Vaisakhi 1469 ton 1699 – Part – 34- 5-5-26

ਇਸ ਦੇ ਨਾਲ ਹੀ ਕੇਸਾਂ ਦੀ ਸੰਭਾਲ-ਸਫ਼ਾਈ ਲਈ ਨਿੱਤ ਕੰਘੇ (ਲਕੜੀ ਦਾ) ਵਾਲਾ ਨਿਯਮ ਬਖਸ਼ਿਆ। ਆਪ ਨੇ ਸਨਾਤਨੀ ਪ੍ਰਵਾਰ `ਚ ਜਨਮ ਲੈਣ ਦੇ ਬਾਵਜੂਦ, ਮਨੁੱਖ ਨੂੰ ਬ੍ਰਾਹਮਣੀ ਕਰਮਕਾਂਡਾ ਚੋਂ ਕੱਢਣ ਲਈ ਪਹਿਲਾਂ ਆਪ ਜੰਜੂ ਤੋਂ ਇਨਕਾਰ ਕੀਤਾ। ਚੂੰਕਿ ਬ੍ਰਾਹਮਣ ਦੇ ਸਾਰੇ ਸੰਸਕਾਰਾਂ ਸਮੇਂ, ਬਿਨਾ ਸਿਲਾਈ ਧੋਤੀ ਲਪੇਟਣਾ ਜ਼ਰੂਰੀ ਹੈ। ਉਸਦੇ ਉਲਟ, ਸਿੱਖਾਂ ਲਈ ਸਿਲਾਈਆਂ ਨਾਲ ਭਰਪੂਰ ਰੇਬਦਾਰ ਕਛਿਹਰੇ ਦਾ ਨਿਯਮ ਬਖਸ਼ਿਆ। ਇਸ ਤਰ੍ਹਾਂ ਕਛਿਹਰਾ ਮਾਨੋ ਸਿੱਖ ਲਈ ਪਾਬੰਦੀ ਸੀ ਕਿ ਉਹ ਬ੍ਰਾਹਮਣੀ ਕਰਮਕਾਂਡਾ ਦੇ ਜਾਲ `ਚ ਨਾ ਫਸੇ। ਸਿੱਟਾ ਇਹ ਕਿ ਗੁਰਬਾਣੀ ਗੁਰੂ, ਵਾਲਾ ਸਿਧਾਂਤ, ਸੰਪੂਰਣ ਕੇਸਾਧਾਰੀ ਸਰੂਪ, ਕੰਘੇ ਤੇ ਕਛਿਹਰੇ ਵਾਲੇ ਨਿਯਮ, ਨਿੱਤਨੇਮ ਵਾਲਾ ਨਿਯਮ {ਸਵੇਰੇ ਜਪੁ, ਸ਼ਾਮਾਂ ਨੂੰ ਸੋਦਰ (ਇਕ ਸ਼ਬਦ), ਸੌਣ ਸਮੇਂ ਸੋਹਿਲਾ (ਇਕ ਸ਼ਬਦ)} ਪਹਿਲੇ ਜਾਮੇ ਤੋਂ ਹੀ ਸਿੱਖੀ ਜੀਵਨ ਦਾ ਅੰਗ ਬਣਾ ਦਿੱਤੇ ਗਏ। ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੇ ਨਿਯਮ ਜਿਸ ਨੂੰ, ਵਿਸਾਖੀ 1699 ਵਾਲੇ ਦਿਨ ਦਸਮੇਸ਼ ਜੀ ਨੇ ‘ਖੰਡੇ ਦੀ ਪਾਹੁਲ’ (ਅੰਮ੍ਰਿਤ ਛਕਣ) `ਚ ਬਦਲਿਆ, `ਚਰਣ ਪਾਹੁਲ’ ਦੇ ਰੂਪ ਚ, ਪਹਿਲੇ ਜਾਮੇ ਤੋਂ ਹੀ ਚਾਲੂ ਕੀਤਾ ਸੀ। ਭਾਈ ਮਰਦਾਨਾ, ਭਾਈ ਮੰਝ, ਭਾਈ ਬਿਧੀ ਚੰਦ ਆਦਿ ਇਸਦੇ ਪ੍ਰਮਾਣ ਹਨ। ਭਾਈ ਮੰਝ ਨੂੰ ਤਾਂ ਗੁਰੂ ਦੀ ਸਿੱਖੀ ਲੈਣ ਲਈ ਲਗਾਤਾਰ ਬਾਰਾਂ ਸਾਲ ਘਾਲਣਾ ਘਾਲਣੀ ਪਈ, ਕਿਉਂਕਿ ਸਿੱਖੀ ਮੰਗਣੀ ਪੈਂਦੀ ਸੀ, ਅੱਜ ਵਾਂਙ ਘਰ ਬੈਠੇ ਕੋਈ ਸਿੱਖ ਨਹੀਂ ਸੀ ਹੁੰਦਾ।

You may also like these