Guru Arjun Sahib Ji di shadat te Chabeel Parampara – Part – 1- 19-5-26

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ

ਪ੍ਰਮਾਣ-ਪੁਰਖ, ਪ੍ਰਤੱਖ-ਹਰਿ ਅਤੇ ਸ਼ਹੀਦਾਂ ਦੇ ਸਿਰਤਾਜ ਬਣੇ ਸ੍ਰੀ ਗਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰਬਾਣੀ ਦੇ ਸੱਚ ਦੀ ਇੱਕ ਜੀਊਂਦੀ-ਜਾਗਦੀ ਤੇ ਪ੍ਰਤੱਖ ਸ਼ਹਾਦਤ (ਗਵਾਹੀ) ਹੈ । ਇਹ ਪ੍ਰਤੱਖ ਪ੍ਰਮਾਣ ਹੈ ਇਸ ਸੱਚ ਦਾ ਹੈ ਕਿ ਗੁਰਬਾਣੀ ਦੇ ਸ਼ਬਦ ਤੇ ਸਿਧਾਂਤ ਕੇਵਲ ਪ੍ਰੜ੍ਹਣ, ਸੁਣਨ, ਕਥਨ ਤੇ ਗਾਉਣ ਲਈ ਹੀ ਨਹੀਂ, ਸਗੋਂ ਇਨ੍ਹਾਂ ਨੂੰ ਰੋਜ਼ਾਨਾ ਦੇ ਜੀਵਨ ਵਿੱਚ ਜੀਵਿਆ ਵੀ ਜਾ ਸਕਦਾ ਹੈ । ਕਿਉਂਕਿ, ਜੇ ਗੁਰਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰੰਦੇ ਦੀਆਂ ਤਰਬਾਂ ਛੇੜ ਕੇ ਗਾਇਆ ਕਿ “ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ ॥” {ਪੰ. 1000} ਤਾਂ ਉਹ 30 ਮਈ ਸੰਨ 1606 ਨੂੰ ਲਹੌਰ ਵਿੱਚ ਮੁਗਲੀਆ ਹਕੂਮਤ ਦੀ ਅੱਗ ਵਾਂਗ ਭੱਖਦੀ ਤੱਤੀ ਤਵੀ ’ਤੇ ਚੌਂਕੜਾ ਮਾਰ ਕੇ ਲੂਸਦਿਆਂ ‘ਚਲਤੇ ਰਾਖਿਓ ਚੀਤਿ ॥” ਵਾਲੇ ਉਪਰੋਕਤ ਸੱਚ ਦੇ ਗਵਾਹ ਵੀ ਬਣੇ ।

You may also like these