Shaheedi Guru Arjun Patshah Ji – Part – 3- 1-6-26

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ”

ਤਾਂ ਵੀ ਕਿਸੇ ਗੁਰੂ ਵਿਅਕਤੀ ਦੇ ਸਮੇ ਹੋਏ ਕਾਰਜਾਂ ਨੂੰ ਸੰਸਾਰ ਤਲ `ਤੇ ਵੱਧ ਮਹਤੱਵ ਵਾਲੇ ਕਾਰਜ ਪਹਿਚਾਨਣਾ ਤੇ ਪ੍ਰਗਟਾਉਣਾ, ਇਹ ਫ਼ਿਰ ਵੀ ਹੋਰ ਗੱਲ ਹੈ। ਮਿਸਾਲ ਵਜੋਂ “ਲਾਸਾਨੀ ਮਸੀਹਾ – ਮਰਦ ਸੂਰਮਾ – ਨਾਵੇਂ ਪਾਤਸ਼ਾਹ “ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ” ਗੁਰਮੱਤ ਪਾਠ ੫੧ ਜਾਂ ਇਥੇ “ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ” ਗੁਰਮੱਤ ਪਾਠ ੪੧੪, ਅਸਲ `ਚ ਇਹ ਸਭ, ਸਮੇਂ ਸਮੇਂ ਨਾਲ ਗੁਰੂ ਹਸਤੀਆਂ ਰਾਹੀਂ ਹੋਏ ਕੁੱਝ ਵਿਸ਼ੇਸ਼ ਕਾਰਜਾਂ ਨੂੰ ਸਮਾਜ ਤੇ ਸੰਸਾਰ `ਚ ਉਘਾੜਣ ਤੇ ਸਾਹਮਣੇ ਲਿਆਉਣ ਦਾ ਹੀ ਇੱਕ ਨਿਮਾਣਾ ਜਿਹਾ ਯਤਣ ਹੈ। ਜਦਕਿ ਮੂਲ ਰੂਪ `ਚ ਇਲਾਹੀ ਸਿਧਾਂਤ ਤਾਂ “ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰ: ੯੬੬) ਹੀ ਹੈ ਫ਼ਿਰ ਚਾਹੇ ਦਸਾਂ ਗੁਰੂ ਜਾਮਿਆਂ `ਚੋਂ ਸਰੀਰ ਜਾਂ ਪਾਤਸ਼ਾਹੀ ਕੋਈ ਵੀ ਕਿਉਂ ਨਾ ਹੋਵੇ।

ਮਿਸਾਲ ਵਜੋਂ ਇਹੀ ਕਾਰਨ ਹੈ ਕਿ ਗੁਰਬਾਣੀ ਰਚਨਾ, ਜਿਸਦਾ ਸਰੂਪ ਪੰਜਵੇਂ ਜਾਮੇ ਸਮੇਂ “ਆਦਿ ਬੀੜ” ਦੇ ਰੂਪ `ਚ ਬੱਝ ਕੇ ਸੰਸਾਰ ਸਾਹਮਣੇ ਆਇਆ, ਗੁਰਦੇਵ ਨੇ ਉਸ ਲਈ ਪਹਿਲੇ ਜਾਮੇ ਤੋਂ ਹੀ ਭਗਤ ਬਾਣੀ ਸਮੇਤ, ਆਪਣੀਆਂ ਰਚਨਾਵਾਂ ਦੀ ਸੰਭਾਲ ਵੀ ਆਪ ਕੀਤੀ ਸੀ। ਉਪ੍ਰੰਤ ਇਹੀ ਗੁਰਬਾਣੀ ਦਾ ਖਜ਼ਾਨਾ, ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਤੀਕ ਪੁੱਜਦਾ ਗਿਆ ਅਤੇ ਸਮੇਂ-ਸਮੇਂ ਨਾਲ ਇਸ `ਚ ਹੋਰ ਰਚਨਾਵਾਂ ਵੀ ਜੋੜੀਆਂ ਜਾਂਦੀਆਂ ਰਹੀਆਂ।

You may also like these