵਾਲੇ ਪੰਜੇ ਕੇਸਾਧਾਰੀ ਤੇ ਨਿੱਤਨੇਮੀ ਵੀ ਸਨ। ਕੌਮ ਦਾ ਪਹਿਲਾਂ ਤੋਂ ਸ਼ਸਤ੍ਰਧਾਰੀ ਹੋਣ ਦਾ ਇੱਕ ਹੋਰ ਵੱਡਾ ਸਬੂਤ ਹੈ ਛੇਵੇਂ ਜਾਮੇਂ ਸਮੇਂ ਹਕੂਮਤ ਨਾਲ ਚਾਰ ਜੰਗਾ ਤੇ ਵਿਸਾਖੀ 1699 ਤੱਕ ਦੱਸਵੇਂ ਪਾਤਸ਼ਾਹ ਦੀ ਕਮਾਨ ਹੇਠ ਲਗਭਗ 12-13 ਜੰਗਾਂ ਤੇ ਸਾਰੀਆਂ `ਚ ਜਿੱਤ। ਇਸੇ ਤਰ੍ਹਾਂ ਸਿਰ ਮੰਗਣ ਸਮੇਂ ਭੱਗਦੜ ਦੀਆਂ ਗੱਲਾਂ ਵੀ ਸਿੱਖੀ ਜੀਵਨ ਬਾਰੇ ਅਗਿਆਨਤਾ, ਕਪੋਲ ਕਲਪਣਾ ਤੇ ਨਿਰਮੂਲ ਹਨ।

6 ਅਕਤੂਬਰ ਸੰਨ 1708ਉਹ ਮੁਬਾਰਕ ਦਿਨ ਜਦੋਂ ਗੁਰਦੇਵ ਨੇ ਪੰਜਾਂ ਨੂੰ ਤਾਬਿਆ ਖੜਾ ਕਰਕੇ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਸੌਪੀ ਤੇ ਸੰਪੂਰਣਤਾ ਦਾ ਐਲਾਨ ਕੀਤਾ। ਗੁਰਬਾਣੀ ਦੇ ਗੁਰੂ ਹੋਣ ਵਾਲੀ ਗੱਲ ਤਾਂ ਪਹਿਲੇ ਜਾਮੇ ਤੋਂ ਹੀ ਦਿੱਤੀ ਜੲ ਰਹੀ ਸੀ। ਪੰਜਾਂ ਨੂੰ ਤਾਬਿਆ ਖੜਾ ਕਰਣਾ, ਚੇਤਾਵਣੀ ਸੀ ਕਿ ਪੰਥ ਨੇ ਪੱਕੇ ਤੌਰ ਤੇ, ਗੁਰਬਾਣੀ ਦੀ ਤਾਬਿਆ ਰਹਿ ਕੇ, ਪੰਜਾਂ ਦੇ ਰੂਪ `ਚ ਪੰਥ ਦੀ ਅਗਵਾਈ ਕਰਣੀ ਹੈ ਨਾ ਕਿ ਆਪਹੁਦਰੇਪਣ `ਚ। ਉਸ ਸਮੇਂ ਦਸਮੇਸ਼ ਜੀ ਦਾ ਉਨ੍ਹਾਂ ਪੰਜਾਂ ਲਈ ਇਤਿਹਾਸਕ ਆਦੇਸ਼ ਸੀ “ਪੂਜਾ ਅਕਾਲਪੁਰਖ ਕੀ” “ਪਰਚਾ ਸ਼ਬਦ ਕਾ” “ਦੀਦਾਰ ਖਾਲਸੇ ਕਾ”। ਪੰਥ ਨੂੰ ਮੌਜੂਦਾ ਅਧੋਗਤੀ `ਚੋਂ ਕਢਣ ਲਈ ਸਾਨੂੰ ਕਲਗੀਧਰ ਜੀ ਦੇ ਇਨ੍ਹਾਂ ਆਦੇਸ਼ਾਂ ਵੱਲ ਵੀ ਧਿਆਣ ਦੇਣ ਦੀ ਲੋੜ ਹੈ।

You may also like these